ਸਾਉਣੀ ਰੁੱਤ ਵਿੱਚ ਹਰੇ ਚਾਰੇ ਲਈ ਕਾਸ਼ਤ ਦੇ ਢੰਗ

TeamGlobalPunjab
9 Min Read

-ਵਿਵੇਕ ਕੁਮਾਰ ਅਤੇ ਵਜਿੰਦਰ ਪਾਲ

ਪੰਜਾਬ ਵਿੱਚ ਪਸ਼ੂ ਪਾਲਣ ਦਾ ਧੰਦਾ ਸਹਾਇਕ ਧੰਦਿਆਂ ਵਿੱਚੋਂ ਸਭ ਤੋਂ ਪ੍ਰਮੁੱਖ ਹੈ। ਇਸ ਕਿੱਤੇ ਵਿੱਚ ਸਭ ਤੋਂ ਵੱਧ ਮਹੱਤਤਾ ਹਰੇ ਚਾਰੇ ਦੀ ਹੁੰਦੀ ਹੈ। ਹਰੇ ਚਾਰੇ ਦੁਧਾਰੂ ਪਸ਼ੂਆਂ ਲਈ ਦਾਣੇ ਦੇ ਮੁਕਾਬਲੇ ਸਸਤੇ ਸਰੋਤ ਉਪਲੱਬਧ ਕਰਵਾਉਂਦੇ ਹਨ। ਇੱਕ ਰਿਪੋਰਟ ਮੁਤਾਬਕ ਇੱਕ ਪਸ਼ੂ ਨੂੰ ਤਕਰੀਬਨ 40-50 ਕਿਲੋ ਹਰਾ ਚਾਰਾ ਪ੍ਰਤੀ ਦਿਨ ਚਾਹੀਦਾ ਹੈ ਜਦਕਿ ਪੰਜਾਬ ਵਿੱਚ ਇਸ ਦੀ ਉਪਲੱਬਧਤਾ 30-32 ਕਿਲੋ ਪ੍ਰਤੀ ਪਸ਼ੂ ਪ੍ਰਤੀ ਦਿਨ ਹੈ। ਇਸ ਲਈ ਹਰੇ ਚਾਰੇ ਦੀ ਮੰਗ ਨੂੰ ਪੂਰਾ ਕਰਨ ਲਈ ਇਸ ਦੀ ਪੈਦਾਵਾਰ ਵਧਾਉਣ ਦੀ ਜ਼ਰੂਰਤ ਹੈ। ਸਾਉਣੀ ਰੁੱਤ ਦੇ ਹਰੇ ਚਾਰੇ ਵਾਲੀਆਂ ਫ਼ਸਲਾਂ ਦਾ ਝਾੜ ਵਧਾਉਣ ਲਈ ਹੇਠ ਦੱਸੇ ਗਏ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਕਿਸਮਾਂ ਦੀ ਚੋਣ: ਸਾਉਣੀ ਰੁੱਤ ਦੀਆਂ ਚਾਰੇ ਵਾਲੀਆਂ ਫ਼ਸਲਾਂ ਵਿੱਚੋਂ ਮੱਕੀ ਲਈ ਜੇ 1006 ਅਤੇ ਜੇ 1007 ਕਿਸਮ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਬਾਜਰੇ ਲਈਪੀ ਸੀ ਬੀ 165,ਪੀ ਐਚ ਬੀ ਐਫ਼ 1, ਪੀ ਸੀ ਬੀ 164 ਅਤੇ ਐੱਫ਼ ਬੀ ਸੀ 16 ਮੁੱਖ ਕਿਸਮਾਂ ਹਨ ਜਿਨ੍ਹਾਂ ਵਿੱਚ ਪੀ ਐਚ ਬੀ ਐਫ਼ 1 ਜ਼ਿਆਦਾ ਕਟਾਈਆਂ ਦੇਣ ਵਾਲੀ ਕਿਸਮ ਹੈ। ਐਸ ਐਲ 44 ਜੁਆਰ ਦੀ ਇੱਕ ਲੌਅ ਦੇਣ ਵਾਲੀ ਅਤੇ ਪੰਜਾਬ ਸੁਡੈਕਸ ਚਰ੍ਹੀ 4 ਅਤੇ ਪੰਜਾਬ ਸੂਡੈਕਸ ਚਰ੍ਹੀ 1 ਵਧੇਰੇ ਲੌਅ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਹਨ। ਦੋਗਲਾ ਨੇਪੀਅਰ ਬਾਜਰਾ, ਜੋ ਇੱਕ ਬਹੁ-ਸਾਲੀ ਫ਼ਸਲ ਹੈ,ਲਈ ਪੀ ਬੀ ਐੱਨ 342, ਪੀ ਬੀ ਐੱਨ 346, ਪੀ ਬੀ ਐੱਨ 233, ਪੀ ਬੀ ਐੱਨ 83 ਦੋਗਲੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਗਿੰਨੀ ਘਾਹ ਦੀਆਂ ਕਿਸਮਾਂਪੰਜਾਬ ਗਿੰਨੀ ਘਾਹ 518 ਅਤੇ ਪੰਜਾਬ ਗਿੰਨੀ ਘਾਹ 101, ਗੁਆਰੇ ਦੀ ਕਿਸਮ ਗੁਆਰਾ 80 ਅਤੇ ਰਵਾਂਹ ਦੀਆਂ ਕਿਸਮਾਂ ਸੀ ਐਲ 367 ਅਤੇ ਰਵਾਂਹ 88,ਚਾਰੇ ਦੀ ਕਾਸ਼ਤ ਲਈ ਢੁਕਵੀਆਂ ਹਨ।

