ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਪੱਤਰਕਾਰ ‘ਤੇ ਭੜਕੇ ਕੋਹਲੀ

TeamGlobalPunjab
3 Min Read

ਨਵੀਂ ਦਿੱਲੀ :ਪਾਕਿਸਾਨ ਤੋਂ ਟੀ -20 ਵਿਸ਼ਵ ਕੱਪ 10 ਵਿਕਟਾਂ  ਨਾਲ ਇਤਿਹਾਸਕ ਹਾਰ ਤੋਂ ਬਾਅਦ ਭਾਰਤ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੱਕ ਪੱਤਰਕਾਰ ਨੂੰ ਦਿੱਤਾ ਜਵਾਬ ਚਰਚਾ ਵਿੱਚ ਆ ਗਿਆ ਹੈ। ਦਰਅਸਲ, ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਜਦੋਂ ਕੋਹਲੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ ਪਹੁੰਚੇ ਤਾਂ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ‘ਤੇ ਭੜਕ ਗਏ। ਮੀਡੀਆ ਵੱਲੋਂ ਰੋਹਿਤ ਸ਼ਰਮਾ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਸਨ। ਇਸੇ ਵਿਚਾਲੇ ਉਸਨੇ ਰੋਹਿਤ ਸ਼ਰਮਾ ਤੇ ਈਸ਼ਾਨ ਨੂੰ ਲੈ ਕੇ ਇੱਕ ਉਲਟਾ ਸਵਾਲ ਕਰ ਦਿੱਤਾ। ਪੱਤਰਕਾਰ ਨੇ ਸਵਾਲ ਪੁੱਛਦਿਆਂ ਕਿਹਾ ਕਿ ਈਸ਼ਾਨ ਨੇ ਅਭਿਆਸ ਮੈਚ ਵਿੱਚ ਬਹੁਤ ਵਧੀਆ ਖੇਡ ਦਿਖਾਈ ਸੀ, ਪਰ ਤੁਹਾਨੂੰ ਨਹੀਂ ਲੱਗਦਾ ਕਿ ਉਹ ਕੁਝ ਚੀਜ਼ਾਂ ਵਿੱਚ ਰੋਹਿਤ ਸ਼ਰਮਾ ਤੋਂ ਬਿਹਤਰ ਹੈ ।

https://twitter.com/Rohit4everr/status/1452336176828911626?ref_src=twsrc%5Etfw%7Ctwcamp%5Etweetembed%7Ctwterm%5E1452336176828911626%7Ctwgr%5E%7Ctwcon%5Es1_&ref_url=https%3A%2F%2Fwww.punjabijagran.com%2Fcricket%2Fgeneral-after-the-loss-to-pakistan-virat-kohli-got-angry-at-the-question-said-rohit-sharma-out-of-t20-international-8974140.html

ਜਿਸ ਤੋਂ ਬਾਅਦ ਵਿਰਾਟ ਬਹੁਤ ਗੁੱਸੇ ਵਿੱਚ ਆ ਗਏ। ਉਨ੍ਹਾਂ ਨੇ ਕਿਹਾ, “ਇਹ ਬਹੁਤ ਹੀ ਵਧੀਆ ਸਵਾਲ ਹੈ। ਕੀ ਤੁਸੀ ਸੱਚਮੁੱਚ ਚਾਹੁੰਦੇ ਹੋ ਕਿ ਮੈਂ ਰੋਹਿਤ ਸ਼ਰਮਾ ਨੂੰ ਟੀ-20 ਟੀਮ ਵਿੱਚੋਂ ਬਾਹਰ ਕਰ ਦਵਾਂ। ਜਾਣਨਾ ਕਿ ਉਸਨੇ ਪਿਛਲੇ ਮੈਚ ਵਿੱਚ ਸਾਡੇ ਲਈ ਕੀ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, ‘ਇਸ’ ਤੇ ਵਿਸ਼ਵਾਸ ਨਹੀਂ ਕਰ ਸਕਦਾ। ਜੇ ਤੁਸੀਂ ਕੋਈ ਵਿਵਾਦ ਖੜ੍ਹਾ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ ਤੋਂ ਦੱਸ ਦੋਵੋ।’

