ਨਿਰਭਿਆ ਕੇਸ : ਦੋਸ਼ੀ ਵਿਨੈ ਨੇ ਅਪਣਾਇਆ ਇੱਕ ਹੋਰ ਪੇਚ, ਰੁਕੇਗੀ ਫਾਂਸੀ?

TeamGlobalPunjab
1 Min Read

ਨਵੀਂ ਦਿੱਲੀ : ਫਾਂਸੀ ਤੋਂ ਬਚਣ ਲਈ ਨਿਰਭਿਆ ਦੇ ਦੋਸ਼ੀਆਂ ਵੱਲੋਂ ਹਰ ਰਾਹ ਅਪਣਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਹੁਣ ਦੋਸ਼ੀ ਵਿਨੈ ਸ਼ਰਮਾਂ ਨੇ ਇੱਕ ਹੋਰ ਪੇਚ ਚੱਲਿਆ ਹੈ। ਦਰਅਸਲ ਵਿਨੈ ਦੇ ਵਕੀਲ ਏਪੀ ਸਿੰਘ ਵੱਲੋਂ ਚੋਣ ਕਮਿਸ਼ਨ ਨੂੰ ਅਰਜੀ ਭੇਜੀ ਗਈ ਗਈ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਅਰਜੀ ਵਿੱਚ ਕਿਹਾ ਗਿਆ ਹੈ ਕਿ ਜਦੋਂ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੇ 29 ਜਨਵਰੀ ਵਾਲੇ ਦਿਨ ਰਾਸ਼ਟਰਪਤੀ ਨੂੰ ਵਿਨੈ ਦੀ ਰਹਿਮ ਦੀ ਪਟੀਸ਼ਨ ਖਾਰਜ ਕਰਨ ਦੀ ਅਪੀਲ ਕੀਤੀ ਸੀ ਤਾਂ ਉਸ ਸਮੇਂ ਜੈਨ ਨਾ ਹੀ ਤਾਂ ਮੰਤਰੀ ਸਨ ਅਤੇ ਨਾ ਹੀ ਵਿਧਾਇਕ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਜੀ ਨੂੰ ਅਜਿਹੇ ਵਿੱਚ ਖਾਰਜ ਕਰਨਾ  ਗੈਰ ਕਨੂੰਨੀ ਅਤੇ ਅਸੰਵਿਧਾਨਿਕ ਹੈ ਕਿਉਂਕਿ ਉਸ ਸਮੇਂ ਦਿੱਲੀ ਅੰਦਰ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਿਆ ਹੋਇਆ ਸੀ। ਇੱਥੇ ਹੀ ਬੱਸ ਨਹੀਂ ਚੋਣ ਕਮਿਸ਼ਨ ਨੂੰ ਇਸ  ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ।

ਦੱਸ ਦਈਏ ਕਿ ਚਾਰਾਂ ਦੋਸ਼ੀਆਂ ਨੂੰ ਤਿੰਨ ਮਾਰਚ ਵਾਲੇ ਦਿਨ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਪਟਿਆਲਾ ਹਾਊਸ ਕੋਰਟ ਵੱਲੋਂ 17 ਫਰਵਰੀ ਵਾਲੇ ਦਿਨ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ ਸੀ।

Share this Article
Leave a comment