Breaking News : ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਗੈਂਗਸਟਰ ਵਿਕਾਸ ਦੁਬੇ

TeamGlobalPunjab
1 Min Read

ਕਾਨਪੁਰ : ਕਾਨਪੁਰ ‘ਚ 8 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦਾ ਮੁੱਖ ਦੋਸ਼ੀ ਗੈਂਗਸਟਰ ਵਿਕਾਸ ਦੁਬੇ 6 ਦਿਨ ਬਾਅਦ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ। ਦੱਸ ਦਈਏ ਕਿ ਵਿਕਾਸ ਦੁਬੇ ਕਾਨਪੁਰ ਪੁਲਿਸ ਕਤਲਕਾਂਡ ਤੋਂ ਬਾਅਦ ਫਰਾਰ ਸੀ ਜਿਸ ਨੂੰ ਬੀਤੇ ਦਿਨ ਉਜੈਨ ਦੇ ਮਹਾਕਾਲੇਸ਼ਵਰ ਮੰਦਰ ‘ਚੋ ਗ੍ਰਿਫ਼ਤਾਰ ਕੀਤਾ ਗਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਐੱਸ.ਟੀ.ਐੱਫ. ਦੀ ਟੀਮ ਵੱਲੋਂ ਵਿਕਾਸ ਦੁਬੇ ਨੂੰ ਕਾਨਪੁਰ ਲਿਆ ਜਾ ਰਿਹਾ ਸੀ ਜਿਸ ਦੌਰਾਨ ਐੱਸ.ਟੀ.ਐੱਫੀ ਦੇ ਕਾਫਲੇ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਦੌਰਾਨ ਵਿਕਾਸ ਦੁਬੇ ਨੇ ਪੁਲਿਸ ਦੀ ਬੰਦੂਕ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮੁਕਾਬਲੇ ਦੌਰਾਨ ਵਿਕਾਸ ਦੁਬੇ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਸੀ। ਜਿਸ ਨੂੰ ਬਾਅਦ ‘ਚ ਲਾਲਾ ਲਾਜਪਤ ਰਾਏ ਹਸਪਤਾਲ ‘ਚ ਲਿਜਾਇਆ ਗਿਆ ਸੀ। ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਪਿਛਲੇ ਇੱਕ ਹਫਤੇ ਤੋਂ ਵਿਕਾਸ ਦੁਬੇ ਨੂੰ ਲੱਭ ਰਹੀ ਸੀ। ਵਿਕਾਸ ਦੁਬੇ ਗ੍ਰਿਫਤਾਰੀ ਦੇ 24 ਘੰਟੇ ਅੰਦਰ ਹੀ ਮਾਰਿਆ ਗਿਆ। ਇੱਥੇ ਇਹ ਵੀ ਦੱਸ ਦਈਏ ਕਿ ਪੁਲਿਸ ਇਸ ਮਾਮਲੇ ‘ਚ ਹੁਣ ਤੱਕ ਵਿਕਾਸ ਦੁਬੇ ਦੇ 5 ਹੋਰ ਸਾਥੀਆਂ ਨੂੰ ਵੀ ਢੇਰ ਕਰ ਚੁੱਕੀ ਹੈ।

Share this Article
Leave a comment