ਉਸ ਨੇ ਮੈਚ ਤੋਂ ਬਾਅਦ ਕਿਹਾ, ‘ਅਸੀਂ ਰਣਨੀਤੀ ਨੂੰ ਸਹੀ ਢੰਗ ਨਾਲ ਨਹੀਂ ਚਲਾ ਸਕੇ। ਇਸਦਾ ਸਿਹਰਾ ਤ੍ਰੇਲ ਅਤੇ ਪਾਕਿਸਤਾਨ ਦੇ ਗੇਂਦਬਾਜ਼ਾਂ ਨੂੰ ਜਾਂਦਾ ਹੈ। ਉਸ ਨੇ ਗੇਂਦ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 20 ਦੌੜਾਂ ‘ਤੇ 3 ਵਿਕਟਾਂ ਡਿੱਗਣ ਨਾਲ ਸਾਡੀ ਸ਼ੁਰੂਆਤ ਚੰਗੀ ਨਹੀਂ ਰਹੀ। ਸਾਨੂੰ ਦੌੜਾਂ ਦੀ ਜ਼ਰੂਰਤ ਸੀ ਪਰ ਉਨ੍ਹਾਂ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ। ਪਹਿਲੇ ਹਾਫ ‘ਚ ਧੀਮੀ ਰਫਤਾਰ ਨਾਲ ਖੇਡਿਆ ਅਤੇ 10 ਓਵਰਾਂ ਤੋਂ ਬਾਅਦ ਦੂਜੇ ਹਾਫ ‘ਚ ਰਫਤਾਰ ਦੀ ਜ਼ਰੂਰਤ ਸੀ ਪਰ ਇਹ ਆਸਾਨ ਨਹੀਂ ਸੀ। ਸਾਨੂੰ 15-20 ਵਾਧੂ ਦੌੜਾਂ ਚਾਹੀਦੀਆਂ ਸਨ, ਜਿਸ ਦੇ ਲਈ ਸਾਨੂੰ ਚੰਗੀ ਸ਼ੁਰੂਆਤ ਦੀ ਲੋੜ ਸੀ ਪਰ ਪਾਕਿਸਤਾਨ ਦੀ ਗੇਂਦਬਾਜ਼ੀ ਨੇ ਸਾਨੂੰ ਉਹ ਵਾਧੂ ਦੌੜਾਂ ਨਹੀਂ ਬਣਾਉਣ ਦਿੱਤੀਆਂ। ਇਹ ਟੂਰਨਾਮੈਂਟ ਦਾ ਸਿਰਫ ਪਹਿਲਾ ਮੈਚ ਹੈ, ਆਖਰੀ ਨਹੀਂ।’

- Advertisement -

ਇੱਕ ਹੋਰ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਕੋਹਲੀ ਨੇ ਕਿਹਾ, “ਤੁਸੀਂ ਜਾਣਦੇ ਹੋ ਕਿ ਅਸਲੀਅਤ ਕੀ ਹੈ ਅਤੇ ਲੋਕ ਬਾਹਰ ਕੀ ਸੋਚਦੇ ਹਨ। ਮੈਂ ਚਾਹੁੰਦਾ ਸੀ ਕਿ ਉਹ ਲੋਕ ਇੱਕ ਕਿੱਟ ਲੈ ਕੇ ਮੈਦਾਨ ਵਿੱਚ ਆਉਣ ਅਤੇ ਦੇਖਣ ਕਿ ਦਬਾਅ ਕਿਵੇਂ ਹੁੰਦਾ ਹੈ। ਇਹ ਮੰਨਣ ਵਿੱਚ ਸ਼ਰਮ ਦੀ ਗੱਲ ਹੈ ਕਿ ਵਿਰੋਧੀ ਧਿਰ ਨੇ ਤੁਹਾਡੇ ਨਾਲੋਂ ਬਿਹਤਰ ਖੇਡ ਖੇਡੀ। ਉਨ੍ਹਾਂ ਨੇ ਸਾਨੂੰ ਵਾਪਸ ਆਉਣ ਦਾ ਸਮਾਂ ਨਹੀਂ ਦਿੱਤਾ ਅਤੇ ਦਬਾਅ ਬਣਾਈ ਰੱਖਿਆ।”

- Advertisement -
Share this Article
Leave a comment