ਮਹਾਰਾਣਾ ਪ੍ਰਤਾਪ: ਸੰਘਰਸ਼ ਭਰਪੂਰ ਜ਼ਿੰਦਗੀ ਜਿਉਣ ਵਾਲਾ ਮੇਵਾੜ ਦਾ 13ਵਾਂ ਰਾਜਾ

TeamGlobalPunjab
3 Min Read

ਅਵਤਾਰ ਸਿੰਘ

 

ਨਿਊਜ਼ ਡੈਸਕ : ਮਹਾਰਾਣਾ ਪ੍ਰਤਾਪ ਦਾ ਜਨਮ ਗਹਿਲੋਤ ਰਾਣਾ ਉਦੈ ਸਿੰਘ ਦੇ ਗ੍ਰਹਿ ਵਿਖੇ ਮਹਾਰਾਣੀ ਜੈ ਵੰਤਾਬਾਈ ਦੀ ਕੁੱਖੋਂ 9 ਮਈ 1540 ਈਸਵੀ ਨੂੰ ਕੁੰਭਲਗੜ੍ਹ ਵਿੱਚ ਹੋਇਆ। ਉਹ ਆਪਣੀ ਮਾਤਾ ਦਾ ਇਕਲੌਤਾ ਅਤੇ ਉਦੈ ਸਿੰਘ ਦਾ ਜੇਠਾ ਪੁੱਤਰ ਸੀ। ਉਸ ਦੇ ਬਹੁਤ ਸਾਰੇ ਹੋਰ ਭਰਾ ਵੀ ਸਨ, ਜਿਨ੍ਹਾਂ ਵਿਚ ਸੱਗਰ, ਜਗਮਲ, ਸ਼ਕਤੀ ਇਤਿਹਾਸ ਵਿੱਚ ਪ੍ਰਮੁੱਖ ਸਨ। ਉਸ ਨੂੰ ਆਪਣੇ ਇਨ੍ਹਾਂ ਭਰਾਵਾਂ ਨਾਲ ਕਾਫੀ ਲੜਾਈਆਂ ਵੀ ਲੜਨੀਆਂ ਪਈਆਂ।

ਉਹਨੇ ਛੇਤੀ ਹੀ ਘੋੜ ਸਵਾਰੀ, ਤਲਵਾਰ ਅਤੇ ਤੀਰਅੰਦਾਜ਼ੀ ਅਤੇ ਨੇਜ਼ਾਬਾਜ਼ੀ ਵਿੱਚ ਨਿਪੁੰਨਤਾ ਹਾਸਲ ਕਰ ਲਈ ਸੀ। ਮਹਾਰਾਣਾ ਦੇ 12 ਅਤੇ ਕੁਝ ਵਿਦਵਾਨਾਂ ਅਨੁਸਾਰ 17 ਵਿਆਹ ਹੋਏ। ਲਗਪਗ 16 ਰਾਜਕੁਮਾਰ ਸਨ। ਭੱਟ ਗ੍ਰੰਥਾਂ ਵਿੱਚ ਇਕ ਧੀ ਵੀ ਲਿਖੀ ਹੋਈ ਹੈ, ਜਿਸ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਭਾਵੇਂ ਰਾਣਾ ਉਦੈ ਸਿੰਘ ਦੀ ਮੌਤ ਮਗਰੋਂ ਉਸ ਦੀ ਚਹੇਤੀ ਰਾਣੀ ‘ਭਟਿਆਣੀ ਰਾਣੀ’ ਦਾ ਪੁੱਤਰ ਜਗਮਲ ਮੇਵਾੜ ਦੇ ਤਖ਼ਤ ’ਤੇ ਬੈਠਾ, ਪਰ ਉਸ ਦੀ ਅਯੋਗਤਾ ਵੇਖ ਕੇ ਸਾਰੇ ਸਾਮੰਤਾਂ ਨੇ 1572 ਵਿੱਚ ਮਹਾਰਾਣਾ ਨੂੰ ਰਾਜ ਤਿਲਕ ਦੇ ਕੇ ਰਾਜ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ ਸੀ।

