ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ

TeamGlobalPunjab
3 Min Read

-ਅਵਤਾਰ ਸਿੰਘ

 

ਭਾਈ ਕਾਨ੍ਹ ਸਿੰਘ ਨਾਭਾ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਨ੍ਹਾਂ ਦਾ ਜਨਮ 30 ਅਗਸਤ 1861 ਨੂੰ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਖੇ ਨਾਨਕੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਨਰਾਇਣ ਸਿੰਘ ਉਸ ਸਮੇਂ ਦੇ ਉੱਚਕੋਟੀ ਦੇ ਵਿਦਵਾਨ ਸਨ।

ਪਹਿਲੀਆਂ ਦੋ ਪਤਨੀਆਂ ਤੋਂ ਤੀਜਾ ਵਿਆਹ ਬੀਬੀ ਬਸੰਤ ਕੌਰ ਪਿੰਡ ਰਾਮਗੜ੍ਹ ਨਾਲ ਹੋਇਆ। ਆਪ ਦਾ ਇਕਲੌਤਾ ਬੇਟਾ ਭਗਵੰਤ ਸਿੰਘ ਹਰੀ ਸੀ। ਆਪ ਸਿੰਘ ਸਭਾ ਤੇ ਨਾਮਧਾਰੀ ਲਹਿਰ ਤੋਂ ਬਹੁਤ ਪ੍ਰਭਾਵਿਤ ਹੋਏ। ਉਨੀਵੀ ਸਦੀ ਦੇ ਆਖਰੀ ਦਹਾਕੇ ਆਪ ਜੀ ਦਾ ਸਾਹਿਤਕ ਸਫਰ ਸ਼ੁਰੂ ਹੋਇਆ।

- Advertisement -

ਆਰੰਭ ਵਿੱਚ ‘ਰਾਜ ਧਰਮ’, ‘ਟੀਕਾ ਜਰਮਨੀ ਐਸ਼ਵਮੇਧ’, ‘ਨਾਟਕ ਭਾਵਾਰਥ’ ਤੇ ‘ਬਿਜਲੀ ਸਵਾਮੀ ਧਰਮ’ ਆਦਿ ਗ੍ਰੰਥ ਲਿਖੇ। ਅਗਲੇ ਪੜਾਅ ਵਿੱਚ ਹਮ ਹਿੰਦੂ ਨਹੀਂ, ਗੁਰਮਤਿ ਪ੍ਰਭਾਕਰ,ਗੁਰਮਤਿ ਸੁਧਾਰ,ਸਦਾ ਦਾ ਪਰਮਾਰਥ ਆਦਿ ਸਿੰਘ ਸਭਾ ਲਹਿਰ ਤੋਂ ਪ੍ਰਭਾਵਤ ਹੋ ਕੇ ਗ੍ਰੰਥ ਰਚੇ। ਸਿੱਖੀ ਅਤੇ ਪੰਜਾਬੀ ਦੇ ਵਿਸ਼ਵ ਗਿਆਨ ਕੋਸ਼ ਦਾ ਦਰਜਾ ਹਾਸਲ ਕਰਨ ਵਾਲ਼ਾ ਸ਼ਬਦ ਕੋਸ਼, ਮਹਾਨ ਕੋਸ਼, 14 ਸਾਲਾਂ ਦੀ ਖੋਜ ਤੋਂ ਬਾਅਦ 1926 ਵਿੱਚ ਮੁਕੰਮਲ ਹੋਇਆ। ਇਸ ਤੋਂ ਬਿਨਾਂ ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ, ਗੁਰਛੰਦ ਦੀਵਾਕਰ, ਗੁਰਸ਼ਬਦ ਆਲੰਕਾਰ, ਗੁਰਮਤ ਮਾਰਤੰਡ,ਸਰਾਬ ਨਿਸ਼ੇਧ, ਰੂਪ ਦੀਪ ਪਿੰਗਲ ਆਦਿ ਕਈ ਕਿਤਾਬਾਂ ਲਿਖੀਆਂ। ਆਪ ਨੇ ਬਚਪਣ ਤੇ ਜਵਾਨੀ ਵਿਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਖ਼ਾਸ ਕਰ ਕੇ ਗੁਰਬਾਣੀ, ਸਿੱਖ ਤਵਾਰੀਖ਼ ਅਤੇ ਫ਼ਿਲਾਸਫ਼ੀ ਦਾ ਬਹੁਤ ਗਿਆਨ ਹਾਸਲ ਕੀਤਾ। 1883 ਵਿਚ ਆਪ ਲਾਹੌਰ ਚਲੇ ਗਏ ਜਿਥੇ ਆਪ ਦਾ ਮੇਲ ਪ੍ਰੋ. ਗੁਰਮੁਖ ਸਿੰਘ ਨਾਲ ਹੋਇਆ। ਇਸ ਨਾਲ ਹੀ ਆਪ ਸਿੰਘ ਸਭਾ ਲਹਿਰ ਦਾ ਹਿੱਸਾ ਬਣ ਗਏ। 1884 ਵਿਚ ਆਪ ਨੂੰ ਨਾਭਾ ਦੇ ਰਾਜੇ ਹੀਰਾ ਸਿੰਘ ਨੇ ਦਰਬਾਰ ਵਿਚ ਇੱਕ ਸੀਨੀਅਰ ਨੌਕਰੀ ‘ਤੇ ਰੱਖ ਲਿਆ। 1888 ਵਿਚ ਆਪ ਨੂੰ ਕੰਵਰ ਰਿਪੁਦਮਨ ਸਿੰਘ ਦਾ ਟਿਊਟਰ ਬਣਾ ਦਿਤਾ ਗਿਆ। 1893 ਵਿਚ ਆਪ ਨਾਭਾ ਦੇ ਰਾਜੇ ਦੇ ਪੀ.ਏ. ਬਣਾਏ ਗਏ। 1895 ਵਿਚ ਆਪ ਨੂੰ ਮੈਜਿਸਟਰੇਟ ਲਾ ਦਿਤਾ ਗਿਆ। 1896 ਵਿਚ ਆਪ ਜ਼ਿਲ੍ਹਾ ਫੂਲ ਦੇ ਡਿਪਟੀ ਕਮਿਸ਼ਨਰ ਬਣਾਏ ਗਏ।

