ਮਨੋਹਰ ਪਰੀਕਰ ਦੇ ਜਜ਼ਬੇ ਨੂੰ ਸਲਾਮ, ਅੰਤਿਮ ਸਾਹਾਂ ਤੱਕ ਸੰਭਾਲਦੇ ਰਹੇ ਦੇਸ਼ ਦੀ ਜ਼ਿੰਮੇਵਾਰੀ

Prabhjot Kaur
1 Min Read

ਪਣਜੀ: ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦੇਹਾਂਤ ਹੋ ਗਿਆ ਹੈ ਉਹ ਸਾਬਕਾ ਰੱਖਿਆ ਮੰਤਰੀ ਵੀ ਸਨ। ਉਨ੍ਹਾਂ ਨੇ ਪਣਜੀ ‘ਚ ਸਥਿਤ ਆਪਣੇ ਘਰ ’ਚ ਅੰਤਿਮ ਸਾਹ ਲਏ 63 ਸਾਲਾ ਪਰੀਕਰ ਲੰਬੇ ਸਮੇ ਤੋਂ ਕੈਂਸਰ ਦੀ ਗੰਭੀਰ ਬਿਮਾਰੀ ਨਾਲ ਪੀੜਤ ਸਨ।

Image result for manohar parrikar

ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਸ਼ਾਮ ਨੂੰ ਮੀਰਾਮਰ ਵਿਖੇ ਧਾਰਮਿਕ ਰਹੁ-ਰੀਤਾਂ ਨਾਲ ਕੀਤਾ ਜਾਵੇਗਾ। ਸਰਕਾਰ ਨੇ ਦੇਸ਼ ’ਚ 7 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ, ਉਥੇ ਹੀ ਨਵੇਂ ਮੁੱਖ ਮੰਤਰੀ ਦੀ ਭਾਲ ਲਈ ਕਵਾਇਦ ਤੇਜ਼ ਹੋ ਗਈ ਹੈ।

ਦੱਸ ਦੇਈਏ ਫਰਵਰੀ 2018 ਵਿੱਚ ਉਨ੍ਹਾਂ ਦੇ ਕੈਂਸਰ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਉਹ ਅਮਰੀਕਾ, ਮੁੰਬਈ ਤੇ ਦਿੱਲੀ ਤੋਂ ਆਪਣਾ ਇਲਾਜ ਕਰਵਾ ਚੁੱਕੇ ਸਨ ਤੇ ਪਿਛਲੇ ਸਮੇਂ ਤੋਂ ਉਨ੍ਹਾਂ ਦੇ ਨਿੱਜੀ ਨਿਵਾਸ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

Image result for manohar parrikar

ਕੇਂਦਰੀ ਮੰਤਰੀ ਵੀ ਕੇ ਸਿੰਘ ਨੇ ਮਨੋਹਰ ਪਰੀਕਰ ਦੀ ਮੌਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਉਨ੍ਹਾਂ ਦੀ ਮੌਤ ਸਬੰਧੀ ਟਵੀਟ ਕਰਕੇ ਅਫ਼ਸੋਸ ਜ਼ਾਹਰ ਕੀਤਾ।

- Advertisement -
Share this Article
Leave a comment