ਪਾਰਕ ‘ਚ ਕੁੜੀਆਂ ਦੇ ਥੱਪੜ ਮਾਰਨ ਦੇ ਮਾਮਲੇ ‘ਚ DGP ਨੇ ਮਹਿਲਾ ਪੁਲਿਸ ਮੁਲਾਜ਼ਮਾਂ ਦੇ ਕੀਤੇ ਤਬਾਦਲੇ

Rajneet Kaur
1 Min Read

ਨਿਊਜ਼ ਡੈਸਕ: ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਕੁੜੀਆਂ ਦੇ ਥੱਪੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਕਸਬੇ ਵਿੱਚ 2 ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ  ਪਾਰਕ ‘ਚ ਬੈਠੀਆਂ ਕੁੜੀਆਂ ਦੇ ਥੱਪੜ ਮਾਰੇ ਗਏ ਹਨ। ਜਦੋਂ ਇਹ ਵੀਡੀਓ DGP ਗੌਰਵ ਯਾਦਵ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਇਸ ‘ਤੇ ਕਾਰਵਾਈ ਕਰਦਿਆਂ ਦੋਨੋਂ ਮਹਿਲਾ ਮੁਲਾਜ਼ਮਾਂ ਦੇ ਟ੍ਰਾਂਸਫਰ ਕਰ ਦਿੱਤੇ ਹਨ।

ਜਾਣਕਾਰੀ ਮੁਤਾਬਿਕ ਕੁੜੀਆਂ ਆਈਲਟਸ ਦਾ ਪੇਪਰ ਦੇਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਪਾਰਕ ਵਿੱਚ ਜਨਮਦਿਨ ਮਨਾ ਰਹੀਆਂ ਸਨ। ਇਸ ਵਿਚਾਲੇ ਮਹਿਲਾ ਪੁਲਿਸ ਦੀਆਂ ਦੋ ਮੁਲਾਜ਼ਮਾਂ ਆਈਆਂ ਤੇ ਉਨ੍ਹਾਂ ਨੂੰ ਮਾੜਾ ਚੰਗਾ ਬੋਲਣ ਲੱਗ ਗਈਆਂ। ਇਹ ਦੇਖ ਕੇ ਮੁੰਡਾ ਉਥੋਂ ਭੱਜ ਗਿਆ ਤੇ ਦੋਨੋ ਪੁਲਿਸ ਮੁਲਾਜ਼ਮਾਂ ਨੇ ਕੁੜੀਆਂ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।

ਪੁਲਿਸ ਮੁਲਾਜ਼ਮਾਂ ਕੁੜੀਆਂ ਨੂੰ ਵਾਰ ਵਾਰ ਘਰਦਿਆਂ ਨੂੰ ਫੋਨ ਕਰਨ ਲਈ ਕਹਿ ਰਹੀਆਂ ਸਨ ਅਤੇ ਕੁੜੀਆਂ ਨੂੰ ਗੰਦਗੀ ਫੈਲਾਉਣ ਵਰਗੇ ਤਾਹਨੇ ਮਾਰ ਰਹੀਆਂ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment