ਪੰਜਾਬੀਆਂ ਦੇ ਫੈਨ ਹੋਏ ਬਰੈਂਪਟਨ ਦੇ ਗੋਰੇ ਬੱਸ ਡਰਾਈਵਰ ਨੇ ਦੇਖੋ ਕਿੰਝ ਬੋਲਣੀ ਸਿੱਖੀ ਫਰਾਟੇਦਾਰ ਪੰਜਾਬੀ

TeamGlobalPunjab
2 Min Read

ਬਰੈਂਪਟਨ: ਬਰੈਂਪਟਨ ਟ੍ਰਾਂਸੀਟ ਸਿਸਟਮ ‘ਚ ਮਾਈਕ ਲੈਂਡਰੀ ਨਾਂ ਦਾ ਇਕ ਗੋਰਾ ਬੱਸ ਡਾਈਵਰ ਪਿਛਲੇ 19 ਸਾਲਾਂ ਤੋਂ ਕੰਮ ਕਰ ਰਿਹਾ ਹੈ। ਬਰੈਂਪਟਨ ਦਾ ਇਹ ਬੱਸ ਡਰਾਈਵਰ ਪੰਜਾਬੀ ਯਾਤਰੀਆਂ ਨਾਲ ਅੰਗ੍ਰੇਜ਼ੀ ‘ਚ ਨਹੀਂ ਸਗੋਂ ਪੰਜਾਬੀ ‘ਚ ਗੱਲਬਾਤ ਕਰਨ ਨੂੰ ਲੈ ਕੇ ਮਸ਼ਹੂਰ ਹੈ।
punjabi lover Mike Landry Bus Driver
ਮਾਈਕ ਲੈਂਡਰੀ ਨੇ ਇਥੇ ਇਕ ਸਥਾਨਕ ਚੈਨਲ ਸੀਬੀਸੀ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਉਸ ਨੇ ਪਿਛਲੇ ਕੁਝ ਸਾਲਾਂ ਤੋਂ ਹੀ ਪੰਜਾਬੀ ਬੋਲਣੀ ਸ਼ੁਰੂ ਕੀਤੀ ਹੈ। ਉਸ ਨੇ ਦੱਸਿਆ ਕਿ ਪੰਜਾਬੀ ਨੌਜਵਾਨਾਂ ਦਾ ਇਕ ਗਰੁੱਪ ਉਸਦੀ ਬਸ ‘ਚ ਸਫਰ ਕਰ ਰਿਹਾ ਸੀ ਤੇ ਉਨ੍ਹਾਂ ਤੋਂ ਪੰਜਾਬੀ ਸੁਣ ਕੇ ਬਹੁਤ ਚੰਗੀ ਲੱਗੀ ਤੇ ਇਸ ਤੋਂ ਉਸਦਾ ਪੰਜਾਬੀ ਸਿੱਖਣ ਸ਼ੌਕ ਬਣ ਗਿਆ। ਮਾਈਕ ਨੇ ਦੱਸਿਆ ਕਿ ਪਹਿਲਾ ਉਸਨੇ ਪੰਜਾਬੀ ਯਾਤਰੀਆਂ ਨੂੰ ‘ਸਤਿ ਸ੍ਰੀ ਅਕਾਲ’ ਕਹਿਣਾ ਸ਼ੁਰੂ ਕੀਤਾ ਤੇ ਫਿਰ ਇਸ ਤੋਂ ਬਾਅਦ ਹੌਲੀ-ਹੌਲੀ ਉਸਨੇ ਪੰਜਾਬੀ ਦੇ ਨਵੇਂ ਸ਼ਬਦ ਸਿੱਖੇ ਤਾਂ ਕਿ ਉਹ ਬੱਸ ‘ਚ ਪੰਜਾਬੀ ਯਾਤਰੀਆਂ ਨਾਲ ਗੱਲ ਕਰ ਸਕੇ।

ਮਾਈਕ ਨੇ ਦੱਸਿਆ ਕਿ ਉਸਨੂੰ ਪੰਜਾਬੀ ਇੰਨੀ ਚੰਗੀ ਲੱਗੀ ਕਿ ਉਹ ਭਾਸ਼ਾ ਸਿੱਖਣ ਲਈ ਪੰਜਾਬੀ ਕਿਤਾਬਾਂ ਪੜ੍ਹਣ ਕਈ ਵਾਰ ਲਾਇਬ੍ਰੇਰੀ ਵੀ ਜਾਂਦਾ ਸੀ। ਉਸ ਨੇ ਦੱਸਿਆ ਕਿ ਬੱਸ ‘ਚ ਸਫਰ ਕਰ ਰਹੇ ਯਾਤਰੀਆਂ ਨਾਲ ਅਭਿਆਸ ਕਰਨਾ ਸ਼ੁਰੂ ਕੀਤਾ ‘ਤੇ ਪੰਜਾਬੀ ਵੀ ਬੜੇ ਚਾਅ ਨਾਲ ਉਸ ਨਾਲ ਗੱਲਬਾਤ ਕਰਦੇ ਤੇ ਉਸਨੂੰ ਪੰਜਾਬੀ ਦੇ ਨਵੇਂ ਨਵੇਂ ਸ਼ਬਦ ਸਿਖਾਉਂਦੇ।

ਲੈਂਡਰੀ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਸ ਨੇ ਪੰਜਾਬੀ ਭਾਸ਼ਾ ਸਿੱਖੀ ਤੇ ਹੁਣ ਉਹ ਹੋਰ ਭਾਸ਼ਾਵਾਂ ਵੀ ਸਿੱਖਣਾ ਚਾਹੁੰਦੇ ਹਨ ਜਿਹੜੀਆਂ ਕਿ ਬਰੈਂਪਟਨ ‘ਚ ਆਮ ਹਨ ਤਾਂ ਜੋਂ ਉਸ ਨੂੰ ਬਸ ‘ਚ ਸਫਰ ਕਰ ਰਹੇ ਲੋਕਾਂ ਨਾਲ ਗੱਲਬਾਤ ਕਰਨ ‘ਚ ਕੋਈ ਮੁਸ਼ਕਿਲ ਨਾ ਆਵੇ। ਲੈਂਡਰੀ ਨੇ ਦੱਸਿਆ ਕਿ ਪੰਜਾਬੀ ਸਿੱਖਣ ਦਾ ਉਸ ਦਾ ਚੰਗਾ ਪਲ ਉਦੋਂ ਸੀ ਜਦੋਂ ਉਹ ਕੈਨੇਡਾ ‘ਚ ਆਏ ਨਵੇਂ ਪੰਜਾਬੀ ਲੋਕਾਂ ਨੂੰ ਮਿਲਦਾ, ਗੱਲਬਾਤ ਕਰਦਾ ਅਤੇ ਉਨ੍ਹਾਂ ਨੂੰ ਪੰਜਾਬੀ ‘ਚ ਥਾਂਵਾਂ ਬਾਰੇ ਜਾਣਕਾਰੀ ਦਿੰਦਾ ਸੀ। ਮਾਈਕ ਦੇ ਪੰਜਾਬੀ ‘ਚ ਮਨਪਸੰਦ ਸ਼ਬਦ ਹਨ ਜਿੰਨ੍ਹਾਂ ਨੂੰ ਉਹ ਅਕਸਰ ਗੱਲਬਾਤ ਦੌਰਾਨ ਵਰਤਦੇ ਹਨ ਜਿਵੇਂ ਕਿ, ‘ਮੈ ਕੋਈ ਝੂਠ ਬੋਲਿਆ’, ‘ਚੱਕ ਦੇ ਫੱਟੇ’ ਤੇ ਬਾਕੀ ਦਿੱਤੀ ਵੀਡੀਓਜ਼ ‘ਚ ਸੁਣੋ ਮਾਈਕ ਕਿੰਨੀ ਸਾਫ ਤੇ ਆਰਾਮ ਨਾਲ ਪੰਜਾਬੀ ਬੋਲਦੇ ਹਨ।

Share this Article
Leave a comment