ਕੈਨੇਡਾ ‘ਚ ਬੀਤੇ ਸਾਲ ਹੋਈ 40 ਬਿਲੀਅਨ ਡਾਲਰ ਦੀ ਮਨੀ ਲਾਂਡਰਿੰਗ: ਰਿਪੋਰਟ

TeamGlobalPunjab
2 Min Read

ਵੈਨਕੂਵਰ: ਐਕਸਪਰਟ ਪੈਨਲ ਵੱਲੋਂ ਕੀਤੀ ਗਈ ਜਾਂਚ ‘ਚ ਤਿਆਰ ਕੀਤੀ ਰਿਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ਰੀਅਲ ਅਸਟੇਟ ਮਾਰਕਿਟ ‘ਚ ਹੋਈ ਮਨੀ ਲਾਂਡਰਿੰਗ ਦਾ ਖੁਲਾਸਾ ਹੋਇਆ ਹੈ। ਰਿਪੋਰਟ ਦੇ ਮੁਤਾਬਕ ਬੀਤੇ ਸਾਲ ਕੈਨੇਡਾ ਵਿੱਚ 40 ਬਿਲੀਅਨ ਡਾਲਰ ਦੀ ਮਨੀ ਲਾਂਡਰਿੰਗ ਹੋਈ। ਸਿਰਫ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੀ 7.4 ਬਿਲੀਅਨ ਡਾਲਰ (ਲਗਪਗ 5,19,72,05,00,000 ਰੁਪਏ) ਤਕ ਦੀ ਮਨੀ ਲਾਂਡਰਿੰਗ ਹੋਈ ਹੈ। ਜਿਸ ਤੋਂ ਬਾਅਦ ਲਗਾਤਾਰ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਉੱਠ ਰਹੀ ਹੈ।

ਇਸ ਮਾਮਲੇ ‘ਤੇ ਪ੍ਰੀਮੀਅਰ ਜੌਨ ਹੌਰਗਨ ਬੁੱਧਵਾਰ ਨੂੰ ਫੈਸਲਾ ਕਰਨਗੇ ਕਿ ਜਾਂਚ ਹੋਣੀ ਚਾਹੀਦੀ ਹੈ ਜਾਂ ਨਹੀਂ। ਗਰੀਨ ਲੀਡਰ ਐਂਡਰਿਊ ਵੀਵਰ ਦਾ ਕਹਿਣਾ ਹੈ ਕਿ ਇਹ ਰਿਪੋਰਟ ਜਨਤਕ ਤੌਰ ‘ਤੇ ਉਪਲਬਧ ਜਾਣਕਾਰੀ ‘ਤੇ ਨਿਰਧਾਰਤ ਸੀ ਤੇ ਇਸ ਨੂੰ ਤਿਆਰ ਕਰਨ ਵਾਲਿਆਂ ਕੋਲ ਇਹ ਸ਼ਕਤੀ ਨਹੀਂ ਸੀ ਕਿ ਉਹ ਗਵਾਹਾਂ ਨੂੰ ਬੋਲਣ ਲਈ ਦਬਾਅ ਪਾ ਸਕਣ।

ਵੀਵਰ ਨੇ ਕਿਹਾ ਕਿ ਮਾਮਲੇ ਦੀ ਪਬਲਿਕ ਇਨਕੁਆਇਰੀ ਨਾਲ ਇਹ ਪੁਸ਼ਟੀ ਹੋ ਸਕੇਗੀ ਕਿ ਮਾਮਲੇ ਵਿੱਚ ਸ਼ਾਮਲ ਨਾਂ ਉਜਾਗਰ ਹੋ ਸਕਣ, ਲੋਕਾਂ ਨੂੰ ਟੈਸਟੀਫਾਈ ਕਰਨ ਲਈ ਦਬਾਅ ਪਾਇਆ ਜਾ ਸਕੇ ਤੇ ਲੁਕੀ ਰਹਿ ਜਾਣ ਵਾਲੀ ਜਾਣਕਾਰੀ ਪਬਲਿਕ ਫੋਰਮ ਵਿੱਚ ਆ ਸਕੇ। ਪੋਰਟ ਕੋਕਟਲਮ ਦੇ ਮੇਅਰ ਬਰੈਡ ਵੈਸਟ ਨੇ ਵੀ ਪਬਲਿਕ ਇਨਕੁਆਇਰੀ ਲਈ ਹਾਮੀ ਭਰੀ ਹੈ।

ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਬੀਤੇ ਸਾਲ ਵੱਡੀ ਗਿਣਤੀ ਵਿੱਚ ਮਨੀ ਲਾਂਡਰਿੰਗ ਬਾਰੇ ਖੁਲਾਸਾ ਹੋਇਆ ਹੈ। ਸਰਕਾਰ ਵੱਲੋਂ ਜਾਰੀ ਦੋ ਨਵੀਆਂ ਰਿਪੋਰਟਾਂ ਵਿੱਚ ਕੁਝ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ ਗਏ ਹਨ। ਬੀਤੇ ਸਾਲ ਸੂਬੇ ਵਿਚ 7.4 ਬਿਲੀਅਨ ਡਾਲਰ ਦੀ ਮਨੀ ਲਾਂਡਰਿੰਗ ਹੋਈ, ਜਦਕਿ ਇਸ ਵਿੱਚ ਸਿਰਫ ਰੀਅਲ ਐਸਟੇਟ ਵਿੱਚ 5 ਬਿਲੀਅਨ ਡਾਲਰ ਦੀ ਲਾਂਡਰਿੰਗ ਬਾਰੇ ਦੱਸਿਆ ਗਿਆ ਹੈ।

Share this Article
Leave a comment