ਆਸਮਾਨ ‘ਚ ਛਾਇਆ ਕਿਸਾਨੀ ਅੰਦੋਲਨ, ਪਤੰਗਾਂ ‘ਤੇ ਲਿਖੇ ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ 

TeamGlobalPunjab
1 Min Read

ਅੰਮ੍ਰਿਤਸਰ:- ਕਿਸਾਨੀ ਅੰਦੋਲਨ ਨੇ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਹਨ। ਬੱਸ-ਗੱਡੀਆਂ ਤੇ ਟਰੈਕਟਰਾਂ ਆਦਿ ਤੇ ਹਰ ਥਾਂ ਕਿਸਾਨ ਅੰਦੋਲਨ ਸਬੰਧੀ ਝੰਡੇ ‘ਤੇ ਨਾਅਰੇ ਲਿਖੇ ਹੋਏ ਮਿਲਦੇ ਹਨ। ਇਸ ਤਰ੍ਹਾਂ ਬਸੰਤ ਪੰਚਮੀ ਵੀ ਕਿਸਾਨੀ ਅੰਦੋਲਨ ਦੇ ਅਸਰ ਤੋਂ ਵਾਂਝੀ ਨਹੀਂ ਰਹੀ। ਅੰਮ੍ਰਿਤਸਰ ਦੇ ਇੱਕ ਪਤੰਗਬਾਜ਼ ਨੇ ਕਿਸਾਨੀ ਨਾਲ ਜੁੜੇ ਕੁਝ ਪਤੰਗ ਤਿਆਰ ਕੀਤੇ ਹਨ।

ਜਗਮੋਹਨ ਕਨੌਜੀਆ ਨੇ ਪਤੰਗਾਂ ‘ਤੇ ਖੇਤੀ ਕਰਦੇ ਕਿਸਾਨਾਂ ਦੀਆਂ ਤਸਵੀਰਾਂ ਤੇ ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ ਲਿਖੇ ਹਨ। ਉਹ ਪਤੰਗਾ ਨੂੰ ਤਿਆਰ ਕਰਕੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ।

ਕਨੌਜਿਆਂ ਨੇ ਕਿਹਾ ਕਿ “ਬਕਾਇਦਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ। ਜਦੋਂ ਇਹ ਪਤੰਗਾਂ ਅਸਮਾਨੀ ਉਡਣਗੀਆਂ ਤਾਂ ਕਿਸਾਨਾਂ ਦੇ ਹੌਂਸਲੇ ਬੁਲੰਦ ਹੋਣਗੇ।”

Share this Article
Leave a comment