ਲੋਕ ਬਾਹਰ ਜਾਣ ਸਮੇਂ ਮਾਸਕ ਜ਼ਰੂਰ ਪਹਿਨਣ: ਮੇਅਰ ਕ੍ਰੌਂਬੀ

TeamGlobalPunjab
1 Min Read

ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਲੋਕ ਸਿਰਫ ਜ਼ਰੂਰੀ ਕੰਮ ਲਈ ਹੀ ਬਾਹਰ ਨਿਕਲਣ ਅਤੇ ਹੋ ਸਕੇ ਤਾਂ ਲੋਕਲ ਹੀ ਰਹਿਣ। ਉਨ੍ਹਾਂ ਕਿਹਾ ਕਿ ਅਰਥਚਾਰਾ ਖੁੱਲ੍ਹ ਗਿਆ ਹੈ ਇਸ ਲਈ ਲੋਕ ਬਾਹਰ ਜਾਣ ਸਮੇਂ ਮਾਸਕ ਜ਼ਰੂਰ ਪਹਿਨਣ। ਮੇਅਰ ਕ੍ਰੌਂਬੀ ਨੇ ਕਿਹਾ ਕਿ ਉਹ ਚੀਫ ਮੈਡੀਕਲ ਅਧਿਕਾਰੀ ਵੱਲੋਂ ਨੌਨ-ਮੈਡੀਕਲ ਮਾਸਕ ਪਹਿਨਣ ਸਬੰਧੀ ਹਦਾਇਤ ਦਾ ਸਵਾਗਤ ਕਰਦੇ ਹਨ। ਜਿੰਨ੍ਹਾਂ ਕਿਹਾ ਕਿ ਸੀਡੀਸੀ ਦੀ ਸਟੱਡੀ ਮੁਤਾਬਕ 35 ਫੀਸਦੀ ਮਰੀਜ਼ ਏ ਸਿਮਟਿਮ ਵਾਲੇ ਹਨ। ਜਿੰਨ੍ਹਾਂ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਉਦਾ ਇਸ ਲਈ ਜਦੋਂ ਤੁਸੀ ਸੋਸ਼ਲ ਡਿਸਟੈਂਸ ਨਹੀਂ ਰੱਖ ਸਕਦੇ ਤਾਂ ਮਾਸਕ ਜ਼ਰੂਰ ਪਾਓ।

Share this Article
Leave a comment