ਦਿੱਲੀ ਸਰਕਾਰ ਦਾ ਪਿਆਕੜਾਂ ਨੂੰ ਤੋਹਫ਼ਾ, ਰਾਤ 3 ਵਜੇ ਤੱਕ ਖੁੱਲ੍ਹੇ ਰਹਿਣਗੇ ਬੀਅਰ ਬਾਰ

TeamGlobalPunjab
2 Min Read

ਨਵੀਂ ਦਿੱਲੀ : ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸਾਲ 2021-22 ਲਈ ਐਕਸਾਈਜ ਪਾਲਿਸੀ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਕੁਝ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਦੇ ਤਹਿਤ ਹੁਣ ਸ਼ਰਾਬ ਦੀ ਦੁਕਾਨ ਨੂੰ ‘ਵਾਕ-ਇਨ’ ਸਹੂਲਤ ਦੇਣੀ ਪਵੇਗੀ । ਨਵੀਂ ਯੋਜਨਾ ਅਨੁਸਾਰ ਹੁਣ ਗਾਹਕ ਕਾਊਂਟਰ ‘ਤੇ ਖੜ੍ਹੇ ਹੋ ਕੇ ਸ਼ਰਾਬ ਜਾਂ ਦੁਕਾਨ ਦੇ ਬਾਹਰ ਭੀੜ ‘ਚ ਖੜ੍ਹਾ ਹੋ ਕੇ ਸ਼ਰਾਬ ਨਹੀਂ ਖਰੀਦੇਗਾ, ਬਲਕਿ ਦੁਕਾਨ ਇਸ ਤਰ੍ਹਾਂ ਨਾਲ ਡਿਜਾਇਨ ਕੀਤੀ ਜਾਵੇਗੀ ਕਿ ਗਾਹਕ ਅੰਦਰ ਆ ਕੇ ਆਪਣੀ ਪਸੰਦ ਦੀ ਸ਼ਰਾਬ ਚੁਣ ਕੇ ਖਰੀਦ ਸਕਣਗੇ।

ਇਹੀ ਨਹੀਂ ਸ਼ਰਾਬ ਦੀਆਂ ਦੁਕਾਨਾਂ ਏਅਰ ਕੰਡੀਸ਼ਨਡ ਹੋਣਗੀਆਂ। ਹਰ ਸ਼ਰਾਬ ਦੀ ਦੁਕਾਨ ਦੇ ਅੰਦਰ ਤੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਜਿਸ ’ਚ ਇਕ ਮਹੀਨੇ ਦੀ ਰਿਕਾਰਡਿੰਗ ਮੈਂਟੇਨ ਕੀਤੀ ਜਾਵੇਗੀ। ਲਾਈਸੈਂਸ ਧਾਰਕ ਦੁਕਾਨ ’ਤੇ ਉਚਿਤ ਸੁਰੱਖਿਆ ਪ੍ਰਬੰਧ ਕਰੇਗਾ। ਸ਼ਰਾਬ ਦੀ ਦੁਕਾਨ ਦੇ ਆਸਪਾਸ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਲਾਈਸੈਂਸ ਧਾਰਕ ਦੀ ਹੋਵੇਗੀ।

ਐਕਸਾਈਜ ਪਾਲਿਸੀ ਅਨੁਸਾਰ ਜੇ ਸ਼ਰਾਬ ਦੀ ਦੁਕਾਨ ਦੇ ਚੱਲਦੇ ਕੋਈ ਸਮੱਸਿਆ ਜਾਂ ਹੰਗਾਮਾ ਹੋਇਆ ਜਾਂ ਆਸ-ਪਾਸ ਦੇ ਲੋਕਾਂ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਤਾਂ ਲਾਈਸੈਂਸ ਰੱਦ ਕੀਤਾ ਜਾ ਸਕਦਾ ਹੈ। ਲਾਈਸੈਂਸ ਧਾਰਕ ਇਹ ਨਿਸ਼ਚਿਤ ਕਰੇਗਾ ਕਿ ਸ਼ਰਾਬ ਦੀ ਦੁਕਾਨ ਦੇ ਬਾਹਰ ਸਨੈਕਸ ਜਾਂ ਖਾਣ ਵਾਲੀ ਕੋਈ ਦੁਕਾਨ ਨਾ ਖੁੱਲ੍ਹੇ ਜਿਸ ਨਾਲ ਲੋਕ ਉੱਥੇ ਸ਼ਰਾਬ ਪੀਣਾ ਸ਼ੁਰੂ ਕਰ ਦੇਣ।

ਸਭ ਤੋਂ ਵੱਡੀ ਗੱਲ ਹੋਟਲ, ਰੇਸਟੋਰੇਂਟ ਤੇ ਕਲੱਬ ‘ਚ ਜੋ ਬਾਹਰ ਹਨ ਉਨ੍ਹਾਂ ਨੂੰ ਰਾਤ 3:00 ਵਜੇ ਤਕ ਖੁੱਲ੍ਹਣ ਦੀ ਆਗਿਆ ਹੋਵੇਗੀ। ਬੈਂਕੁਇਟ ਹਾਲ, ਪਾਰਟੀ ਪਲੇਸ,  ਫਾਰਮ ਹਾਊਸ, ਮੋਟੇਲ, ਵਿਆਹ, ਪਾਰਟੀ ਸਮਾਗਮ ਜਿਹੀਆਂ ਥਾਵਾਂ ਲਈ ਐੱਲ-38 ਨਾਂ ਨਾਲ ਨਵੇਂ ਲਾਈਸੈਂਸ ਦੀ ਵਿਵਸਥਾ ਕੀਤੀ ਗਈ ਹੈ। ਹੁਣ ਤਕ ਇਨ੍ਹਾਂ ਨੂੰ ਸ਼ਰਾਬ ਲਈ ਅਸਥਾਈ ਲਾਈਸੈਂਸ ਲੈਣਾ ਪੈਂਦਾ ਸੀ ਪਰ ਹੁਣ ਇਕ ਵਾਰ ‘ਚ ਲਾਈਸੈਂਸ ਫੀਸ ਦੇ ਕੇ ਪੂਰੇ ਸਾਲ ਦਾ ਲਾਈਸੈਂਸ ਮਿਲ ਜਾਵੇਗਾ। ਨਵੀਂ ਪਾਲਿਸੀ ‘ਚ ਕਿਤੇ ਵੀ ਐੱਲ-13 ਲਾਈਸੈਂਸ਼ ਦਾ ਜ਼ਿਕਰ ਨਹੀਂ ਹੈ, ਐੱਲ-13 ਦੇ ਤਹਿਤ ਸ਼ਰਾਬ ਦੀ ਹੋਮ ਡਿਲੀਵਰੀ ਦੀ ਗੱਲ ਹੋ ਸਕਦੀ ਸੀ।

- Advertisement -

ਦਿੱਲੀ ਦੇ ਅੰਦਰ 272 ਮਿਉਂਸਪਲ ਵਾਰਡ ਹਨ, ਇਕ ਵਾਰਡ ‘ਚ ਔਸਤਨ 3 ਦੁਕਾਨਾਂ ਹੋਣਗੀਆਂ। ਨਵੀਂ ਦਿੱਲੀ ਤੇ ਦਿੱਲੀ ਕੈਂਟ ਵਿਧਾਨਸਭਾ ‘ਚ ਕੁੱਲ 29 ਸ਼ਰਾਬ ਦੀਆਂ ਦੁਕਾਨਾਂ ਹੋਣਗੀਆਂ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ 10 ਸ਼ਰਾਬ ਦੀਆਂ ਦੁਕਾਨਾਂ ਹੋਣਗੀਆਂ।

Share this Article
Leave a comment