ਕਾਸ਼ਤ ਦੇ ਢੰਗ: ਮੱਕੀ: ਮੱਕੀ ਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਅੱਧ ਸਤੰਬਰ ਤੱਕ 30 ਕਿਲੋ ਬੀਜ ਪ੍ਰਤੀ ਏਕੜ ਵਰਤ ਕੇ 30 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਕਰਨੀ ਚਾਹੀਦੀ ਹੈ।ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪਾਉਣੀ ਬਹੁਤ ਲਾਹੇਵੰਦ ਹੈ। ਜੇਕਰ ਮੱਕੀ ਅਤੇ ਰਵਾਂਹ ਰਲਾ ਕੇ ਬੀਜਣੇ ਹੋਣ ਤਾਂ ਮੱਕੀ ਅਤੇ ਰਵਾਂਹ 88 ਦਾ ਬੀਜ ਕ੍ਰਮਵਾਰ 15-15 ਕਿਲੋ ਅਤੇ ਮੱਕੀ ਤੇ ਰਵਾਂਹ 367 ਦਾ ਬੀਜ ਕ੍ਰਮਵਾਰ 15 ਅਤੇ 6 ਕਿਲੋ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ।

- Advertisement -

ਬਿਜਾਈ ਸਮੇਂ 55 ਕਿਲੋ ਯੂਰੀਆ ਅਤੇ 150 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ ਬਿਜਾਈ ਤੋਂ 3-4 ਹਫ਼ਤੇ ਬਾਅਦ 55 ਕਿਲੋ ਯੂਰੀਆ ਪਾਉਣੀ ਚਾਹੀਦੀ ਹੈ।ਗਰਮ ਰੁੱਤ ਵਿੱਚ ਫ਼ਸਲ ਨੂੰ 4-5 ਜਦਕਿ ਬਰਸਾਤ ਵਾਲੇ ਮੌਸਮ ਵਿੱਚ ਬਾਰਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣੀ ਲਾਉਣੇ ਚਾਹੀਦੇ ਹਨ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 10 ਦਿਨ ਦੇ ਵਿੱਚ 500-800 ਗ੍ਰਾਮ ਐਟਰਾਟਾਫ਼ 50 ਡਬਲਿਯੂ ਪੀ (ਐਟਰਾਜ਼ੀਨ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਮੱਕੀ ਅਤੇ ਰਵਾਂਹ ਦੀ ਮਿਸ਼ਰਤ ਕਾਸ਼ਤ ਵਿੱਚ ਐਟਰਾਜ਼ੀਨ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬਿਜਾਈ ਤੋਂ 50-60 ਦਿਨਾਂ ਪਿਛੋਂ ਜਦੋਂ ਫ਼ਸਲ ਦੋਧੇ ਤੇ ਹੋਵੇ, ਕਟਾਈ ਕਰ ਲੈਣੀ ਚਾਹੀਦੀ ਹੈ।

