ਲਓ ਬਈ ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਫੂਲਕਾ ਨੇ ਪਾ ਤਾ ਪਟਾਕਾ, ਚਿੱਠੀ ਲਿਖ ਵਿਧਾਨ ਸਭਾ ਸਪੀਕਰ ਨੂੰ ਦਿੱਤੀ ਅਜਿਹੀ ਧਮਕੀ ਕਿ ਪੈ ਗਈਆਂ ਭਾਜੜਾਂ

TeamGlobalPunjab
3 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਐਚਐਸ ਫੂਲਕਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੂੰ ਇੱਕ ਪੱਤਰ ਲਿਖ ਕੇ ਆਪਣਾ ਅਸਤੀਫਾ ਤੁਰੰਤ ਮਨਜ਼ੂਰ ਕਰਨ ਦੀ ਇੱਕ ਵਾਰ ਫਿਰ ਮੰਗ ਕੀਤੀ ਹੈ। ਫੂਲਕਾ ਨੇ ਧਮਕੀ ਦਿੱਤੀ ਹੈ ਕਿ ਵਿਧਾਨ ਸਭਾ ਦੇ ਸਪੀਕਰ ਜੇਕਰ ਉਨ੍ਹਾਂ ਦੇ ਅਸਤੀਫੇ ‘ਤੇ ਜਲਦ ਕੋਈ ਫੈਸਲਾ ਨਹੀਂ ਕਰਦੇ ਤਾਂ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜ਼ਬੂਰ ਹੋ ਜਾਣਗੇ।

ਇਸ ਸਬੰਧੀ ਮੀਡੀਆ ਨੂੰ ਦਿੱਤੀ ਜਾਣਕਾਰੀ ਵਿੱਚ ਫੂਲਕਾ ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ 12 ਅਕਤੂਬਰ 2018 ਨੂੰ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਸੀ। ਜਿਸ ਨੂੰ ਸਪੀਕਰ ਨੇ ਇਹ ਕਹਿੰਦਿਆਂ ਨਾ ਮਨਜ਼ੂਰ ਕਰ ਦਿੱਤਾ, ਕਿ ਉਨ੍ਹਾਂ ਨੇ ਜਿਸ ਰੂਪ ਵਿੱਚ ਅਸਤੀਫਾ ਭੇਜਿਆ ਹੈ ਉਸ ਰੂਪ ਵਿੱਚ ਉਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਲਿਹਾਜਾ ਉਨ੍ਹਾਂ ਨੇ ਸਪੀਕਰ ਰਾਣਾ ਕੇਪੀ ਸਿੰਘ ਨਾਲ ਆਪ ਖੁਦ ਮੁਲਾਕਾਤ ਕਰਕੇ 2 ਲਾਈਨ ਦਾ ਲਿਖਤੀ ਅਸਤੀਫਾ ਇੱਕ ਵਾਰ ਫਿਰ ਸਪੀਕਰ ਦੇ ਹੱਥ ‘ਚ ਫੜਾ ਦਿੱਤਾ ਸੀ ਤੇ ਉਸ ਵੇਲੇ ਉਨ੍ਹਾਂ ਨੇ ਸਪੀਕਰ ਨੂੰ ਇਹ ਜਾਣਕਾਰੀ ਵੀ ਦਿੱਤੀ ਸੀ ਕਿ ਇਹ ਅਸਤੀਫਾ ਦੇਣ ਲੱਗਿਆਂ ਉਨ੍ਹਾਂ ‘ਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਹੈ।  ਫੂਲਕਾ ਅਨੁਸਾਰ ਇਸ ਉਪਰੰਤ ਵੀ ਅੱਜ 10 ਮਹੀਨੇ ਬੀਤ ਜਾਣ ਦੇ ਬਾਵਜੂਦ ਸਪੀਕਰ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ, ਜਿਹੜਾ ਕਿ ਉਨ੍ਹਾਂ ਦੇ ਹਲਕੇ ਦਾਖਾ ਦੇ ਲੋਕਾਂ ਨਾਲ ਸ਼ਰੇਆਮ ਧੱਕਾ ਹੈ ਕਿਉਂਕਿ ਜਿੰਨੀ ਜਲਦੀ ਉਨ੍ਹਾਂ ਦਾ ਅਸਤੀਫਾ ਮਨਜੂਰ ਹੋਵੇਗਾ ਉੰਨੀ ਹੀ ਜਲਦੀ ਉੱਥੇ ਮੁੜ ਚੋਣਾਂ ਕਰਵਾਈਆਂ ਜਾ ਸਕਣਗੀਆਂ। ਜਿਹੜਾ ਕਿ ਜੇਕਰ ਸਮੇਂ ਸਿਰ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੁੰਦਾ ਤਾਂ ਹਲਕਾ ਦਾਖਾ ‘ਚ ਜਲਾਲਾਬਾਦ ਤੇ ਫਗਵਾੜਾ ਜ਼ਿਮਨੀ ਚੋਣਾਂ ਦੇ ਨਾਲ-ਨਾਲ ਚੋਣ ਨਹੀਂ ਕਰਵਾਈ ਜਾ ਸਕੇਗੀ।

