ਲਓ ਬਈ ਟਕਸਾਲੀਆਂ ਨੇ ਫੇਰ ਤੀ ਲੀਕ ਕਹਿੰਦੇ ‘ਆਪ’ ਵਾਲਿਆਂ ਨਾਲ ਨਹੀਂ ਕਰਾਂਗੇ ਸਮਝੌਤਾ

Prabhjot Kaur
2 Min Read

‘ਆਪ’ ਅਤੇ ਭਗਵੰਤ ਮਾਨ ਨੂੰ ਲੱਗ ਸਕਦਾ ਹੈ ਸਦਮਾਂ ਕਿਉਂਕਿ ਮਾਨ ਆਪ ਚੱਲ ਕੇ ਗੱਠਜੋੜ ਕਰਨ ਗਏ ਸਨ

ਮੋਹਾਲੀ : ਹਾਂ ਨਾ, ਹਾਂ ਨਾ ਤੇ ਫਿਰ ਹਾਂ ਤੋਂ ਬਾਅਦ ਹੁਣ ਟਕਸਾਲੀਆਂ ਨੇ ਆਮ ਆਦਮੀ ਪਾਰਟੀ ਨਾਲ ਕਿਸੇ ਤਰ੍ਹਾਂ ਦੇ ਗੱਠਜੋੜ ਨੂੰ ਲੈ ਕੇ ਪੱਕੀ ਨਾ ਵਾਲੀ ਲੀਕ ਮਾਰ ਦਿੱਤੀ ਹੈ। ਇਸ ਸਬੰਧ ਵਿੱਚ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਜ਼ਮਹੂਰੀ ਗੱਠਜੋੜ ਦੇ ਆਗੂਆਂ ਨਾਲ ਤੀਜਾ ਫਰੰਟ ਬਣਾਉਣ ਦੀ ਗੱਲਬਾਤ ਚੱਲ ਰਹੀ ਹੈ। ਲਿਹਾਜ਼ਾ ਹੁਣ ਉਨ੍ਹਾਂ ਦੀ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੀ ਕੋਈ ਸੰਭਵਾਵਨਾਂ ਨਹੀਂ ਬਚੀ ਹੈ। ਬ੍ਰਹਮਪੁਰਾ ਦੇ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਖਾਸ ਕਰ ਉਹ ਭਗਵੰਤ ਮਾਨ ਨੂੰ ਵੱਡਾ ਸਦਮਾਂ ਪਹੁੰਚੇਗਾ ਜਿਹੜੇ ਆਪ ਚੱਲ ਕੇ ਟਕਸਾਲੀਆਂ ਦੇ ਘਰ ਗੱਠਜੋੜ ਦੀ ਗੱਲਬਾਤ ਕਰਨ ਪਹੁੰਚੇ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਹਿਲਾਂ ਇਹ ਕਿਹਾ ਕਿ ਅਕਾਲੀ ਦਲ ਟਕਸਾਲੀ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਅਤੇ ਆਉਂਦੀਆਂ ਐਸ ਜੀ ਪੀਸੀ ਦੀਆਂ ਚੋਣਾਂ ਨੂੰ ਲੈ ਕੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੌਰਾਨ ਉਹ ਬਾਦਲ ਕਾਂਗਰਸ ਅਤੇ ਭਾਜਪਾਈਆਂ ਨੂੰ ਛੱਡ ਕੇ ਹਰ ਉਸ ਹਮ ਖਿਆਲੀ ਪਾਰਟੀ ‘ਤੇ ਧੜ੍ਹੇ ਨਾਲ ਸਿਆਸੀ ਸਾਂਝ ਪਾਉਣ ਨੂੰ ਤਿਆਰ ਹਨ ਜਿਹੜੇ ਕਿ ਸੂਬੇ ਦੀ ਤਰੱਕੀ ਲਈ ਸਹਾਈ ਹੋਣਗੇ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਡਾ. ਗਾਂਧੀ,   ਬਸਪਾ ਪੰਜਾਬੀ ਏਕਤਾ ਪਾਰਟੀ ਬੈਂਸ ਭਰਾ ਅਤੇ ਕੁਝ ਹੋਰ ਧੜ੍ਹਿਆਂ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ ਤੇ ਇਸ ਦੌਰਾਨ ਆਪ ਵਾਲਿਆਂ ਨਾਲ ਸਮਝੌਤੇ ਦੀ ਸੰਭਾਵਨਾਂ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਸਿੱਖ ਧਰਮ ‘ਤੇ ਕਬਜੇ ਨੂੰ ਛੁਡਾਉਣ ਲਈ ਅਕਾਲੀ ਦਲ ਟਕਸਾਲੀ ਵੱਲੋਂ ਹਮ ਖਿਆਲੀਆਂ ਨਾਲ ਮਿਲ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਟਕਸਾਲੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ 13 ਵਿੱਚੋਂ ਆਪਣੇ 6-7 ਉਮੀਦਵਾਰ ਉਤਾਰੇਗਾ ਜਿਨ੍ਹਾਂ ਦਾ ਐਲਾਨ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ।

 

- Advertisement -

Share this Article
Leave a comment