ਭਾਈ ਕਾਨ੍ਹ ਸਿੰਘ ਨਾਭਾ ਨੇ 14-15 ਸਾਲ ਦੀ ਮਿਹਨਤ ਨਾਲ ਸਾਹਿਤਕ ਗ੍ਰੰਥ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਤਿਆਰ ਕੀਤਾ।

 

ਪੰਜਾਬੀ ਭਾਸ਼ਾ ਵਿੱਚ ਰਚਿਆ ‘ਮਹਾਨ ਕੋਸ਼’ ਇਕ ਅਜਿਹਾ ਗ੍ਰੰਥ ਹੈ। ਜਿਸਦੇ ਘੇਰੇ ਵਿਚ ਧਰਮ, ਭੂਗੋਲ, ਇਤਿਹਾਸ, ਚਕਿਤਸਾ ਦੇ ਨਾਲ ਨਾਲ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਵਿਸ਼ੇ ਵੀ ਆਉਦੇ ਹਨ।

- Advertisement -

ਯੁਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਇਸ ਸੰਸਾਰ ‘ਚੋਂ 23 ਨਵੰਬਰ 1938 ਨੂੰ ਸਦਾ ਲਈ ਚਲੇ ਗਏ। ਉਨ੍ਹਾਂ ਵਲੋਂ ਰਚਿਆ ਗਿਆ ਸਾਹਿਤਕ ਗ੍ਰੰਥ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਅੱਜ ਵੀ ਪੰਜਾਬੀ ਸਾਹਿਤ ਵਿੱਚ ਮਕਬੂਲ ਹੈ। ਇਸ ਮਹਾਨ ਰਚਨਾ ਲਈ ਹਰ ਸਾਹਿਤਕਾਰ ਉਨ੍ਹਾਂ ਦਾ ਰਿਣੀ ਹੈ। @

Share this Article
Leave a comment