“ਰੈਫਰੈਂਡਮ 2020 ਵਾਲਿਓ ਕੰਨ ਖੋਲ੍ਹ ਕੇ ਸੁਣੋ”, ਕੁੜੀ ਨੇ “ਖਾਲਿਸਤਾਨ” ਬਾਰੇ ਬੋਲਿਆ ਅਜਿਹਾ ਸੱਚ, ਵੱਡੇ-ਵੱਡੇ ਰਹਿ ਗਏ ਮੂੰਹ ਤੱਕਦੇ

TeamGlobalPunjab
3 Min Read

ਚੰਡੀਗੜ੍ਹ : ਸੋਸ਼ਲ ਮੀਡੀਆ ਇੰਨੀ ਦਿਨੀਂ ਕਿਸੇ ਵੀ ਮੁੱਦੇ ‘ਤੇ ਬੇਬਾਕੀ ਨਾਲ ਬੋਲਣ ਦਾ ਇੱਕ ਜ਼ਰੀਆ ਭਾਵ ਮਾਧੀਅਮ ਬਣਿਆ ਹੋਇਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਰ ਦਿਨ ਕੋਈ ਨਾ ਕੋਈ ਸਿਆਸਤਦਾਨ ਜਾਂ ਫਿਰ ਕੋਈ ਹੋਰ ਸੋਸ਼ਲ  ਮੀਡੀਆ ਖਿਲਾਫ ਕਦੀ ਪ੍ਰਸ਼ਾਸਨ ਖਿਲਾਫ, ਕਦੀ ਸਰਕਾਰਾਂ ਖਿਲਾਫ, ਤੇ ਕਦੀ ਕਿਸੇ ਹੋਰ ਮੁੱਦੇ ਨੂੰ ਲੈ ਕੇ ਬੋਲਦਾ ਹੀ ਰਹਿੰਦਾ ਹੈ। ਇਸੇ ਸਿਲਸਿਲੇ ਦੇ ਚਲਦਿਆਂ ਹਰ ਮੁੱਦੇ ‘ਤੇ ਬੇਬਾਕੀ ਨਾਲ ਬੋਲਣ ਵਾਲੀ ਅਤੇ ਆਪਣਾ ਪੱਖ ਰੱਖਣ ਵਾਲੀ ਸਿਮਰਜੀਤ ਕੌਰ ਗਿੱਲ ਬੀਤੀ ਕੱਲ੍ਹ ਫਿਰ ਤੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਲਾਈਵ ਹੋਈ। ਉਨ੍ਹਾਂ ਲਾਈਵ ਹੋ ਕੇ ਬੋਲਦਿਆਂ ਖਾਲਿਸਤਾਨ ਬਾਰੇ ਕਈ ਅਹਿਮ ਖੁਲਾਸੇ ਕੀਤੇ। ਸਿਮਰਜੀਤ ਕੌਰ ਨੇ ਕਿਹਾ ਕਿ ਇਹ ਖਾਲਿਸਤਾਨ ਦਾ ਨਾਮ ਜਗਦੀਸ਼ ਸਿੰਘ ਚੌਹਾਨ ਨੇ ਦਿੱਤਾ ਸੀ ਜਿਸ ਅਨੁਸਾਰ ਜਦੋਂ ਸਿੱਖਾਂ ਦਾ ਇੱਕ ਅਲੱਗ ਦੇਸ਼ ਬਣੇਗਾ ਤਾਂ ਉਸ ਸਮੇਂ ਉਸ ਦੇਸ਼ ਦਾ ਨਾਮ ਖਾਲਿਸਤਾਨ ਰੱਖਿਆ ਜਾਵੇਗਾ। ਸਿਮਰਜੀਤ ਕੌਰ ਨੇ ਕਿਹਾ ਕਿ ਜੇਕਰ ਖਾਲਿਸਤਾਨ ਬਣਦਾ ਹੈ ਤਾਂ ਇਹ ਦੋ ਤਾਕਤਵਰ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੱਫਰ ਜੋਨ ਬਣ ਕੇ ਰਹਿ ਜਾਵੇਗਾ। ਸਿਮਰਜੀਤ ਕੌਰ ਨੇ ਕਿਹਾ ਕਿ ਕਸ਼ਮੀਰ ਦੇ ਹਾਲਾਤ ਅਸੀਂ ਸਾਰੇ ਹੀ ਜਾਣਦੇ ਹਾਂ, ਉਸ ਨੂੰ ਫੈਡਰੈਲ ਸਟੇਟ ਦਾ ਹੱਕ ਮਿਲਿਆ ਹੋਇਆ ਹੈ, ਭਾਵ ਉਹ ਹਿੱਸਾ ਤਾਂ ਭਾਰਤ ਦਾ ਹੀ ਹੈ ਪਰ ਉਸ ਕੋਲ ਕੁਝ ਸਪੈਸ਼ਲ ਅਧਿਕਾਰ ਹਨ। ਜਿਸ ਕਾਰਨ ਭਾਰਤ ਅਤੇ ਪਾਕਿਸਤਾਨ ਉਸ ‘ਤੇ ਹਮੇਸ਼ਾ ਹੀ ਆਪਣਾ ਹੱਕ ਜਤਾਉਂਦੇ ਰਹਿੰਦੇ ਹਨ ਤੇ ਇਹ ਹਾਲਾਤ ਕਿਸੇ ਤੋਂ ਵੀ ਛੁਪੇ ਨਹੀਂ ਹਨ। ਸਿਮਰਜੀਤ ਅਨੁਸਾਰ ਖਾਲਿਸਾਤਨ ਬਣਨ ‘ਤੇ ਕੁਝ ਅਜਿਹੇ ਹੀ ਹਾਲਾਤ ਪੰਜਾਬ ਦੇ ਹੋਣਗੇ। ਸਿਮਰਜੀਤ ਨੇ ਕਿਹਾ ਕਿ ਪੰਜਾਬ ‘ਤੇ ਜਿੰਨਾ ਹੱਕ ਸਿੱਖਾਂ ਦਾ ਹੈ ਉੰਨਾ ਹੀ ਹਿੰਦੂ ਅਤੇ ਮੁਸਲਮਾਨਾਂ ਦਾ ਵੀ ਹੈ ਤੇ ਗੁਰੂ ਗ੍ਰੰਥ ਸਾਹਿਬ ‘ਨੇ ਇਨਸਾਨੀਅਤ ਦੇ ਰਾਹ ‘ਤੇ ਚੱਲਣਾ ਸਿਖਾਇਆ ਸੀ ਤੇ ਇਹ ਕੋਈ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸਗੋਂ ਪੂਰੀ ਮਾਨਵਤਾ ਦੇ ਗੁਰੂ ਹਨ।