 

ਦੱਸ ਦਈਏ ਕਿ ਫੂਲਕਾ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ‘ਚੋਂ ਵੀ ਅਸਤੀਫਾ ਦੇ ਦਿੱਤਾ ਸੀ। ਇਸ ਉਪਰੰਤ 23 ਮਾਰਚ 2019 ਨੂੰ ਸਪੀਕਰ ਨੇ ਫੂਲਕਾ ਨੂੰ ਸੱਦ ਕੇ ਅਸਤੀਫਾ ਦੇਣ ਸਬੰਧੀ ਉਨ੍ਹਾਂ ਦੀ ਸੁਣਵਾਈ ਕੀਤੀ ਸੀ। ਜਿਸ ਬੈਠਕ ਦੌਰਾਨ ਫੂਲਕਾ ਨੇ ਸਪੀਕਰ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਪਾਰਟੀ ‘ਚੋਂ ਵੀ ਅਸਤੀਫਾ ਦੇ ਦਿੱਤਾ ਹੈ ਇਸ ਲਈ ਉਨ੍ਹਾਂ ਦਾ ਅਸਤੀਫਾ ਮਨਜੂਰ ਕਰ ਲਿਆ ਜਾਵੇ। ਇਸ ਮੁਲਾਕਾਤ ਦੌਰਾਨ ਫੂਲਕਾ ਨੇ ਸਪੀਕਰ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ (ਸਪੀਕਰ) ਉਸ ਨੂੰ ਦੱਸਣ ਕਿ ਅਸਤੀਫਾ ਕਿਸ ਰੂਪ ਵਿੱਚ ਦਿੱਤਾ ਜਾਵੇ ਤਾਂ ਜੋ ਤੁਸੀਂ (ਸਪੀਕਰ) ਇਸ ਨੂੰ ਮਨਜ਼ੂਰ ਕਰ ਸਕੋਂ। ਫੂਲਕਾ ਨੇ ਦੱਸਿਆ ਕਿ ਉਨ੍ਹਾਂ ਅਸਤੀਫੇ ਵਿੱਚ ਮੰਗ ਕੀਤੀ ਹੈ ਕਿ ਅਸਤੀਫਾ ਤੁਰੰਤ ਮਨਜੂਰ ਕੀਤਾ ਜਾਵੇ ਤਾਂ ਜੋ ਫਗਵਾੜਾ ਅਤੇ ਜਲਾਲਾਬਾਦ ਦੇ ਨਾਲ ਉਨ੍ਹਾਂ ਦੇ ਵਿਧਾਨਸਭਾ ਹਲਕੇ ਦਾਖਾਂ ‘ਚ ਵੀ ਚੋਣਾਂ ਹੋ ਸਕਣ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਉਣਗੇ।

- Advertisement -

Share this Article
Leave a comment