ਬਾਜਰਾ: ਬਾਜਰੇ ਦੀ ਬਿਜਾਈ ਮਾਰਚ ਤੋਂ ਅਗਸਤ ਤੱਕ 6-8 ਕਿਲੋ ਬੀਜ ਪ੍ਰਤੀ ਏਕੜ ਵਰਤਦੇ ਹੋਏਸੇਂਜੂ ਇਲਾਕਿਆਂ ਵਿੱਚ ਛੱਟੇ ਨਾਲ ਅਤੇ ਬਰਾਨੀ ਇਲਾਕਿਆਂ ਵਿੱਚ 22 ਸੈਂਟੀਮੀਟਰ ਦੀਆਂ ਕਤਾਰਾਂ ਵਿਚ ਕਰਨੀ ਚਾਹੀਦੀ ਹੈ। ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਉਣੀ ਲਾਹੇਵੰਦ ਹੈ।22 ਕਿਲੋ ਯੂਰੀਆ ਬਿਜਾਈ ਸਮੇਂ ਅਤੇ 22 ਕਿਲੋ ਬਿਜਾਈ ਤੋਂ 3 ਹਫ਼ਤੇ ਪਿਛੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਆਮ ਤੌਰ ‘ਤੇ ਫ਼ਸਲ ਨੂੰ 2-3 ਪਾਣੀ ਕਾਫ਼ੀ ਹਨ ਪਰ ਜ਼ਿਆਦਾ ਗਰਮੀ ਹੋਣ ਤੇ ਵਧੇਰੇ ਅਤੇ ਹਲਕੇ ਪਾਣੀ ਲਾਉਣੇ ਚਾਹੀਦੇ ਹਨ।ਫ਼ਸਲ ਦੀ ਕਟਾਈ ਬਿਜਾਈ ਤੋਂ ਤਕਰੀਬਨ 45-55 ਦਿਨਾਂ ਪਿਛੋਂ ਕਰਨੀ ਚਾਹੀਦੀ ਹੈ।

ਜੁਆਰ: ਐਸ ਐਲ 44 ਕਿਸਮ ਲਈ ਬਿਜਾਈ ਦਾ ਸਹੀ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ ਹਾਲਾਂਕਿ ਅਗੇਤੇ ਚਾਰੇ ਲਈ ਬਿਜਾਈ ਅੱਧ-ਮਾਰਚ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਵਧੇਰੇ ਲੌਅ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਨੂੰ ਅਪ੍ਰੈਲ ਦੇ ਆਖ਼ਰੀ ਹਫ਼ਤੇ ਤੋਂ ਮਈ ਦੇ ਅੰਤ ਤੱਕਬੀਜਣਾ ਚਾਹੀਦਾ ਹੈ।ਐਸ ਐਲ 44 ਦਾ 20-25 ਕਿਲੋ ਅਤੇ ਦੋਗਲੀ ਚਰ੍ਹੀ ਦਾ 15 ਕਿਲੋ ਬੀਜ ਪ੍ਰਤੀ ਏਕੜ ਵਰਤਦੇ ਹੋਏਕ੍ਰਮਵਾਰ 22 ਅਤੇ 30 ਸੈਂਟੀਮੀਟਰ ਵਿੱਥ ਵਾਲੀਆਂ ਕਤਾਰਾਂ ਵਿੱਚ ਬੀਜਣਾ ਚਾਹੀਦਾ ਹੈ।ਬਰਾਨੀ ਇਲਾਕਿਆਂ ਵਿੱਚ ਬਿਜਾਈ ਸਮੇਂ 44 ਕਿਲੋ ਯੂਰੀਆ ਜਦਕਿ ਸੇਂਜੂ ਇਲਾਕਿਆਂ ਵਿੱਚ 44 ਕਿਲੋ ਯੂਰੀਆ ਦੇ ਨਾਲ 50 ਕਿਲੋ ਸਿੰਗਲ ਸੁਪਰਫਾਸਫੇਟ ਬਿਜਾਈ ਸਮੇਂ ਅਤੇ 44 ਕਿਲੋ ਯੂਰੀਆਂ ਇੱਕ ਮਹੀਨੇ ਬਾਅਦ ਪਾਉਣੀ ਚਾਹੀਦੀ ਹੈ। ਅਗਲੀਆਂ ਕਟਾਈਆਂ ਲਈ ਪਹਿਲੀ ਸਿੰਚਾਈ ਤੋਂ ਤੁਰੰਤ ਪਿਛੋਂ 88 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।
ਅਗੇਤੇ ਮੌਸਮ ਦੇ ਚਾਰੇ ਨੂੰ ਲਗਭਗ 5 ਜਦਕਿ ਬਰਸਾਤ ਦੇ ਮੌਸਮ ਵਾਲੀ ਫ਼ਸਲ ਨੂੰ ਬਾਰਸ਼ ਮੁਤਾਬਕ 1-2 ਪਾਣੀ ਹੀ ਕਾਫੀ ਹਨ।ਐਸ ਐਲ 44 ਕਿਸਮ ਬਿਜਾਈ ਤੋਂ 65-80 ਅਤੇ ਦੋਗਲੀ ਚਰ੍ਹੀ55-65 ਦਿਨਾਂ ਪਿਛੋਂ ਕਟਾਈ ਲਈ ਤਿਆਰ ਹੋ ਜਾਂਦੀ ਹੈ। ਬਾਕੀ ਕਟਾਈਆਂ 35-40 ਦਿਨਾਂ ਦੇ ਫ਼ਰਕ ਨਾਲ ਲਈਆਂ ਜਾ ਸਕਦੀਆਂ ਹਨ।

