ਪੁਲਵਾਮਾ ਹਮਲੇ ਤੋਂ ਬਾਅਦ ਰੂਪਨਗਰ ‘ਚ ਫੌਜ ਦਾ ਕੈਪਟਨ ਅਗਵਾਹ ? ਪੁਲਿਸ ਨੂੰ ਪਈਆਂ ਭਾਜੜਾਂ, ਪਰਚਾ ਦਰਜ਼

Prabhjot Kaur
4 Min Read

ਰੂਪਨਗਰ : ਬੀਤੀ ਰਾਤ ਚੰਡੀਗੜ੍ਹ ਤੋਂ ਸਬੰਧ ਰੱਖਣ ਵਾਲੇ ਇੱਕ ਫੌਜ ਦੇ ਇੱਕ ਕੈਪਟਨ ਵੱਲੋਂ ਇੱਕ ਵਟਸਐਪ ਤੇ ਗਰੁੱਪ ਮੈਸੇਜ ਪਾਇਆ ਗਿਆ ਕਿ ਉਸ ਨੂੰ ਕੁਝ ਅਗਿਆਤ ਵਿਅਕਤੀਆਂ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ ਅਤੇ ਉਹ ਜ਼ਿਲ੍ਹਾ ਰੂਪਨਗਰ ਵਿੱਚ ਹੈ l ਇਸ ਸਬੰਧ ਵਿੱਚ ਜਦੋਂ ਆਰਮੀ ਹੈੱਡਕੁਆਰਟਰ ਤੋਂ ਰੂਪਨਗਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਇਸ ਮੋਬਾਇਲ ਨੰਬਰ ਨੂੰ ਟਰੇਸ ਕਰਦੇ ਹੋਏ ਇਸ ਕਾਰ ਨੂੰ ਟਰੇਸ ਕੀਤਾ ਗਿਆ ਜੋ ਕਿ ਜਦੋਂ ਕੀਰਤਪੁਰ ਸਾਹਿਬ ਤੋਂ ਪੰਜਾਬ ਹਿਮਾਚਲ ਬਾਰਡਰ ਤੋਂ ਲੰਘਦੀ ਹੋਈ ਰੂਪਨਗਰ ਮੋਹਾਲੀ ਬਾਰਡਰ ਥਾਣਾ ਸਿੰਘਪੁਰਾ ਖੇਤਰ ਅੰਦਰ ਦਾਖ਼ਲ ਹੋਈ ਤਾਂ ਉੱਥੇ ਇਸ ਕਾਰ ਨੂੰ ਰੋਕ ਲਿਆ ਗਿਆ। ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਮੇਜਰ ਉਸ ਕਾਰ ਵਿੱਚ ਮੌਜੂਦ ਸੀ ਪਰ ਦੂਜੇ ਵਿਅਕਤੀਆਂ ਵੱਲੋਂ ਇਹ ਕਿਹਾ ਗਿਆ ਕਿ ਇਸ ਨੂੰ ਅਸੀਂ ਕਿਡਨੈਪ ਨਹੀਂ ਕੀਤਾ l ਰੂਪਨਗਰ ਪੁਲੀਸ ਵੱਲੋਂ ਆਰਮੀ ਹੈੱਡਕੁਆਰਟਰ ਨੂੰ ਇਸ ਸਬੰਧੀ ਸੂਚਨਾ ਦੇ ਕੇ ਜਦੋਂ ਅਗਲੀ ਕਾਰਵਾਈ ਕੀਤੀ ਤਾਂ ਪਤਾ ਲੱਗਿਆ ਕਿ ਆਰਮੀ ਕੈਪਟਨ ਵੱਲੋਂ ਗਲਤ ਮੈਸੇਜ ਪਾ ਕੇ ਇਹ ਸਨਸਨੀ ਫੈਲਾਈ ਗਈ l
ਪ੍ਰਾਪਤ ਜਾਣਕਾਰੀ ਅਨੁਸਾਰ ਰੂਪਨਗਰ ਦੇ ਕੀਰਤਪੁਰ ਸਾਹਿਬ ਕੋਲ ਜਿੱਥੋਂ ਪੰਜਾਬ ਅਤੇ ਹਿਮਾਚਲ ਦਾ ਬਾਰਡਰ ਲੱਗਦਾ ਹੈ ਇਹ ਵਿਕਰਮ ਸੋਲੰਕੀ ਨਾਮ ਦਾ ਆਰਮੀ ਕਪਤਾਨ ਆਪਣੇ ਚਾਰ ਦੋਸਤਾਂ ਨਾਲ ਇੱਕ ਪੋਲੋ ਕਾਰ ਵਿੱਚ ਆ ਰਹੀ ਸੀ ਜਦੋਂ ਕਿ ਇਨ੍ਹਾਂ ਦੀ ਕਾਰ ਇੱਕ ਸੈਂਟਰੋ ਕਾਰ ਨਾਲ ਟਕਰਾਉਣ ਨਾਲ ਸੈਂਟਰੋ ਕਾਰ ਨੂੰ ਨੁਕਸਾਨ ਪੁੱਜਿਆ ਜਿਸ ਕਾਰਨ ਇਨ੍ਹਾਂ ਵਿੱਚ ਤਕਰਾਰ ਹੋ ਗਿਆ l ਸੈਂਟਰੋ ਕਾਰ ਵਿੱਚ ਵੀ ਪੰਜ ਵਿਅਕਤੀ ਸਫਰ ਕਰ ਰਹੇ ਸਨ l ਅਖੀਰ ਵਿੱਚ ਇਨ੍ਹਾਂ ਸਾਰਿਆਂ ਵਿੱਚ ਇਹ ਸਮਝੌਤਾ ਹੋਇਆ ਕਿ ਸੈਂਟਰੋ ਕਾਰ ਦੀ ਰਿਪੇਅਰ ਇਹ ਕਰਵਾ ਕੇ ਦੇਣਗੇ ਅਤੇ ਇਹ ਰਿਪੇਅਰ ਚੰਡੀਗੜ੍ਹ ਜਾ ਕੇ ਕਰਵਾਈ ਜਾਵੇਗੀ l ਜਿਸ ਉਪਰੰਤ ਸੈਂਟਰੋ ਕਾਰ ਵਿੱਚ ਬੈਠੇ ਦੋ ਵਿਅਕਤੀ ਇਸ ਵਿਕਰਮ ਸੋਲੰਕੀ ਦੀ ਪੋਲੋ ਕਾਰ ਵਿੱਚ ਬੈਠ ਕੇ ਜਦੋਂ ਕਿ ਪੋਲੋ ਕਾਰ ਵਿੱਚ ਬੈਠੇ ਦੋ ਵਿਅਕਤੀ ਸੈਂਟਰੋ ਕਾਰ ਵਿੱਚ ਜਾ ਬੈਠੇ ਅਤੇ ਇਹ ਉੱਥੋਂ ਚੰਡੀਗੜ੍ਹ ਵੱਲ ਨੂੰ ਚੱਲ ਪਏ l
ਇਸੀ ਦੌਰਾਨ ਕਪਤਾਨ ਵਿਕਰਮ ਸੋਲੰਕੀ ਨੇ ਆਪਣੇ ਆਰਮੀ ਹੈੱਡਕੁਆਰਟਰ ਦੇ ਗਰੁੱਪ ਵਿੱਚ ਇਹ ਮੈਸੇਜ ਪਾ ਦਿੱਤਾ ਕਿ ਉਸ ਨੂੰ ਕੁਝ ਵਿਅਕਤੀਆਂ ਵੱਲੋਂ ਅਗਵਾ ਕਰਕੇ ਸੈਂਟਰੋ ਕਾਰ ਵਿੱਚ ਚੰਡੀਗੜ੍ਹ ਵੱਲ ਨੂੰ ਲਿਜਾਇਆ ਜਾ ਰਿਹਾ ਹੈ ਜਦੋਂ ਕਿ ਅਜਿਹਾ ਕੁਝ ਵੀ ਨਹੀਂ ਸੀ ਪਰ ਪੁਲਿਸ ਨੇ ਆਪਣੀ ਮੁਸਤੈਦੀ ਨਾਲ ਇਸ ਕੰਮ ਨੂੰ ਹਾਈ ਅਲਰਟ ਤੇ ਲੈਂਦੇ ਹੋਏ ਇਹ ਮਸਲਾ ਹੱਲ ਕੀਤਾ ਅਤੇ ਆਰਮੀ ਅਫ਼ਸਰਾਂ ਸਾਹਮਣੇ ਇਸ ਮਸਲੇ ਨੂੰ ਸੁਣਿਆ ਅਤੇ ਸੁਲਝਾਇਆ ਗਿਆ l ਆਰਮੀ ਅਫਸਰ ਵਿਕਰਮ ਸੋਲੰਕੀ ਵਿਰੁੱਧ ਆਰਮੀ ਵਿੱਚ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦੋਂ ਕਿ ਥਾਣਾ ਸਿੰਘ ਭਗਵੰਤਪੁਰ ਵਿੱਚ ਸੈਕਸ਼ਨ 182 IPC ਅਤੇ 751 ਅਨੁਸਾਰ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਜ਼ਮਾਨਤ ਤੇ ਛੱਡ ਦਿੱਤਾ ਗਿਆ l
ਪੋਲੋ ਕਾਰ ਵਿੱਚ ਵਿਕਰਮ ਸੋਲੰਕੀ ਨਾਲ ਸਫਰ ਕਰਨ ਵਾਲੇ ਦੂਜੇ ਵਿਅਕਤੀਆਂ ਦੇ ਨਾਮ ਅਰਵਿੰਦ ਕੁਮਾਰ ,ਬਾਲ ਇੰਦੂ ਰਾਏ , ਰਿਸ਼ਵ ਉਜਵਲ ਅਤੇ ਰਮਨ ਕੁਮਾਰ ਸਿੰਘ ਹੈ l ਜਦੋਂ ਕਿ ਸੈਂਟਰੋ ਕਾਰ ਵਿੱਚ ਸਫ਼ਰ ਕਰ ਰਹੇ ਵਿਅਕਤੀਆਂ ਦੇ ਨਾਮ ਦੀਪਕ ਕੁਮਾਰ ,ਧਰਮਿੰਦਰ ਸਿੰਘ, ਨੀਰਜ ਕੁਮਾਰ ,ਵਿਸ਼ਾਲ ਕੁਮਾਰ ਅਤੇ ਸੰਦੀਪ ਸਿੰਘ ਦੱਸਿਆ ਜਾ ਰਿਹਾ ਹੈ l ਪੁਲੀਸ ਵੱਲੋਂ ਇਸ ਕੇਸ ਦੇ ਸਬੰਧ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਇਹ ਆਰਮੀ ਦਾ ਕੇਸ ਬਣਦਾ ਹੈ l ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਪਨ ਸ਼ਰਮਾ IPS, ਐੱਸਐੱਸਪੀ ,ਰੂਪਨਗਰ ਨੇ ਦੱਸਿਆ ਕਿ ਇਹ ਕੇਸ ਆਰਮੀ ਦੇ ਹਵਾਲੇ ਕਰ ਦਿੱਤਾ ਗਿਆ ਹੈ l

Share this Article
Leave a comment