ਮੈਲਬਰਨ: ਕਈ ਦਿਨਾਂ ਵਲੋਂ ਲਾਪਤਾ ਭਾਰਤੀ ਮੂਲ ਦੀ ਡਾਕਟਰ ਦੇ ਕਤਲ ਦਾ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਮੂਲ ਦੀ ਮਹਿਲਾ ਡਾਕਟਰ ਦਾ ਆਸਟ੍ਰੇਲੀਆ ਵਿੱਚ ਕਤਲ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੀ ਪਛਾਣ 32 ਸਾਲਾ ਪ੍ਰੀਤੀ ਰੈਡੀ ਵਜੋਂ ਹੋਈ ਹੈ ਜੋ ਪੇਸ਼ੇ ਵਜੋਂ ਦੰਦਾਂ ਦੀ ਡਾਕਟਰ ਸੀ। ਪ੍ਰੀਤੀ ਦੀ ਲਾਸ਼ ਉਸ ਦੀ ਕਾਰ ‘ਚ ਰੱਖੇ ਸੂਟਕੇਸ ‘ਚ ਲੁਕਾਈ ਹੋਈ ਸੀ, ਜੋ ਪੂਰਬੀ ਸਿਡਨੀ ਸਟਰੀਟ ‘ਚ ਪਾਰਕ ਕੀਤੀ ਹੋਈ ਸੀ। ਮਹਿਲਾ ਡਾਕਟਰ ਦੇ ਕਤਲ ਦੇ ਸ਼ੱਕ ਦੀ ਸੂਈ ਉਸ ਦੇ ਸਾਬਕਾ ਪ੍ਰੇਮੀ ਡਾ. ਹਰਸ਼ ਨਾਰਡੇ ਵੱਲ ਜਾ ਰਹੀ ਹੈ।
ਨਿਊ ਸਾਊਥ ਵ੍ਹੇਲਜ਼ ਪੁਲਿਸ ਨੇ ਦੱਸਿਆ ਕਿ ਰੈਡੀ ਨੂੰ ਆਖ਼ਰੀ ਵਾਰ ਐਤਵਾਰ ਨੂੰ ਜੌਰਜ ਸਟ੍ਰੀਟ ਦੇ ਮੈਕਡੋਨਾਲਡ ਵਿੱਚ ਦੇਖਿਆ ਗਿਆ ਸੀ। ਉਹ ਤੇ ਉਸ ਦਾ ਸਾਬਕਾ ਪ੍ਰੇਮੀ ਸਿਡਨੀ ਦੀ ਮਾਰਕਿਟ ਸਟ੍ਰੀਟ ‘ਚ ਬਣੇ ਹੋਏ ਹੋਟਲ ਵਿੱਚ ਰੁਕੇ ਸਨ।
ਇਸ ਮਗਰੋਂ ਉਹ ਲਾਪਤਾ ਹੋ ਗਈ ਤੇ ਜਾਂਚ ‘ਚ ਲੱਗੀ ਪੁਲਿਸ ਨੂੰ ਮੰਗਲਵਾਰ ਨੂੰ ਉਨ੍ਹਾਂ ਦੀ ਕਾਰ ਸਿਟੀ ਸੈਂਟਰ ਦੇ ਦੱਖਣ ‘ਚ ਕਿੰਸਫ਼ੋਰ੍ਡ ਦੀ ਇੱਕ ਸੜਕ ‘ਤੇ ਲਵਾਰਿਸ ਖੜੀ ਮਿਲੀ। ਪੁਲਿਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਕਾਰ ਵਿਚ ਉਸ ਦੀ ਚਾਕੂਆਂ ਨਾਲ ਵਿੰਨ੍ਹੀ ਲਾਸ਼ ਬਰਾਮਦ ਹੋਈ। ਪ੍ਰੀਥੀ ਦੇ ਸਾਬਕਾ ਪ੍ਰੇਮੀ ਦੀ ਵੀ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਪੁਲਿਸ ਨੂੰ ਇਹ ਹਾਦਸਾ ਜਾਣ-ਬੁੱਝ ਕੇ ਕੀਤਾ ਜਾਪਦਾ ਹੈ। ਪੁਲਿਸ ਮੁਤਾਬਕ ਮ੍ਰਿਤਕਾ ਨੇ ਆਪਣੇ ਪਰਿਵਾਰ ਅਤੇ ਸਹਿਕਰਮੀਆਂ ਨਾਲ ਵੀ ਗੱਲਬਾਤ ਕੀਤੀ ਸੀ ਅਤੇ ਉਦੋਂ ਕੁਝ ਵੀ ਸ਼ੱਕੀ ਨਹੀਂ ਜਾਪਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਭਾਰਤੀ ਮੂਲ ਦੀ ਡਾਕਟਰ ਦਾ ਆਸਟ੍ਰੇਲੀਆ ‘ਚ ਕਤਲ, ਸੂਟਕੇਸ ‘ਚ ਮਿਲੀ ਲਾਸ਼

Leave a Comment
Leave a Comment