ਚੰਡੀਗੜ੍ਹ : ਉਤਰਪ੍ਰਦੇਸ਼ ਦੇ ਜ਼ਿਲ੍ਹਾ ਸ਼ਾਮਲੀ ‘ਚ ਡਿਊਟੀ ਦੌਰਾਨ 2 ਪੁਲਿਸ ਮੁਲਾਜ਼ਮਾਂ ਤੋਂ ਰਾਈਫਲਾਂ ਖੋਹਣ ਦੇ ਮਾਮਲੇ ‘ਚ ਐੱਨ ਆਈ ਏ ਦੀ ਅਦਾਲਤ ਨੇ ਬੱਬਰ ਖਾਲਸਾ ਨਾਲ ਸਬੰਧਤ 4 ਲੋਕਾਂ ਨੂੰ 7 ਸਾਲ ਦੀ ਤੇ ਇੱਕ ਨੂੰ 4 ਸਾਲ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਇਸ ਕੇਸ ਵਿੱਚ ਜਿਨ੍ਹਾਂ 4 ਲੋਕਾਂ ਨੂੰ ਦੋਸ਼ੀ ਠਹਿਰਾ ਕੇ 7 ਸਾਲ ਦੀ ਸਜ਼ਾ ਸੁਣਾਈ ਗਈ ਹੈ ਉਨ੍ਹਾਂ ਵਿੱਚ ਗੁਰਜੰਟ ਸਿੰਘ, ਜਰਮਨ ਸਿੰਘ, ਕਰਮਵੀਰ ਸਿੰਘ, ਅਤੇ ਅੰਮ੍ਰਿਤ ਸਿੰਘ ਦੇ ਨਾਮ ਸ਼ਾਮਲ ਹਨ ਤੇ ਇਸ ਤੋਂ ਇਲਾਵਾ ਕਰਮ ਸਿੰਘ ਨੂੰ ਇਸੇ ਕੇਸ ਵਿੱਚ 4 ਸਾਲ ਦੀ ਕੈਦ ਹੋਈ ਹੈ।
ਦਰਅਸਲ ਇੰਨ੍ਹਾਂ ਪੰਜ ਵਿਅਕਤੀਆਂ ਨੇ ਡਿਊਟੀ ‘ਤੇ ਤੈਨਾਤ ਸਿਪਾਹੀ ਸੰਸਾਰ ਸਿੰਘ ਅਤੇ ਸੰਜੇ ਵਰਮਾ ਤੋਂ ਇਨਸਾਸ ਰਾਈਫਲਾਂ ਲੁੱਟੀਆਂ ਸਨ। ਜਿਸ ‘ਚ ਪੁਲਿਸ ਨੇ 3 ਲੋਕਾਂ ਨੂੰ ਘਟਨਾ ਵਾਲੇ ਦਿਨ ਹੀ ਗ੍ਰਿਫਤਾਰ ਕਰ ਲਿਆ ਸੀ ਤੇ ਬਾਅਦ ਵਿੱਚ ਜਦੋਂ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਕੋਲ ਗਈ ਤਾਂ ਉਨ੍ਹਾਂ ਨੇ ਇਨ੍ਹਾਂ ਗ੍ਰਿਫਤਾਰ ਕੀਤੇ ਗਏ ਤਿੰਨਾਂ ਲੋਕਾਂ ਦੀਆਂ ਨਿਸ਼ਾਨਦੇਹੀਆਂ ‘ਤੇ ਹੀ 2 ਹੋਰ ਲੋਕਾਂ ਨੂੰ ਵੀ ਫੜ ਲਿਆ ਸੀ। ਐਨਆਈਏ ਦਾ ਦਾਅਵਾ ਸੀ ਕਿ ਇਨ੍ਹਾਂ ਲੋਕਾਂ ਨੇ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਕੋਲ ਵੱਡੇ ਖੁਲਾਸੇ ਕੀਤੇ ਸਨ ਕਿ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਭਾਰਤ ਵਿੱਚ ਖਾਲਿਸਤਾਨੀ ਲਹਿਰ ਨੂੰ ਮੁੜ ਸੁਰਜੀਤ ਕਰਨਾ ਸੀ ਅਤੇ ਐਨਆਈਏ ਅਨੁਸਾਰ ਲੁੱਟੀਆਂ ਹੋਈਆਂ ਰਾਈਫਲ ਨਾਲ ਇਨ੍ਹਾਂ ਲੋਕਾਂ ਨੇ ਪੰਜਾਬ ‘ਚ ਬਾਦਲਾਂ ਦਾ ਕਤਲ ਕਰਨਾ ਵੀ ਇਸੇ ਮਾਮਲੇ ਦੀ ਇੱਕ ਕੜੀ ਸੀ।
ਕੀ ਹੈ ਪੂਰਾ ਮਾਮਲਾ ਦੇਖੋ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰਕੇ
https://youtu.be/DkUVhxDP8R0