ਮਹਾਂਮਾਰੀ ਦੇ ਦੌਰ ਵਿੱਚ ਪੰਜਾਬ ਸਰਕਾਰ ਖੁਦ ਹੀ ਲਾਕਡਾਊਨ ਵਿੱਚ ਸੀ: ਅਸ਼ਵਨੀ ਸ਼ਰਮਾ

TeamGlobalPunjab
2 Min Read

ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਪਤਾ ਰਹੇ ਹਨ। ਇਸ ਦੌਰ ਵਿੱਚ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਪੰਜਾਬ ਦੀ ਹਰ ਪੱਖੋਂ ਅਗਵਾਈ ਕਰਦੇ ਪਰ ਉਨ੍ਹਾਂ ਨੇ ਤਾਂ ਕੇਵਲ ਇੱਕ ਦੋ ਮੀਟਿੰਗਾਂ ਕਰਕੇ ਹੀ ਡੰਗ ਟਪਾਈ ਕੀਤੀ ਜੋ ਕਾਫੀ ਨਹੀਂ ਹੈ।

ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਇਸ ਦੌਰ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਪਰ ਮੁੱਖ ਮੰਤਰੀ ਨੇ ਕੇਂਦਰ ਸਰਕਾਰ ‘ਤੇ ਬੇਵਜਾ ਦੂਸ਼ਣਬਾਜ਼ੀ ਕਰਕੇ ਆਪਣੀਆਂ ਕਮੀਆਂ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਕਿਹਾ ਕਿ ਮੰਦੀ ਦੇ ਇਸ ਦੌਰ ਵਿੱਚ ਛੋਟੇ ਉਦਯੋਗਪਤੀਆਂ ਨੂੰ ਵੀ ਪੰਜਾਬ ਸਰਕਾਰ ਪੈਕੇਜ ਦੇਵੇ ਤਾਂ ਕਿ ਉਨ੍ਹਾਂ ਨੂੰ ਘਾਟੇ ਵਿੱਚੋਂ ਕੱਢਿਆ ਜਾ ਸਕੇ। ਅਸ਼ਵਨੀ ਸ਼ਰਮਾ ਨੇ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਲਗਾਉਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੰਦੀ ਦੇ ਇਸ ਦੌਰ ਵਿੱਚ ਕਿਸਾਨਾਂ ਨਾਲ ਸਰਕਾਰ ਮਜ਼ਾਕ ਕਰ ਰਹੀ ਹੈ। ਬੀਜ ਸਕੈਂਡਲ ਦੇ ਦੋਸ਼ੀਆਂ ਨੂੰ ਚੰਗੀ ਤਰ੍ਹਾਂ ਕਟਹਿਰੇ ਵਿੱਚ ਨਹੀਂ ਲਿਆਂਦਾ ਜਾ ਰਿਹਾ ਜਦਕਿ ਇਸ ਸਕੈਂਡਲ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀਆਂ ਨੇ ਵੀ ਇਸ ਮਹਾਂਮਾਰੀ ਦੌਰਾਨ ਗੰਭੀਰਤਾ ਨਹੀਂ ਦਿਖਾਈ ਸਗੋਂ ਸੱਤਾਧਾਰੀਆਂ ਨੇ ਸ਼ਰਾਬ ਮਾਫੀਆ ਰਾਹੀਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਰੱਜਕੇ ਲੁੱਟਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਜੋ ਅਨਾਜ ਪੰਜਾਬ ਲਈ ਭੇਜਿਆ ਹੈ ਉਸ ਵਿੱਚੋਂ ਕੇਵਲ ਪੰਜਾਬ ਵਿੱਚ 10 ਫੀਸਦੀ ਅਨਾਜ ਹੀ ਵੰਡਿਆ ਗਿਆ ਹੈ। ਜੋ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਅਸਲੀਅਤ ਬਿਆਨ ਕਰਦਾ ਹੈ। ਉਨਾਂ ਕਿਹਾ ਕਿ ਅਸਲ ਵਿੱਚ ਲੌਕਡਾਉਨ ਦੇ ਇਸ ਦੌਰ ਵਿੱਚ ਪੰਜਾਬ ਸਰਕਾਰ ਹੀ ਲੌਕਡਾਉਨ ਵਿੱਚ ਰਹੀ ਹੈ।

- Advertisement -

Share this Article
Leave a comment