ਗੁਰਦਾਸਪੁਰ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਅਜੇ ਧਰਮਿੰਦਰ ਦਿਓਲ ਉਰਫ ਸੰਨੀ ਦਿਓਲ ਦੇ ਹੱਕ ‘ਚ ਹੁਣ ਉਨ੍ਹਾਂ ਦੇ ਪਿਤਾ ਬਾਲੀਵੁੱਡ ਦੇ ਮਾਚੋਂ ਮੈਨ ਕਹੇ ਜਾਂਦੇ ਧਰਮਿੰਦਰ ਦਿਓਲ ਵੀ ਚੋਣ ਮੈਦਾਨ ‘ਚ ਉੱਤਰ ਆਏ ਹਨ, ਇੱਥੇ ਸੰਨੀ ਦਿਓਲ ਦੇ ਹੱਕ ਚੋਣ ਪ੍ਰਚਾਰ ਕਰਨ ਆਏ ਧਰਮਿੰਦਰ ਨੇ ਕਿਹਾ ਕਿ ਉਹ ਇੱਥੇ ਚੋਣ ਪ੍ਰਚਾਰ ਕਰਨ ਨਹੀਂ ਆਏ ਬਲਕਿ ਲੋਕਾਂ ਨਾਲ ਗੱਲਬਾਤ ਕਰਨ ਆਏ ਹਨ । ਕਿਸੇ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਦੇ ਪੱਕੇ ਦੋਸਤ ਰਹੇ ਧਰਮਿੰਦਰ ਨੇ ਕਿਾਹ ਕਿ ਸੁਨੀਲ ਜਾਖੜ ਮੇਰੇ ਪੁੱਤਰਾਂ ਵਰਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਰੱਜਕੇ ਪਿਆਰ ਕਰਦੇ ਹਨ।ਇਸ ਮੌਕੇ ਧਰਮਿੰਦਰ ਨੇ ਇਹ ਕਹਿ ਵੱਡਾ ਸਿਆਸੀ ਧਮਾਕਾ ਕਰ ਦਿੱਤਾ ਕਿ, “ਮੈਂ ਸੰਨੀ ਦਿਓਲ ਨੂੰ ਕਿਹਾ ਸੀ, ਕਿ ਇਹ ਚੋਣ ਲੜਨਾ ਤੇਰੇ ਬੱਸ ਦੀ ਗੱਲ ਨਹੀਂ।” ਪਰ ਮੈਨੂੰ ਸੰਨੀ ਨੇ ਅੱਗਿਓ ਇਹ ਜਵਾਬ ਦਿੱਤਾ ਕਿ ਪਾਪਾ ਮੈਂ ਇਹ ਚੋਣ ਲੜਨ ਲਈ ਚੋਣ ਲੜਨ ਲਈ ਹਾਂ ਕਰ ਚੁੱਕਾ ਹਾਂ। ਇਸ ਲਈ ਮੈਂ ਚੋਣ ਲੜਨ ਤੋਂ ਆਪਣੇ ਕਦਮ ਪਿੱਛੇ ਹਟਾਵਾਂਗਾ।
https://youtu.be/sl_YZPSRjDw