ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਪਹਿਲੀ ਕੈਬਨਿਟ ਮੀਟਿੰਗ, ਹੋਣਗੇ ਵੱਡੇ ਐਲਾਨ

TeamGlobalPunjab
1 Min Read

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਰਾਤ 8 ਵਜੇ ਹੋਵੇਗੀ। ਇਸ ਸਬੰਧੀ ਨਵਜੋਤ ਸਿੱਧੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਕੈਬਿਨਟ ਮੀਟਿੰਗ ‘ਚ ਵੱਡੇ ਐਲਾਨ ਕੀਤੇ ਜਾਣਗੇ।

ਨਵਜੋਤ ਸਿੱਧੂ ਨੇ ਕਿਹਾ ਕਿ, ‘ਚਾਹੇ ਸ਼ਹਿਰਾਂ ਦੀ ਬਿਜਲੀ ਦੀ ਗੱਲ ਹੋਵੇ, ਚਾਹੇ PPS ਦੀ ਗੱਲ ਹੋਵੇ ਸਾਰੇ ਮਸਲੇ ਹੱਲ੍ਹ ਹੋਣਗੇ।’ ਸਿੱਧੂ ਨੇ ਕਿਹਾ ਕਿ, ‘ਚੰਨੀ ਬਾਈ ਨੇ ਅੱਜ ਸਭ ਤੋਂ ਪਹਿਲਾ ਮੈਨੂੰ ਕਿਹਾ ਕਿ ਅਸੀਂ ਅੱਜ ਕੈਬਿਨਟ ‘ਚ ਵਿਚਾਰ ਕਰਕੇ ਕੁਝ ਵੱਡੇ ਐਲਾਨ ਕਰਾਂਗੇ।’

ਇਸ ਤੋਂ ਇਲਾਵਾ ਸਿੱਧੂ ਨੇ ਆਪਣੇ ਅੰਦਾਜ਼ ‘ਚ ਕਿਹਾ, ਕਿ ‘ਜਿਸ ਤਰ੍ਹਾਂ ਰੇਗਿਸਤਾਨ ‘ਚ ਕਦੇ-ਕਦੇ ਬਰਸਾਤ ਹੋਣ ‘ਤੇ ਸੋਹੰਦੀ ਖੁਸ਼ਬੂ ਹੁੰਦੀ ਹੈ ਤਾਂ ਬਹੁਤ ਅਰਸੇ ਬਾਅਦ ਇੱਕ ਸੋਹੰਦੀ ਖੁਸ਼ਬੂ ਉੱਠੀ ਹੈ। ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ ਤੇ ਆਸ ਬੱਝੀ ਹੈ ਤੇ ਇਹ ਆਸ ਤੇ ਵਿਸ਼ਵਾਸ ਦੀ ਰਾਜਨੀਤੀ ਨੂੰ ਬਹੁਤ ਵੱਡਾ ਹੁਲਾਰਾ ਹੈ।’

Share this Article
Leave a comment