ਪੰਜਾਬੀ ਨਾਟਕ ਦੀ ਨਕੜਦਾਦੀ ਅਖਵਾਉਣ ਵਾਲੀ ਕੌਣ ਸੀ?

TeamGlobalPunjab
4 Min Read

ਅਵਤਾਰ ਸਿੰਘ

 

ਪੰਜਾਬੀ ਨਾਟਕ ਨੂੰ ਜਨਮ ਦੇਣ ਵਾਲੀ,1911 ਤੋਂ 1971 ਤੱਕ 60 ਵਰ੍ਹੇ ਪੰਜ ਦਰਿਆਵਾਂ ਦੀ ਧਰਤੀ ’ਤੇ ਵਸਣ ਵਾਲੀ ਛੋਟੀ ਉਮਰ ਵਿੱਚ ਹੀ ਕਾਮਯਾਬੀ ਨਾਲ ਸਟੇਜ ਨਾਟਕਾਂ ਵਿੱਚ ਅਦਾਕਾਰੀ ਦਿਖਾਉਣ ਵਾਲੀ,ਪੰਜਾਬੀ ਸਭਿਆਚਾਰ ਨੂੰ ਪਿਆਰਨ ਸਤਿਕਾਰਨ ਵਾਲੀ ਦਾ ਨੌਰਾ ਰਿਚਰਡ ਜਨਮ ਆਇਰਲੈਂਡ ਵਿੱਚ 29 ਅਕਤੂਬਰ 1876 ਨੂੰ ਹੋਇਆ।ਹੋਰਨਾਂ ਥਾਵਾਂ ਤੋਂ ਇਲਾਵਾ ਇਸ ਨੇ ਬੈਲਜੀਅਮ ਦੀ ਯੂਨੀਵਰਸਿਟੀ ਅਤੇ ਸਿਡਨੀ ਤੋਂ ਵੀ ਸਿੱਖਿਆ ਪ੍ਰਾਪਤ ਕੀਤੀ ਅਤੇ 1911 ਵਿੱਚ ਪੰਜਾਬ ਆ ਗਈ।

ਇਥੇ ਉਸ ਨੇ ਸਟੇਜ ਨਾਟਕਾਂ ਦਾ ਆਗਾਜ਼ ਕੀਤਾ ਅਤੇ ਇਸ ਦੇ ਹੀ ਸ਼ਗਿਰਦ ਈਸ਼ਵਰ ਚੰਦਰ ਨੰਦਾ ਨੇ ਪਹਿਲਾ ਪੰਜਾਬੀ ਨਾਟਕ “ਦੁਲਹਨ” ਜਿਸ ਦਾ ਨਾਂ “ਸੁਭੱਦਰਾ” ਵੀ ਸੀ 1914 ਵਿੱਚ ਲਿਖਿਆ । ਜਿਸ ਦੀ ਸਟੇਜ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।ਯੂਨੀਟਾਰੀਅਨ ਕ੍ਰਿਸ਼ਚੀਅਨ ਅੰਗਰੇਜ਼ੀ ਦੇ ਅਧਿਆਪਕ ਫਿਲਿਪ ਅਰਨੈਸਟ ਰਿਚਰਡ ਨਾਲ ਵਿਆਹ ਉਪਰੰਤ ਉਹ ਨੌਰਾ ਰਿਚਰਡ ਅਖਵਾਉਂਣ ਲੱਗੀ।

- Advertisement -

ਜਦ ਫਿਲਿਪ ਰਿਚਰਡ ਨੇ ਅੰਗਰੇਜ਼ੀ ਸਾਹਿਤ ਦੇ ਟੀਚਰ ਵਜੋਂ ਲਾਹੌਰ ਦੇ ਦਿਆਲ ਸਿੰਘ ਕਾਲਜ ਵਿੱਚ ਨੌਕਰੀ ਕਰਨਾ ਪ੍ਰਵਾਨ ਕਰ ਲਿਆ ਤਾਂ ਨੌਰਾ ਰਿਚਰਡ ਵੀ 1908 ਵਿੱਚ ਉਹਨਾਂ ਦੇ ਨਾਲ ਹੀ ਭਾਰਤ ਆ ਗਈ।ਉਸ ਸਮੇਂ ਲਾਹੌਰ ਸਾਹਿਤਕ ਕੇਂਦਰ ਵਜੋਂ ਮਕਬੂਲ ਸੀ।

