ਬਰੈਂਪਟਨ: ਆਪਣੀ ਜ਼ਿੰਦਗੀ ਨੂੰ ਉਜਵਲ ਬਣਾਉਣ ਲਈ ਕੈਨੇਡਾ ‘ਚ ਗਏ ਇਕ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖ਼ਬਰ ਆਈ ਹੈ। ਬਰੈਂਪਟਨ ਦੇ ਵਸਨੀਕ ਪੰਜਾਬੀ ਟਰੱਕ ਡਰਾਇਵਰ ਦੀ ਕੈਲਡਨ ਵਿਖੇ ਟਰੱਕ ਦਾ ਟਾਇਰ ਬਦਲਣ ਸਮੇਂ ਟਰੱਕ ਹੇਠ ਆਉਣ ਨਾਲ ਮੌਤ ਹੋ ਗਈ ਹੈ।
ਪੰਜਾਬੀ ਨੌਜਵਾਨ ਦਾ ਨਾਮ ਜਸਵੰਤ ਸੰਧੂ ਸੀ ।ਜਾਣਕਾਰੀ ਮੁਤਾਬਕ ਇਹ ਨੌਜਵਾਨ ਕ੍ਰਿਕਟ ਦਾ ਚੰਗਾ ਖਿਡਾਰੀ ਰਿਹਾ ਹੈ ।ਹਾਦਸੇ ਦੇ ਇਕ ਦਿਨ ਬਾਅਦ ਉਸਦਾ ਜਨਮਦਿਨ ਸੀ।ਇਹ ਖ਼ਬਰ ਮਿਲਦਿਆਂ ਹੀ ਭਾਈਚਾਰੇ ‘ਚ ਸੋਗ ਦੀ ਲਹਿਰ ਪਸਰ ਗਈ ਹੈ।