ਸੰਗਰੂਰ : ਲੱਚਰ ਗਾਇਕੀ ਸੂਬੇ ‘ਚ ਟ੍ਰੈਂਡ ਬਣਕੇ ਚੱਲ ਰਹੀ ਹੈ। ਕਈ ਜਨਤਕ ਥਾਵਾਂ, ਬੱਸਾਂ ‘ਚ ਸਫਰ ਕਰਦੇ ਸਮੇਂ ਪ੍ਰਸ਼ਾਸਨ ਵਲੋਂ ਲੱਚਰ ਗੀਤਾਂ ‘ਤੇ ਪੂਰਨ ਤੌਰ ‘ਤੇ ਰੋਕ ਵੀ ਲਾਈ ਗਈ ਹੈ। ਪਰ ਅੱਜ ਕੱਲ੍ਹ ਚੋਣਾਂ ਦੌਰਾਨ ਇੱਕ ਵੱਖਰਾ ਹੀ ਟ੍ਰੈਂਡ ਬਣਕੇ ਉਭਰ ਰਿਹਾ ਹੈ, ਜੋ ਕਿ ਪ੍ਰਚਾਰ ਦੌਰਾਨ ਇਹ ਰਾਜਨੀਤਕ ਆਗੂਆਂ ਵੱਲੋਂ ਅਪਣਾਇਆ ਜਾਂਦਾ ਦਿਖਾਈ ਦਿੰਦਾ ਹੈ। ਜੀ ਹਾਂ, ਅਸੀ ਗੱਲ ਕਰ ਰਹੇ ਹਾਂ, ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ, ਜੋ ਆਪ ਦੇ ਸਟਾਰ ਪ੍ਰਚਾਰਕ ਦੇ ਨਾਲ ਨਾਲ ਹਲਕਾ ਸੰਗਰੂਰ ਸੀਟ ਤੋਂ ਲੋਕ ਸਭਾ ਦੇ ਉਮੀਦਵਾਰ ਵੀ ਹਨ ਅਤੇ ਜੋ ਆਪਣੇ ਹੀ ਇੱਕ ਵੱਖਰੇ ਅੰਦਾਜ਼ ‘ਚ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਹਨ। ਬੇਸ਼ੱਕ ਇਹ ਕਹਿਣਾ ਲਾਜ਼ਮੀ ਹੈ, ਕਿ ਭਗਵੰਤ ਮਾਨ ਸਿਆਸਤ ‘ਚ ਦਿੱਗਜ ਆਗੂਆਂ ਚੋਂ ਗਿਣੇ ਜਾਂਦੇ ਹਨ, ਪਰ ਮਾਨ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸੰਗਰੂਰ ‘ਚ ਕਈ ਥਾਵਾਂ ‘ਤੇ ਮਾਨ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਹੋਇਆ ਤਾਂ ਮਾਨ ਉਸ ਵਿਰੋਧ ਦਾ ਜਵਾਬ ਇੱਕ ਵੱਖਰੇ ਹੀ ਅੰਦਾਜ ਵਿੱਚ ਦਿੱਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਮਾਨ ਆਪਣੇ ਵਿਰੋਧ ਦਾ ਜਵਾਬ ਇੱਕ ਗਾਣੇ ਦੇ ਰੂਪ ‘ਚ ਦੇ ਰਹੇ ਹਨ ਅਤੇ ਨਾਲ ਹੀ ਆਪਣੇ ਸਾਥੀਆਂ ਨੂੰ ਵੀ ਗਾਣਾ ਲਾਉਣ ਦੀ ਅਪੀਲ ਕਰਦੇ ਹਨ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਂ ਹੈ।
ਇਹ ਵੀਡੀਓ ਜਿਉਂ ਹੀ ਚਲਦੀ ਹੈ ਤਾਂ ਸਾਫ ਦਿਖਾਈ ਦਿੰਦਾ ਹੈ ਕਿ ਮਾਨ ਜਦੋਂ ਆਪਣਾ ਚੋਣ ਜਲਸਾ ਕੱਢ ਰਹੇ ਹੁੰਦੇ ਹਨ ਤਾਂ ਕੁਝ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ। ਮਾਨ ਆਪਣਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਮਜਾਕੀਆਂ ਢੰਗ ਨਾਲ ਸ਼ਾਂਤ ਕਰਨ ਲਈ ਇੱਕ ਪੰਜਾਬੀ ਗੀਤ ਦੀ ਤੁਕ “ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ” ਖੁਦ ਬੋਲਦੇ ਹਨ ਅਤੇ ਨਾਲ ਹੀ ਇਸ ਗੀਤ ਦੀ ਅਗਲੀ ਤੁਕ “ਪਰ ਦੱਬਦਾ ਕਿੱਥੇ ਐ” ਆਪਣੇ ਸਾਥੀਆਂ ਨੂੰ ਬੋਲਣ ਦੀ ਅਪੀਲ ਕਰਦੇ ਹਨ। ਭਗਵੰਤ ਮਾਨ ਭਾਵੇਂ ਆਪਣਾ ਇਹ ਗੀਤ ਵਿਰੋਧੀਆਂ ਨੂੰ ਜਵਾਬ ਦੇਣ ਦੇ ਸੰਦਰਭ ‘ਚ ਗਾਂਉਦੇ ਹਨ, ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ, ਕਿ ਸਮਾਜ ਨੂੰ ਸੁਧਾਰਨ ਦੀ ਗੱਲ ਕਰਨ ਵਾਲੇ ਹੀ ਜੇਕਰ ਇਹੋ ਜਿਹੇ ਗੀਤਾਂ ਦਾ ਸਹਾਰਾ ਲੈਕੇ ਚੋਣ ਪ੍ਰਚਾਰ ਕਰਨਗੇ ਤਾਂ ਸਾਡੇ ਸਮਾਜ ਦੇ ਨਾਲ ਨਾਲ ਪ੍ਰਚਾਰ ਕਰਨ ਵਾਲਿਆਂ ਲਈ ਵੀ ਸ਼ਰਮ ਦੀ ਗੱਲ ਹੋਵੇਗੀ, ਕਿਉਂਕਿ ਪਾਰਟੀ ਦਾ ਲੀਡਰ ਉਸ ਦੇ ਸਮਰਥਕਾ ਲਈ ਰੋਲ ਮਾਡਲ ਦਾ ਕੰਮ ਕਰਦਾ ਹੈ। ਇਸ ਲਈ ਜਰੂਰਤ ਹੈ ਕਿ ਅਜਿਹੇ ਲੱਚਰ ਗੀਤਾਂ ਜਿੰਨ੍ਹਾਂ ਦਾ ਸਮਾਜ ‘ਤੇ ਮਾੜਾਂ ਪ੍ਰਭਾਵ ਪੈਂਦੇ ਉਨ੍ਹਾਂ ਨੂੰ ਨਾ ਪਰਮੋਟ ਕੀਤਾ ਜਾਵੇ।
https://youtu.be/ZHByYqRStbs