ਦੋਗਲਾ ਨੇਪੀਅਰ ਬਾਜਰਾ: ਇਸ ਦੀਆਂ 11,000 ਜੜ੍ਹਾਂ ਜਾਂ ਕਲਮਾਂ (30 ਸੈਂਟੀਮੀਟਰ ਲੰਬੀਆਂ ਜੜ੍ਹਾਂ ਜਾਂ 2-3 ਗੰਢਾਂ ਵਾਲੀਆਂ ਕਲਮਾਂ) ਨੂੰ ਫ਼ਰਵਰੀ ਦੇ ਆਖਰੀ ਹਫ਼ਤੇ ਤੋਂ ਮਈ ਤੱਕ ਲਾਇਆ ਜਾ ਸਕਦਾ ਹੈ।ਬੀਜਣ ਸਮੇਂ ਜੜ੍ਹਾਂ ਦਾ ਥੋੜ੍ਹਾ ਜਿਹਾ ਉਪਰਲਾ ਹਿੱਸਾ ਜ਼ਮੀਨ ਤੋਂ ਬਾਹਰ ਰੱਖਣਾ ਚਾਹੀਦਾ ਹੈ, ਪਰ ਕਲਮਾਂ ਕਮਾਦ ਵਾਂਗ 7 ਤੋਂ 8 ਸੈਂਟੀਮੀਟਰ ਡੂੰਘੀਆਂ ਬੀਜੀਆਂ ਜਾਂਦੀਆਂ ਹਨ। ਬੂਟਿਆਂ ਅਤੇ ਕਤਾਰਾਂ ਵਿਚ ਫ਼ਾਸਲਾ 9040 ਸੈਂਟੀਮੀਟਰ ਜਾਂ 6060 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਨਦੀਨਾਂ ਤੇ ਕਾਬੂ ਪਾਉਣ ਲਈ 21 ਅਤੇ 42 ਦਿਨਾਂ ਬਾਅਦ ਦੋ ਗੋਡੀਆਂ ਕਰਨੀਆਂ ਚਾਹੀਦੀਆਂ ਹਨ। ਦੋਗਲੇ ਨੇਪੀਅਰ ਬਾਜਰੇ ਨੂੰ ਬੀਜਣ ਤੋਂ ਪਹਿਲਾਂ 20 ਟਨ ਰੂੜੀ ਦੀ ਖਾਦ ਪਾਉਣਾ ਲਾਹੇਵੰਦ ਹੈ। ਇਸ ਤੋਂ ਇਲਾਵਾ, 66 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਣ ਤੋਂ 15 ਦਿਨ ਬਾਅਦ ਅਤੇ ਹਰ ਕਟਾਈ ਤੋਂ ਪਿਛੋਂ ਪਾਉਣੀ ਚਾਹੀਦੀ ਹੈ।
240 ਕਿਲੋ ਸੁਪਰਫ਼ਾਸਫੇਟ ਨੂੰ ਦੋ ਕਿਸ਼ਤਾਂ, ਪਹਿਲੀ ਬਹਾਰ ਰੁਤ ਅਤੇ ਦੂਜੀ ਬਾਰਸ਼ਾਂ ਵਿਚ, ਹਰੇਕ ਸਾਲ ਪਾਉਣਾ ਚਾਹੀਦਾ ਹੈ। ਜ਼ਿਆਦਾ ਗਰਮ ਅਤੇ ਖੁਸ਼ਕ ਮਹੀਨਿਆਂ ਵਿੱਚ ਚਾਰੇ ਨੂੰ 8-10 ਦਿਨਾਂ ਦੇ ਵਕਫ਼ੇ ਤੇ ਅਤੇ ਬਾਅਦ ਵਿੱਚ ਮੌਸਮ ਅਨੁਸਾਰ 10 ਤੋਂ 14 ਦਿਨਾਂ ਤੇ ਪਾਣੀ ਦੇਣਾ ਚਾਹੀਦਾ ਹੈ। ਬਿਜਾਈ ਤੋਂ 50 ਦਿਨ ਬਾਅਦ ਫ਼ਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਅਗਲੀਆਂ ਕਟਾਈਆਂ ਬੂਟਿਆਂ ਦੇ 1 ਮੀਟਰ ਲੰਬੇ ਹੋਣ ਤੇ ਕਰ ਲੈਣੀਆਂ ਚਾਹੀਦੀਆਂ ਹਨ।
ਗਿੰਨੀ ਘਾਹ: ਇਸਦਾ 6-8 ਕਿਲੋ ਬੀਜ ਪ੍ਰਤੀ ਏਕੜ 25 ਸੈਂਟੀਮੀਟਰ ਵਿੱਥ ਤੇ ਸਿਆੜਾਂ ਵਿਚ ਜਾਂ ਛੱਟੇ ਨਾਲ ਅੱਧ ਮਾਰਚ ਤੋਂ ਅੱਧ ਮਈ ਤੱਕ ਬੀਜਿਆ ਜਾ ਸਕਦਾ ਹੈ। ਖੇਤ ਤਿਆਰ ਕਰਨ ਤੋਂ ਪਹਿਲਾਂ 20 ਟਨ ਰੂੜੀ ਦੀ ਖਾਦ ਪਾਉਣੀ ਲਾਹੇਵੰਦ ਹੈ।
ਇਸ ਤੋਂ ਇਲਾਵਾ, 44 ਕਿਲੋ ਯੂਰੀਆ ਬਿਜਾਈ ਤੋਂ 20 ਦਿਨਾਂ ਬਾਅਦ, 22 ਕਿਲੋ ਯੂਰੀਆ 35 ਦਿਨਾਂ ਬਾਅਦ ਅਤੇ 66 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਹਰ ਕਟਾਈ ਤੋਂ ਬਾਅਦ ਪਹਿਲੇ ਪਾਣੀ ਨਾਲ ਪਾਉਣੀ ਚਾਹੀਦੀ ਹੈ।ਗਿੰਨੀ ਘਾਹ ਨੂੰ ਪਹਿਲਾ ਪਾਣੀ ਬੀਜਣ ਤੋਂ ਤੁਰੰਤ ਬਾਅਦ ਅਤੇ ਦੂਜਾ ਪਾਣੀ ਪਹਿਲੇ ਪਾਣੀ ਤੋਂ 4-6 ਦਿਨਾਂ ਬਾਅਦ ਜ਼ਮੀਨ ਉਪਰੋਂ ਸੁੱਕ ਜਾਣ ਤੇ ਲਾਉਣਾ ਚਾਹੀਦਾ ਹੈ। ਅਗਲੇ ਪਾਣੀ ਬਾਰਿਸ਼ ਅਨੁਸਾਰ ਗਰਮੀਆਂ ਵਿਚ 7 ਦਿਨਾਂ ਅਤੇ ਸਤੰਬਰ ਤੋਂ ਨਵੰਬਰ ਤੱਕ 10 ਦਿਨਾਂ ਦੇ ਅੰਤਰਾਲ ਤੇ ਲਾਉਣੇ ਚਾਹੀਦੇ ਹਨ।

