ਪ੍ਰੋਵਿੰਸ ਦਾ ਅਰਥਚਾਰਾ ਤਿੰਨ ਪੜਾਵਾਂ ਵਿੱਚ ਖੋਲਿਆ ਜਾਵੇਗਾ: ਫੋਰਡ

TeamGlobalPunjab
1 Min Read

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੰਨ੍ਹਾਂ ਦੱਸਿਆ ਕਿ ਪ੍ਰੋਵਿੰਸ ਦਾ ਅਰਥਚਾਰਾ ਤਿੰਨ ਪੜਾਵਾਂ ਵਿੱਚ ਖੋਲਿਆ ਜਾਵੇਗਾ। ਜਿਸ ਲਈ ਫਰੇਮ ਵਰਕ ਤਿਆਰ ਕੀਤਾ ਗਿਆ ਹੈ। ਪ੍ਰੀਮੀਅਰ ਨੇ ਕਿਹਾ ਕਿ ਇਸ ਅਨੁਸਾਰ ਇਹ ਤੈਅ ਹੋਵੇਗਾ ਕਿ ਅਰਥਚਾਰਾ ਕਿਸ ਤਰ੍ਹਾਂ ਖੋਲ੍ਹਣਾ ਹੈ ਨਾ ਕਿ ਇਹ ਤੈਅ ਹੋਵੇਗਾ ਕਿ ਕਦੋਂ ਖੋਲ੍ਹਣਾ ਹੈ। ਇਸ ਫਰੇਮ ਵਰਕ ਅਨੁਸਾਰ ਪਹਿਲੇ ਪੜਾਅ ਵਿੱਚ ਕੁੱਝ ਚੋਣਵੀਆਂ ਕੰਮ ਵਾਲੀਆਂ ਥਾਵਾਂ ਨੂੰ ਖੋਲਿਆ ਜਾਵੇਗਾ ਅਤੇ ਪਾਰਕਾਂ ਵਿੱਚ ਨਿਯਮਤ ਲੋਕਾਂ ਨੂੰ ਜਾਣ ਦੀ ਆਗਿਆ ਮਿਲੇਗੀ। ਇਸਤੋਂ  ਇਲਾਵਾ ਹਸਪਤਾਲਾਂ ਵਿੱਚ ਆਮ ਸ਼ਡਿਊਲ ਕੀਤੀਆਂ ਸਰਜਰੀਆਂ ਸ਼ੁਰੂ ਕਰਨਗੇ। ਦੂਜੇ ਪੜਾਅ ਮੁਤਾਬਕ ਕੰਮ ਵਾਲੀਆਂ ਥਾਵਾਂ ਨੂੰ ਖੋਲਿਆ ਜਾਵੇਗਾ ਅਤੇ ਛੋਟੇ ਇਕੱਠ ਕਰਨ ਦੀ ਆਗਿਆ ਦਿੱਤੀ ਜਾਵੇਗੀ। ਤੀਜੇ ਪੜਾਅ ਵਿੱਚ ਪਬਲਿਕ ਗੈਦਰਿੰਗ ਦੀ ਆਗਿਆ ਦਿੱਤੀ ਜਾਵੇਗੀ। ਸੋ ਜੇਕਰ ਅਜਿਹਾ ਸਰਕਾਰ ਵੱਲੋਂ ਕਦਮ ਚੁੱਕਿਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਕਾਫੀ ਜਿਆਦਾ ਰਾਹਤ ਮਿਲੇਗੀ ਉਹਨਾਂ ਦੇ ਅਨੇਕਾਂ ਕਾਰਜ ਹੋਣੇ ਸ਼ੁਰੂ ਹੋ ਜਾਣਗੇ ਅਤੇ ਮੁੱੜ ਤੋਂ ਜੀਵਣ ਆਪਣੀ ਪੱਟੜੀ ਤੇ ਆਉਣਾ ਸ਼ੁਰੂ ਹੋ ਜਾਵੇਗਾ। ਪਰ ਫਿਰ ਵੀ ਜਨਤਾ ਨੂੰ ਆਪਣਾ ਬਚਾਅ ਕਰਕੇ ਰੱਖਣਾ ਪਵੇਗਾ। ਕਿਉਂ ਕਿ ਲਾਕਡਾਊਨ ਖੁੱਲਣ ਦਾ ਮਤਲਬ ਇਹ ਨਹੀਂ ਹੈ ਕਿ ਖਤਰਾ ਟੱਲ ਗਿਆ।

 

 

Share this Article
Leave a comment