- Advertisement -

ਜਗਮੱਲ ਨਾਰਾਜ਼ ਹੋ ਕੇ ਦਿੱਲੀ ਦਰਬਾਰ ਵਿੱਚ ਬਾਦਸ਼ਾਹ ਅਕਬਰ ਕੋਲ ਗਿਆ, ਜਿੱਥੇ ਉਹ 1582 ਈਸਵੀ ਤੱਕ ਮਹਾਰਾਣਾ ਪ੍ਰਤਾਪ ਦੇ ਵਿਰੁੱਧ ਲੜਦਾ ਮਾਰਿਆ ਗਿਆ। ਰਾਣਾ ਉਦੈ ਸਿੰਘ, ਸੱਗ਼ਰ ਅਤੇ ਸ਼ਕਤੀ ਸਿੰਘ ਤਿੰਨੇ ਮਹਾਰਾਣਾ ਪ੍ਰਤਾਪ ਦੇ ਲਹੂ ਦੇ ਤਿਹਾਏ ਹੋ ਗਏ ਸਨ ਤੇ ਅਕਬਰ ਦੇ ਦਰਬਾਰ ਵਿੱਚ ਚਲੇ ਗਏ ਸਨ।
ਮਹਾਰਾਣਾ ਦੇ ਹੱਥ ਦਿੱਲੀ ਦੇ ਬਾਦਸ਼ਾਹ ਅਕਬਰ ਨਾਲ ਜੁੜੇ ਹੋਏ ਸਨ। ਉਹ ਸੰਨ 1555 ਈਸਵੀ ਵਿੱਚ ਦਿੱਲੀ ਦੇ ਤਖ਼ਤ ਉੱਤੇ ਬੈਠਾ ਸੀ। ਉਹਦੀ ਇਹ ਹਾਰ ਚਿਤੌੜਗੜ੍ਹ ਤੇ ਮਾਡਲਗੜ੍ਹ ਤੋਂ ਬਿਨਾਂ ਸਹਿਜੇ-ਸਹਿਜੇ ਮੇਵਾੜ ਦਾ ਲਗਪਗ ਸਾਰਾ ਇਲਾਕਾ ਮੁਗਲਾਂ ਤੋਂ ਆਜ਼ਾਦ ਕਰਵਾ ਲਿਆ।

1576 ਦੇ ਹਲਦੀਘਾਟੀ ਯੁੱਧ ਵਿੱਚ 20,000 ਰਾਜਪੂਤਾਂ ਨੂੰ ਨਾਲ ਲੈ ਕੇ ਰਾਣਾ ਪ੍ਰਤਾਪ ਨੇ ਮੁਗਲ ਸਰਦਾਰ ਰਾਜਾ ਮਾਨ ਸਿੰਘ ਦੇ 80,000 ਦੀ ਸੈਨਾ ਦਾ ਸਾਹਮਣਾ ਕੀਤਾ। ਦੁਸ਼ਮਣ ਦੀ ਸੈਨਾ ਤੋਂ ਘਿਰ ਚੁੱਕੇ ਮਹਾਰਾਣਾ ਪ੍ਰਤਾਪ ਨੂੰ ਸ਼ਕਤੀ ਸਿੰਘ ਨੇ ਬਚਾਇਆ। ਉਨ੍ਹਾਂ ਦੇ ਪਿਆਰੇ ਘੋੜੇ ਚੇਤਕ ਦੀ ਵੀ ਮੌਤ ਹੋਈ। ਇਹ ਯੁੱਧ ਤਾਂ ਕੇਵਲ ਇੱਕ ਦਿਨ ਚਲਿਆ ਪਰ ਇਸ ਦੇ ਵਿੱਚ 17,000 ਲੋਕ ਮਾਰੇ ਗਏ।

ਵੀਰ ਪ੍ਰਤਾਪ ਕਸ਼ਟਾਂ ਭਰਪੂਰ ਕੀਤੇ ਸੰਘਰਸ਼ ਨਾਲ ਪ੍ਰਾਪਤ ਕੀਤੀ ਆਜ਼ਾਦੀ ਦਾ ਆਨੰਦ ਸਿਰਫ਼ ਗਿਆਰਾਂ ਸਾਲ ਹੀ ਮਾਣ ਸਕਿਆ। 19 ਜਨਵਰੀ 1597 ਈਸਵੀ ਨੂੰ ਕੁਝ ਦਿਨ ਢਿੱਲਾ-ਮੱਠਾ ਰਹਿ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ।

Share this Article
Leave a comment