ਕੋਵਿਡ-19 ਦੌਰਾਨ 175 ਨਿਰੰਕਾਰੀ ਸ਼ਰਧਾਲੂਆਂ ਨੇ ਖੂਨਦਾਨ ਕੀਤਾ

TeamGlobalPunjab
2 Min Read

ਚੰਡੀਗੜ, (ਅਵਤਾਰ ਸਿੰਘ) ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਦੀ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਨੇ ਅੱਜ ਗਰਮੀ ਅਤੇ ