ਪ੍ਰਸ਼ਾਦਿ ਦਾ ਮਹੱਤਵ ਅਤੇ ਇਸ ਨਾਲ ਜੁੜੀ ਆਸਥਾ

TeamGlobalPunjab
2 Min Read

ਭਾਰਤ ਧਾਰਮਿਕ ਦੇਸ਼ ਹੋਣ ਕਰਕੇ ਬਹੁਤ ਸਾਰੇ ਧਾਰਮਿਕ ਅਸਥਾਨਾਂ ਉਤੇ ਅਰਦਾਸ, ਭੋਗ, ਹਵਨ ਦੇ ਅੰਤ ਵਿਚ ਕਈ ਕਿਸਮਾਂ ਦੇ ਪ੍ਰਸ਼ਾਦਿ ਵਰਤਾਏ ਜਾਂਦੇ ਹਨ। ਸ਼ਰਧਾਲੂ ਜਿਥੇ ਸ਼ਰਧਾ ਨਾਲ ਪ੍ਰਸ਼ਾਦਿ ਚੜਾਉਂਦੇ ਹਨ ਉਥੇ ਪ੍ਰਸ਼ਾਦਿ ਲੈਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਹਨ।

ਕੜਾਹ ਪ੍ਰਸ਼ਾਦਿ, ਫੁੱਲੀਆਂ, ਪਤਾਸੇ, ਪਿੰਨੀਆਂ ਮਿਠਾਈਆਂ, ਫਲ, ਦੁੱਧ, ਖੀਰ, ਜਲ, ਇਲਾਚੀਆਂ ਪ੍ਰਸ਼ਾਦਿ ਦੀਆਂ ਕਈ ਕਿਸਮਾਂ ਹਨ। ਪਾਖੰਡੀ ਬਾਬੇ ਹਵਾ ‘ਚੋਂ ਸੋਨੇ ਚਾਂਦੀ ਦੀਆਂ ਚੀਜ਼ਾਂ ਫੜ ਕੇ ਪ੍ਰਸ਼ਾਦਿ ਦੇ ਰੂਪ ‘ਚ ਦਿੰਦੇ ਹਨ।

ਕਈ ਲੁਟੇਰੇ ਪ੍ਰਸ਼ਾਦਿ ਵਿਚ ਕੁਝ ਮਿਲਾ ਕੇ ਲੋਕਾਂ ਨੂੰ ਲੁੱਟ ਲੈਂਦੇ ਹਨ। ਕੁਝ ਸਾਲ ਪਹਿਲਾਂ ਇਕ ਬਾਬਾ ਜਲੰਧਰ ਨੇੜੇ ਅੱਖਾਂ ਵਿੱਚ ਪਾਉਣ ਵਾਲਾ ਦਾਰੂ ਪ੍ਰਸ਼ਾਦਿ ਵਾਂਗ ਵੰਡਦਾ ਰਿਹਾ।

ਮਲੇਸ਼ੀਆ ਦੇ ਇਕ ਗੁਰਦੁਆਰੇ ਵਿਚ ਕੜਾਹ ਪ੍ਰਸ਼ਾਦਿ ਛੋਟੀਆਂ ਛੋਟੀਆਂ ਕੜਛੀਆਂ (ਚਮਚੇ) ਨਾਲ ਵੰਡਿਆ ਜਾਂਦਾ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਪ੍ਰਸ਼ਾਦਿ ਵੰਡਣ ਨਾਲ ਹੱਥਾਂ ਨਾਲ ਲਾਗ (ਇਨਫੈਕਸ਼ਨ) ਨਹੀਂ ਫੈਲਦੀ।

- Advertisement -

ਕੁਝ ਅਜਿਹੇ ਸਥਾਨ ਹਨ ਜਿਥੇ ਨਸ਼ੇ ਪ੍ਰਸ਼ਾਦਿ ਦੇ ਰੂਪ ਵਿਚ ਚੜਾਏ ਤੇ ਵੰਡੇ ਜਾਂਦੇ ਹਨ। ਬਾਬਾ ਰੋਡੇ ਸ਼ਾਹ ਦੀ ਸਮਾਧ ਅਤੇ ਹੋਰ ਪੀਰਾਂ ਦੇ ਨਾਂ ਦੀਆਂ ਬਹੁਤ ਥਾਵਾਂ ਹਨ ਜਿਥੇ ਸ਼ਰਾਬ ਚੜਾਈ ਤੇ ਵੰਡੀ ਜਾਂਦੀ ਹੈ।

ਅੰਮਿ੍ਤਸਰ ਤੋਂ ਫਤਿਹਗੜ੍ਹ ਚੂੜੀਆਂ ਰੋਡ ‘ਤੇ ਹਰ ਸਾਲ ਰੋਡੇ ਸ਼ਾਹ ਦੀ ਸਮਾਧ ‘ਤੇ ਲਗਦੇ ਮੇਲੇ ਅਤੇ ਅਗੋਂ ਪਿਛੋਂ ਵੀ ਸ਼ਰਾਬ ਦਾ ਚੜਾਵਾ ਚੜਾਇਆ ਜਾਂਦਾ ਹੈ ਤੇ ਸ਼ਰਾਬ ਦਾ ਪ੍ਰਸ਼ਾਦਿ ਲੈ ਕੇ ਕਈ ਉਥੇ ਲੇਟੇ ਮਾਰਦੇ ਦੇਖੇ ਜਾ ਸਕਦੇ ਹਨ। ਕੁਝ ਸਾਲ ਪਹਿਲਾਂ ਅਜਨਾਲਾ ਵਿਚ ਅਖੌਤੀ ਮਾਤਾ ਸਿਗਰਟਾਂ ਨੂੰ ਸੂਟਾ ਲਾ ਕੇ ਆਪਣੇ ਭਗਤਾਂ ਵਲ ਸੁੱਟ ਕੇ ਪ੍ਰਸ਼ਾਦਿ ਦੇ ਰੂਪ ਵਿਚ ਉਨਾ ਚਿਰ ਵੰਡਦੀ ਰਹੀ ਸੀ ਜਦ ਤਕ ਤਰਕਸ਼ੀਲ ਸੁਸਾਇਟੀ ਵਲੋਂ ਉਸ ਖਿਲਾਫ ਕਾਰਵਾਈ ਨਹੀਂ ਕੀਤੀ ਗਈ।

ਚਿਤੌੜਗੜ੍ਹ ਜ਼ਿਲੇ ਦੇ ਸਾਂਵਲੀਆ ਮੰਦਰ ‘ਚ ਹਰ ਸਾਲ ਕਰੋੜਾਂ ਰੁਪਏ ਦੇ ਚੜਾਵੇ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼ ਤੋਂ ਅਫ਼ੀਮ ਦੇ ਤਸਕਰ ਆਪਣੀ ਮੰਨਤ ਪੂਰੀ ਹੋਣ ‘ਤੇ ਦਾਨ ਪੇਟੀਆਂ ਵਿੱਚ ਅਫ਼ੀਮ ਚੜ੍ਹਾ ਜਾਂਦੇ ਹਨ। ਬਹੁਤ ਸਾਰੇ ਡੇਰਿਆਂ ਤੇ ਹੋਰ ਸਥਾਨਾਂ ਤੇ ਸੁੱਖਾ, ਭੰਗ ਦੇ ਦੇਗੇ ਵਰਤਾਏ ਜਾਂਦੇ ਹਨ।

Share this Article
Leave a comment