ਉਨ੍ਹਾਂ ਕਿਹਾ ਕਿ ਸਿੱਖਜ ਫਾਰ ਜਸਟਿਸ ਬਹੁਤ ਵਧੀਆ ਮਕਸਦ ਨਾਲ ਬਣੀ ਹੋਈ ਹੈ ਪਰ ਜਦੋਂ ਕੋਈ ਸੰਸਥਾ ਵੱਡੇ ਪੱਧਰ ‘ਤੇ ਜਾਂਦੀ ਹੈ ਤਾਂ ਫਿਰ ਉਸ ਵਿੱਚ ਵੀ ਕੋਈ ਨਾ ਕੋਈ ਕਮੀ ਆ ਹੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿੰਘ ਤਾਂ ਜੇਲ੍ਹਾਂ ‘ਚ ਬੈਠੇ ਹਨ ਪਰ ਦੂਜੇ ਪਾਸੇ ਹਰਜੀਤ ਸਿੰਘ ( ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰਿਅ ਗਿਆ ਸੀ) ਦੇ ਕਾਤਲ ਅੱਜ ਜੇਲ੍ਹਾਂ ਤੋਂ ਬਾਹਰ ਬੈਠੇ ਹਨ, ਜਿਸ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ, ਸਾਨੂੰ ਆਪਸ ‘ਚ ਲੜਾਉਣ ਦੀ। ਉਨ੍ਹਾਂ ਕਿਹਾ ਕਿ ਗਵਰਨਰ ਆਪਣੇ ਸਪੈਸ਼ਲ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਸੇ ਵਿਅਕਤੀ ਨੂੰ ਉਸ ਸਮੇਂ ਮਾਫੀ ਦਿੰਦਾ ਹੈ ਜਦੋਂ ਉਸ ਨੂੰ ਸਰਕਾਰ ਕਹਿੰਦੀ ਹੈ ਤੇ ਜੇਕਰ ਪੰਜਾਬ ਸਰਕਾਰ ਵੱਲੋਂ ਗਵਰਨਰ ਨੂੰ ਹਰਜੀਤ ਦੀ ਮਾਫੀ ਲਈ ਨਾ ਕਿਹਾ ਜਾਂਦਾ ਤਾਂ ਗਵਰਨਰ ਕਦੀ ਵੀ ਉਨ੍ਹਾਂ ਨੂੰ ਮਾਫੀ ਨਾ ਦਿੰਦਾ।

ਹੋਰ ਕੀ ਕੀ ਖੁਲਾਸੇ ਕੀਤੇ ਸਿਮਰਜੀਤ ਕੌਰ ਗਿੱਲ ਨੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/yeh-Wcca6xo

- Advertisement -

Share this Article
Leave a comment