ਲੋਕਾਂ ਨੂੰ ਤੜਫਾ-ਤੜਫਾ ਕੇ ਮਾਰਨ ਵਾਲੇ ਖਤਰਨਾਕ ਸੀਰੀਅਲ ਕਿਲਰ ਨੂੰ ਹੋਈ ਉਮਰ ਕੈਦ

Prabhjot Kaur
1 Min Read

ਟੋਰਾਂਟੋ: ਟੋਰਾਂਟੋ ਦੀ ਗੇਅ ਵਿਲੇਜ ਦੇ ਮੈਂਬਰਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਤੇ ਅੱਠ ਵਿਅਕਤੀਆਂ ਦਾ ਕਤਲ ਕਰਨ ਵਾਲੇ ਹਤਿਆਰੇ ਬਰੂਸ ਮੈਕਾਰਥਰ ਨੂੰ ਜੱਜ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 25 ਸਾਲ ਤੱਕ ਉਸ ਨੂੰ ਜ਼ਮਾਨਤ ਨਹੀਂ ਮਿਲ ਸਕੇਗੀ। ਕ੍ਰਾਊਨ ਵੱਲੋਂ ਮੈਕਾਰਥਰ ਨੂੰ ਲਗਾਤਾਰ ਦੋ ਸਜ਼ਾਵਾਂ ਸੁਣਾਏ ਜਾਣ ਦੀ ਅਪੀਲ ਕੀਤੀ ਗਈ ਸੀ ਤਾਂ ਕਿ ਉਹ ਕਦੇ ਆਜ਼ਾਦ ਨਾ ਹੋ ਸਕੇ।

ਜੱਜ ਜੌਹਨ ਮੈਕਮੋਹਨ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਆਪਣੇ ਸ਼ਿਕਾਰ ਲੋਕਾਂ ਨੂੰ ਬੰਧੀ ਬਣਾ ਕੇ ਰੱਖਣ ਜਾਂ ਉਨ੍ਹਾਂ ਦੇ ਸਰੀਰ ਦੇ ਹਿੱਸਿਆਂ ਨੂੰ ਕੱਟ ਕੇ ਮਜ਼ੇ ਲੈਣ ਦੀ ਸੋਚ ਬਹੁਤ ਹੀ ਖਤਰਨਾਕ ਹੈ। ਇਸ ਕਾਰਨ ਜਿਹੜਾ ਡਰ ਪੈਦਾ ਹੋਇਆ ਉਸ ਨੂੰ ਹਰ ਕਿਸੇ ਨੇ ਮਹਿਸੂਸ ਕੀਤਾ। ਜੱਜ ਦੇ ਇਸ ਫੈਸਲੇ ਬਾਰੇ ਬਚਾਅ ਪੱਖ ਨੇ ਤਰਕ ਦਿੱਤਾ ਕਿ ਮੈਕਾਰਥਰ ਦੀ ਉਮਰ, ਜੋ ਕਿ 67 ਹੈ, ਨੂੰ ਵੇਖਦਿਆਂ ਹੋਇਆਂ 50 ਸਾਲ ਦੀ ਸਜ਼ਾ ਕਾਫੀ ਜਿ਼ਆਦਾ ਹੈ।

ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਮੈਕਾਰਥਰ ਨੂੰ ਸਕੰਦਰਾਜ ਨਵਰਤਨਮ, ਅਬਦੁਲਬਸ਼ੀਜ਼ ਫੈਜੀ, ਮਜੀਦ ਕਾਇਹਾਨ, ਸੌਰੂਸ਼ ਮਹਿਮੂਦੀ, ਕ੍ਰਿਸ਼ਨਾ ਕੁਮਾਰ ਕਨਾਗਾਰਤਨਮ, ਡੀਨ ਲਿਸੋਵਿੱਕ, ਸੈਲੀਮ ਐਸਨ ਤੇ ਐਂਡਰਿਊ ਕਿੰਸਮੈਨ ਦੇ ਕਤਲ ਦਾ ਦੋਸ਼ੀ ਪਾਇਆ ਗਿਆ।

Share this Article
Leave a comment