ਦਿੱਲੀ ਪੁਲੀਸ ਵੱਲੋਂ ਲੱਖਾ ਸਿਧਾਣਾ ’ਤੇ ਇਨਾਮ ਵਜੋਂ ਇਕ ਲੱਖ ਰੁਪਏ ਦਾ ਐਲਾਨ, ਕੀਤੀ ਜਾ ਰਹੀ ਛਾਪੇਮਾਰੀ

TeamGlobalPunjab
1 Min Read

ਨਵੀਂ ਦਿੱਲੀ – ਦਿੱਲੀ ਪੁਲੀਸ ਨੇ 26 ਜਨਵਰੀ ਦੀ ਕਿਸਾਨ ਗਣਤੰਤਰ ਪਰੇਡ ਦੌਰਾਨ ਹੋਈ ਹਿੰਸਾ ਮਗਰੋਂ ਲੱਖਾ ਸਿਧਾਣਾ ਖ਼ਿਲਾਫ਼ ਕੇਸ ਦਰਜ ਕੀਤਾ ਸੀ ਤੇ ਹੁਣ ਦਿੱਲੀ ਪੁਲੀਸ ਵੱਲੋਂ ਲੱਖਾ ਸਿਧਾਣਾ ਦੀ ਸੂਹ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।  ਦੀਪ ਸਿੱਧੂ ਵਾਂਗ ਹੀ ਸਿਧਾਣਾ’ਤੇ ਵੀ ਲੋਕਾਂ ਨੂੰ ਭੜਕਾਉਣ ਦੇ ਦੋਸ਼ਾਂ ਹੇਠ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਤੇ ਵਿਸ਼ੇਸ਼ ਸੈੱਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਪਰਾਧ ਸ਼ਾਖਾ ਤੇ ਸੈੱਲ ਦੀਆਂ ਟੀਮਾਂ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਤੇ ਉਸ ਦੀਆਂ ਲੁਕਣ ਦੀਆਂ ਸੰਭਾਵੀ ਥਾਵਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਦੱਸ ਦਈਏ ਲੱਖਾ ਸਿਧਾਣਾ 25 ਜਨਵਰੀ ਨੂੰ ਸਿੰਘੂ ਬਾਰਡਰ ਦੇ ਮੋਰਚੇ ਦੀ ਸਟੇਜ ’ਤੇ ਰਾਤ ਸਮੇਂ ਦੇਖਿਆ ਗਿਆ ਸੀ ਤੇ ਉਹ ਨੌਜਵਾਨਾਂ ਨੂੰ 26 ਜਨਵਰੀ ਨੂੰ ਪਹਿਲਾਂ ਤੁਰਨ ਵਾਲਿਆਂ ਨਾਲ ਜਾਣ ਦਾ ਆਖ ਰਿਹਾ ਸੀ। ਮਾਲਵਾ ਯੂਥ ਫੈਡਰੇਸ਼ਨ ਦੇ ਪ੍ਰਧਾਨ ਲੱਖਾ ਸਿਧਾਣਾ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ।

Share this Article
Leave a comment