ਗਿੰਨੀ ਘਾਹ ਦੀ ਪਹਿਲੀ ਕਟਾਈ ਬਿਜਾਈ ਤੋਂ 55 ਦਿਨਾਂ ਬਾਅਦ ਅਤੇ ਅਗਲੀਆਂ ਕਟਾਈਆਂ 25-30 ਦਿਨਾਂ ਦੇ ਫ਼ਰਕ ਨਾਲ ਲੈਣੀਆਂ ਚਾਹੀਦੀਆਂ ਹਨ। ਕਟਾਈ ਜ਼ਮੀਨ ਤੋਂ 5-7 ਸੈਂਟੀਮੀਟਰ ਉਚੀ ਕਰਨੀ ਚਾਹੀਦੀ ਹੈ।
ਗੁਆਰਾ: ਗੁਆਰੇ ਦੀ ਬਿਜਾਈ ਮਈ ਤੋਂ ਅੱਧ-ਅਗਸਤ ਤੱਕ 18-20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਕੇ 30 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਕਰਨੀ ਚਾਹੀਦੀ ਹੈ। ਸੇਂਜੂ ਜ਼ਮੀਨ ਵਿੱਚ ਬਿਜਾਈ ਤੋਂ ਪਹਿਲਾਂ 20 ਕਿਲੋ ਯੂਰੀਆ ਅਤੇ 150 ਕਿਲੋ ਸਿੰਗਲ ਸੁਪਰਫ਼ਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਬਾਰਿਸ਼ਾਂ ਸਹੀ ਸਮੇਂ ਤੇ ਹੋ ਜਾਣ ਦੀ ਸੂਰਤ ਵਿੱਚ ਇਸ ਨੂੰ ਕੋਈ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ। ਕਟਾਈ ਲਈ ਚਾਰਾ 90-100 ਦਿਨਾਂ ਵਿਚ (ਪੂਰੇ ਫੁੱਲ ਨਿਕਲਣ ਤੋਂ ਫਲੀਆਂ ਪੈਣ ਤੱਕ) ਤਿਆਰ ਹੋ ਜਾਂਦਾ ਹੈ।