ਜਿੱਥੇ ਨੌਰਾ ਕਾਲਜ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਸ਼ਾਮਲ ਹੋਣ ਲੱਗੀ ਉੱਥੇ ਹੋਮ ਰੂਲ ਅੰਦੋਲਨ ਸਮੇਂ ਵੀ ਉਹ ਡਾਕਟਰ ਐਨੀ ਬੇਸੈਂਟ ਦੇ ਨਾਲ ਰਹੀ।ਪਰ ਨੌਰਾ ਨੂੰ ਉਦੋਂ ਮੁਸ਼ਕਲਾਂ ਨੇ ਆ ਘੇਰਾ ਘੱਤਿਆ ਜਦ ਉਹਦੇ ਪਤੀ ਦਾ 1920 ਵਿੱਚ ਦੇਹਾਂਤ ਹੋ ਗਿਆ।ਦੁਖੀ ਮਨ ਨਾਲ ਨੌਰਾ ਵਾਪਸ ਇੰਗਲੈਂਡ ਪਰਤ ਗਈ।ਉੱਥੇ ਭਾਰਤੀਆਂ ਬਾਰੇ ਬੁਰਾ ਪ੍ਰਚਾਰ ਸੁਣ ਕੇ,ਜਦ ਵਿਰੋਧ ਕੀਤਾ ਤਾਂ ਸਜ਼ਾ ਵੀ ਭੁਗਤਣੀ ਪਈ।

ਇੱਕ ਵਾਰ ਫਿਰ 1924 ਵਿੱਚ ਉਹ ਭਾਰਤ ਆ ਗਈ ਅਤੇ ਕਾਂਗੜਾ ਘਾਟੀ ਵਿੱਚ ਪੇਂਡੂ ਮਹੌਲ ਵਰਗਾ ਅੰਦਰੇਟਾ ਵਿਖੇ ਘਰ ਬਣਾ ਲਿਆ,ਜਿਸ ਨੂੰ “ਚਮੇਲੀ ਨਿਵਾਸ” ਕਿਹਾ ਜਾਣ ਲੱਗਿਆ।ਫੁੱਲਾਂ ਬੂਟਿਆਂ ਵਾਲੀ ਇਹ ਜਗ੍ਹਾ ਉਹਨੂੰ ਪਸੰਦ ਆਈ ਅਤੇ ਵੁੱਡਲੈਂਡ ਇਸਟੇਟ ਵੀ ਕਿਹਾ ਜਾਦਾਂ ਰਿਹਾ।ਏਥੇ ਹੀ ਡਰਾਮਾ ਸਕੂਲ ਚਾਲੂ ਕਰਿਆ।ਜਿਸ ਵਿੱਚ ਨਾਮਵਰ ਨਾਟਕਕਾਰ ਆਈ ਸੀ ਨੰਦਾ, ਬਲਵੰਤ ਗਾਰਗੀ, ਨਾਟਕਕਾਰ ਗੁਰਸ਼ਰਨ ਸਿੰਘ ਨੇ ਵੀ ਤਰਬੀਅਤ ਹਾਸਲ ਕੀਤੀ।ਉਹ ਅੰਦਰੇਟਾ ਵਿੱਚ ਹਰ ਸਾਲ ਮਾਰਚ ਮਹੀਨੇ ਹਫ਼ਤੇ ਦਾ ਪ੍ਰੋਗਰਾਮ ਕਰਵਾਇਆ ਕਰਦੀ ਸੀ।

