ਮੰਤਰੀ ਤ੍ਰਿਪਤ ਬਾਜਵਾ ਨੇ ਕ੍ਰਿਸ਼ਨ ਭਗਵਾਨ ਬਾਰੇ ਦਿੱਤਾ ਵੱਡਾ ਬਿਆਨ, ਹਿੰਦੂ ਭਾਈਚਾਰੇ ਨੇ ਸੱਦ ਲਈ ਮੀਟਿੰਗ, ਫੈਸਲਾ ਆਇਆ ਈ ਲਓ

TeamGlobalPunjab
2 Min Read

ਚੰਡੀਗੜ੍ਹ : ਸੂਬੇ ਅੰਦਰ ਪਸ਼ੂਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਸੜਕਾਂ ‘ਤੇ ਖੁੱਲ੍ਹੇ  ਘੁੰਮ ਰਹੇ ਇਹ ਅਵਾਰਾ ਜਾਨਵਾਰਾਂ ਕਾਰਨ ਅਨੇਕਾਂ ਜਾਨਾਂ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਨੇ।  ਇਨ੍ਹਾਂ ਅਵਾਰਾ ਪਸ਼ੂਆਂ ਦੀ ਸੰਭਾਲ ਤੇ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰਾ ਸਿੰਘ ਬਾਜਵਾ ਦਾ ਇੱਕ ਅਜਿਹਾ ਬਿਆਨ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਰ ਬਾਜਵਾ ਦਾ ਕਹਿਣਾ ਕਿ ਸਿਰਫ ਉਨ੍ਹਾਂ ਹੀ ਗਾਵਾਂ ਦੀ ਰੱਖਿਆ ਕੀਤੀ ਜਾਵੇ ਜਿਨ੍ਹਾਂ ਨੂੰ ਕ੍ਰਿਸ਼ਨ ਭਗਵਾਨ ਨੇ ਪ੍ਰਗਟ ਕੀਤਾ ਸੀ।

ਦੱਸ ਦਈਏ ਕਿ ਬੀਤੀ ਕੱਲ੍ਹ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਸ ਸਮੇਂ ਜਦੋਂ ਉਨ੍ਹਾਂ ਨੂੰ ਅਵਾਰਾ ਗਊਆਂ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਗਊਆਂ ਨੂੰ ਮਾਂ ਮੰਨਦੇ ਹਾਂ ਪਰ ਜਦੋਂ ਕਿ ਕ੍ਰਿਸ਼ਨ ਭਗਵਾਨ ਨੇ ਸਿਰਫ ਪਿੱਠ ‘ਤੇ ਹੰਪ ਵਾਲੀ ਗਾਂ ਨੂੰ ਹੀ ਮਾਂ ਦਾ ਦਰਜਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪਹਿਲਾਂ ਪੂਰੀ ਪਰਿਭਾਸ਼ਾ ਬਣਨੀ ਚਾਹੀਦੀ ਹੈ ਕਿ ਕਿਹੜੀਆਂ ਗਾਵਾਂ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਫਿਰ ਉਨ੍ਹਾਂ ਨਾਲ ਹੋਰ ਤਰ੍ਹਾਂ ਵਿਵਹਾਰ ਕੀਤਾ ਜਾਵੇ ਅਤੇ ਦੂਜੀਆਂ ਗਾਵਾਂ ਨਾਲ ਹੋਰ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇ। ਬਾਜਵਾ ਨੇ ਕਿਹਾ ਕਿ ਜੇਕਰ ਸਾਰੀਆਂ ਗਾਵਾਂ ਦੀ ਸੰਭਾਲ ਕਰਨੀ ਹੋਵੇਗੀ ਤਾਂ ਫਿਰ ਸਰਕਾਰ ਨੂੰ ਇਸ ਲਈ ਬਹੁਤ ਵੱਡਾ ਬਜਟ ਰੱਖਣਾ ਪਵੇਗਾ। 

ਉਨ੍ਹਾਂ ਕਿਹਾ ਕਿ ਇਹ ਇੱਕ ਬੜਾ ਹੀ ਗੰਭੀਰ ਵਿਸ਼ਾ ਹੈ ਤੇ ਇਸ ਬਾਰੇ ਸੋਚਣ ਦੀ ਲੋੜ ਹੈ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਇਸ ਹੈਰਾਨੀਜਨਕ ਬਿਆਨ ਨੇ ਪੰਜਾਬ ਦਾ ਸਿਆਸਤ ਗਰਮਾ ਦਿੱਤੀ ਹੈ। ਪਤਾ ਲੱਗਾ ਹੈ ਕਿ ਬਾਜਵਾ ਦੇ ਇਸ ਬਿਆਨ ‘ਤੇ ਚਰਚਾ ਕਰਨ ਲਈ  ਕੁਝ ਹਿੰਦੂ ਜਥੇਬੰਦੀਆਂ ਨੇ ਮੀਟਿੰਗ ਸੱਦੀ ਹੈ ਜਿਸ ਵਿੱਚ ਬਾਜਵਾ ਦੇ ਬਿਆਨ ਬਾਰੇ ਚਰਚਾ ਕੀਤੀ ਜਾਵੇਗੀ, ਤੇ ਇਹ ਫੈਸਲਾ ਲਿਆ ਜਾਵੇਗਾ ਕਿ ਕੀ ਸਾਰੀਆਂ ਹੀ ਗਾਵਾਂ ਨੂੰ ਗਊ ਮਾਤਾ ਮੰਨ ਕੇ ਉਨ੍ਹਾਂ ਨੂੰ ਬਚਾਇਆ ਜਾਣਾ ਹੈ ਜਾਂ ਫਿਰ ਪਿੱਠ ‘ਤੇ ਹੰਪ ਵਾਲੀ ਗਾਂ ਨੂੰ ਹੀ।

 

- Advertisement -

Share this Article
Leave a comment