- Advertisement -

ਰਵਾਂਹ: ਰਵਾਂਹ 88 ਦਾ 20-25 ਕਿਲੋ ਅਤੇ ਰਵਾਂਹ 367 ਦਾ 12 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਂਦੇ ਹੋਏ ਬਿਜਾਈ 30 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਮਾਰਚ ਤੋਂ ਅੱਧ ਜੁਲਾਈ ਤੱਕ ਕਰਨੀ ਚਾਹੀਦੀ ਹੈ। ਬਿਜਾਈ ਸਮੇਂ 16.5 ਕਿਲੋ ਯੂਰੀਆਅਤੇ 140 ਕਿਲੋ ਸੁਪਰਫ਼ਾਸਫੇਟ ਪ੍ਰਤੀ ਏਕੜ ਪਾਓ। ਮਈ ਵਿਚ ਬੀਜੀ ਫ਼ਸਲ ਨੂੰ ਬਾਰਿਸ਼ਾਂ ਸ਼ੁਰੂ ਹੋਣ ਤੱਕ ਹਰ 15 ਦਿਨਾਂ ਪਿਛੋਂ ਪਾਣੀ ਦੇਣਾ ਚਾਹੀਦਾ ਹੈ। ਇਸ ਫ਼ਸਲ ਨੂੰ ਕੁੱਲ 4 ਤੋਂ 5 ਪਾਣੀ ਕਾਫ਼ੀ ਹਨ।ਚੰਗੀ ਕੁਆਲਿਟੀ ਦਾ ਚਾਰਾ ਲੈਣ ਲਈ ਇਸ ਦੀ ਕਟਾਈ ਬਿਜਾਈ ਤੋਂ 55-65 ਦਿਨ ਤੋਂ ਲੈ ਕੇ ਫੁੱਲ ਪੈਣ ਤੋਂ ਪਹਿਲਾਂ ਤੱਕ ਕੀਤੀ ਜਾ ਸਕਦੀ ਹੈ।

(ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ)

Share this Article
Leave a comment