ਇਸ ਪ੍ਰੋਗਰਾਮ ਵਿੱਚ ਇਲਾਕੇ ਦੇ ਲੋਕ ਅਤੇ ਡਰਾਮਾ ਸਕੂਲ ਦੇ ਵਿਦਿਆਰਥੀ ਓਪਨ ਏਅਰ ਥੀਏਟਰ ਵਿੱਚ ਪਹੁੰਚ ਕੇ,ਉਹਦੇ ਨਾਟਕਾਂ ਦਾ ਹਿੱਸਾ ਬਣਨ ਦੇ ਨਾਲ ਨਾਲ ਸਟੇਜ ਪ੍ਰੋਗਰਾਮ ਦਾ ਅਨੰਦ ਵੀ ਮਾਣਿਆਂ ਕਰਦੇ ਸਨ।ਜਿਸ ਵਿੱਚ ਪਿ੍ਥਵੀ ਰਾਜ ਕਪੂਰ, ਬਲਰਾਜ ਸਾਹਨੀ ਵਰਗੇ ਕਲਾਕਾਰਾਂ ਦੀ ਹਾਜ਼ਰੀ ਵਿਸ਼ੇਸ਼ ਰਿਹਾ ਕਰਦੀ ਸੀ।ਅੰਦਰੇਟਾ ਦੀ ਮਸ਼ਹੂਰ ਹਸਤੀ ਭਾਦੇਸ਼ ਚੰਦਰ ਸਾਨਿਆਲ ਨੇ ਕਈ ਖੇਤਰਾਂ ਵਿੱਚ ਆਪਣਾ ਲੋਹਾ ਮਨਵਾਇਆ ਸੀ।

ਚੰਮੇਲੀ ਨਿਵਾਸ ਦੇ ਨੇੜੇ ਹੀ ਪ੍ਰੋਫੈਸਰ ਜੈ ਦਿਆਲ, ਪੇਂਟਰ ਸੋਭਾ ਸਿੰਘ ਅਤੇ ਫਰੀਦਾ ਬੇਦੀ ਨੇ ਵੀ ਨਿਵਾਸ ਕਰ ਲਿਆ ਸੀ।ਇਸ ਤਰ੍ਹਾਂ ਅੰਦਰੇਟਾ ਕਲਚਰਲ ਕੇਂਦਰ ਵਜੋਂ ਮਸ਼ਹੂਰ ਹੋਇਆ।ਨੌਰਾ ਨੇ ਆਪਣਾ ਸਾਰਾ ਸਾਹਿਤਕ ਸਰਮਾਇਆ ਹਿਮਾਚਲ ਸਰਕਾਰ ਨੂੰ ਸੌਂਪਣ ਲਈ ਬੇਨਤੀ ਭੇਜੀ, ਪਰ ਜਦ ਕੋਈ ਜਵਾਬ ਨਾ ਆਇਆ ਤਾਂ ਉਹਨੇ ਸਾਰੀਆਂ ਕੀਮਤੀ ਚੀਜ਼ਾਂ ਪੰਜਾਬੀ ਯੂਨੀਵਰਸਿਟੀ ਦੇ ਸਪੁਰਦ ਕਰ ਦਿੱਤੀਆਂ।

- Advertisement -

ਅਖ਼ੀਰਲਾ ਸਮਾਂ ਨੌਕਰਾਂ ਸਹਾਰੇ ਬਿਤਾਉਂਦੀ ਨੌਰਾ ਰਿਚਰਡ 3 ਮਾਰਚ 1971 ਨੂੰ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਈ।
ਉਸਦੀ ਯਾਦਗਾਰ ‘ਤੇ ਲਿਖੇ ਸ਼ਬਦ ਉਹਦੀ ਮਹਾਨਤਾ ਨੂੰ ਬਿਆਂਨ ਕਰਦੇ ਹਨ, “ਐ ਥੱਕੇ ਹੋਏ ਦਿਲ ਅਰਾਮ ਕਰ, ਤੇਰਾ ਕੰਮ ਹੋ ਗਿਆ ਹੈ।”

Share this Article
Leave a comment