ਚੰਡੀਗੜ੍ਹ : ਸੂਬੇ ਅੰਦਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ। ਜਿਹੜੇ ਸਭ ਤੋਂ ਪਹਿਲੇ ਦੋ ਨਤੀਜੇ ਐਲਾਨੇ ਗਏ ਹਨ ਉਹ ਹਨ ਲੁਧਿਆਣਾ ਅਤੇ ਹੁਸ਼ਿਆਰਪੁਰ ਦੀਆਂ ਲੋਕ ਸਭਾ ਸੀਟਾਂ। ਜਿਨ੍ਹਾਂ ‘ਤੇ ਲੁਧਿਆਣਾ ਤੋਂ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਰਵਨੀਤ ਸਿੰਘ ਬਿੱਟੂ ਨੇ ਜਿੱਤ ਹਾਸਲ ਕੀਤੀ ਹੈ ਤੇ ਹੁਸ਼ਿਆਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼ ਨੇ ਜਿੱਤ ਦਾ ਸਵਾਦ ਵੇਖਿਆ ਹੈ।
ਰਵਨੀਤ ਸਿੰਘ ਬਿੱਟੂ ਨੇ ਆਪਣੇ ਨੇੜਲੇ ਵਿਰੋਧੀ ਅਤੇ ਲੋਕ ਇੰਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ 76 ਹਜ਼ਾਰ 3 ਸੌ 72 ਵੋਟਾਂ ਦੇ ਫਰਕ ਨਾਲ ਹਰਾਇਆ ਹੈ ਤੇ ਸੋਮ ਪ੍ਰਕਾਸ਼ ਨੇ ਆਪਣੇ ਨੇੜਲੇ ਵਿਰੋਧੀ ਡਾ. ਰਾਜ ਕੁਮਾਰ ਚੱਬੇਵਾਲ ਨੂੰ 46 ਹਜ਼ਾਰ 9 ਸੌ 93 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਨ੍ਹਾਂ ਚੋਣਾਂ ਦੌਰਾਨ ਰਵਨੀਤ ਸਿੰਘ ਬਿੱਟੂ ਨੂੰ ਕੁੱਲ 3 ਲੱਖ 83 ਹਜ਼ਾਰ 2 ਸੌ 84 ਵੋਟਾਂ ਪਈਆਂ ਹਨ ਤੇ ਜੇ ਗੱਲ ਕਰੀਏ ਹੁਸ਼ਿਆਰਪੁਰ ਸੀਟ ਦੀ ਤਾਂ ਇੱਥੇ ਸੋਮ ਪ੍ਰਕਾਸ਼ ਨੇ 4 ਲੱਖ 16 ਹਜ਼ਾਰ 7 ਸੌ 35 ਵੋਟਾਂ ਹਾਸਲ ਕੀਤੀਆਂ ਹਨ।