WHO ਦੇ ਇਸ ਦਾਅਵੇ ਤੋਂ ਬਾਅਦ ਸਿੱਖਣਾ ਪਵੇਗਾ ਕੋਰੋਨਾ ਵਾਇਰਸ ਨਾਲ ਜਿਉਣਾ!

TeamGlobalPunjab
1 Min Read

ਨਿਊਜ਼ ਡੈਸਕ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿੱਚ ਆਪਣਾ ਜਾਲ ਵਿਛਾ ਲਿਆ ਹੈ । ਇਸ ਦੇ ਹੁਣ ਤਕ ਪੂਰੀ ਦੁਨੀਆਂ ਵਿੱਚ 4,542,388 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 303,651 ਵਿਅਕਤੀਆਂ ਦੀਆਂ ਇਸ ਕਾਰਨ ਜਾਨਾਂ ਚਲੀਆਂ ਗਈਆਂ ਹਨ । ਦਸਣਯੋਗ ਹੈ ਕਿ ਕੋਰੋਨਾ ਵਾਇਰਸ ਬਾਰੇ ਹੁਣ ਇਕ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੇ ਸਾਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ । ਦਰਅਸਲ ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀਕਿ ਡਬਲਿਊ ਐਚ ਓ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਹੁਣ ਸ਼ਾਇਦ ਕਦੀ ਖਤਮ ਨਹੀਂ ਹੋਵੇਗਾ ਅਤੇੇ ਲੋਕਾਂ ਨੂੰ ਹੁੁਣ ਇਸ ਦੇੇ ਨਾਲ ਹੀ ਜਿੰਦਗੀ ਬਤੀਤ ਕਰਨੀ ਸਿਖ ਲੈਣੀ ਚਾਹੀਦੀ ਹੈ ।

ਡਬਲਿਊ ਐਚ ਓ ਦੇ ਡਾਇਰੈਕਟਰ ਮਾਈਕਲ ਰਿਆਨ ਦੇ ਹਵਾਲੇ ਨਾਲ ਆਈਆਂ ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਕਿਹਾ ਕਿ ਜਿਵੇਂ ਐਚਆਈਵੀ ਕਦੇ ਨਹੀਂ ਹਟਿਆ, ਠੀਕ ਉਸੇ ਤਰ੍ਹਾਂ ਹੀ ਇਸਦਾ ਕੋਈ ਸੁਰਾਗ ਨਹੀਂ ਮਿਲਦਾ ਕਿ ਕੋਰੋਨਾਵਾਇਰਸ ਕਦੋਂ ਖਤਮ ਹੋ ਜਾਵੇਗਾ। ਰਿਆਨ ਨੇ ਕਿਹਾ ਇਹ ਵਾਇਰਸ ਪਿਛਲੇ ਸਾਲ ਦੇ ਅਖੀਰ ਵਿਚ ਚੀਨ ਦੇ ਵੁਹਾਨ ਵਿਚ ਸਭ ਤੋਂ ਪਹਿਲਾਂ ਸਾਹਮਣੇ ਆਇਆ ਸੀ ਅਤੇ ਇਸ ਤੋਂ ਬਾਅਦ ਦੁਨੀਆ ਭਰ ਵਿਚ ਇਸ ਨੇ 4.2 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੰਕਰਮਿਤ ਕੀਤਾ ਅਤੇ ਲਗਭਗ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਗਈ। 

 

Share this Article
Leave a comment