ਅਮਰੀਕਾ ਵਿਚ ਇਕ ਦਿਨ ਵਿਚ 2600 ਮੌਤਾਂ

TeamGlobalPunjab
1 Min Read

ਵਾਸ਼ਿੰਗਟਨ:- ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਕਾਰਨ ਮਰਣ ਵਾਲਿਆਂ ਦੀ ਰਿਕਾਰਡ ਤੋੜ ਗਿਣਤੀ ਦਰਜ ਕੀਤੀ ਗਈ ਹੈ। ਵੀਰਵਾਰ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਇਕ ਦਿਨ ਵਿਚ ਇਥੇ 2600 ਮੌਤਾਂ ਕੋਰੋਨਾ ਵਾਇਰਸ ਦੇ ਕਾਰਨ ਹੋਈਆਂ ਹਨ। ਜਿਸਨੂੰ ਸੁਣਕੇ ਹਰ ਇਕ ਦਾ ਦਿਲ ਦਹਿਲ ਜਾਂਦਾ ਹੈ। ਬੇਸ਼ਕ ਲੋਕਾਂ ਵੱਲੋਂ ਕਾਫੀ ਜਿਆਦਾ ਧਿਆਨ ਰੱਖਿਆ ਜਾ ਰਿਹਾ ਹੈ ਪਰ ਫਿਰ ਵੀ ਨਵੇਂ ਜਾਰੀ ਹੋਏ ਇਹ ਅੰਕੜੇ ਬਹੁਤ ਹੀ ਦਹਿਸ਼ਤ ਭਰਪੂਰ ਹਨ।
ਜਾਰੀ ਕੀਤੇ ਗਏ ਇਸ ਅੰਕੜੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਦਾਅਵੇ ਨੂੰ ਵੀ ਖੋਖਲਾ ਸਾਬਿਤ ਕਰ ਦਿਤਾ ਹੈ ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਸਭ ਤੋਂ ਬੁਰਾ ਦੌਰ ਬੀਤ ਚੁੱਕਾ ਹੈ। ਜੇਕਰ ਇਸ ਤੋਂ ਇਕ ਦਿਨ ਪਹਿਲਾਂ ਯਾਨੀਕੇ ਬੁਧਵਾਰ ਦੀ ਗੱਲ ਕਰੀਏ ਤਾਂ 2228 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੋਈ ਸੀ। ਇਸਤੋਂ ਪਹਿਲਾਂ ਵਾਲੇ 2 ਦਿਨ ਯਾਨੀਕੇ ਸੋਮਵਾਰ ਅਤੇ ਮੰਗਲਵਾਰ ਨੂੰ ਮੌਤਾਂ ਦੀ ਗਿਣਤੀ ਵਿਚ ਕਟੌਤੀ ਦਰਜ ਕੀਤੀ ਗਈ ਸੀ ਜੋ ਕਿ ਕੋਰੋਨਾ ਵਾਇਰਸ ਦੇ ਕਾਰਨ ਹੋਈਆਂ ਸਨ।ਅਮਰੀਕਾ ਵਿਚ ਹੁਣ ਤੱਕ 28,000 ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੋ ਚੁੱਕੀ ਹੈ।

Share this Article
Leave a comment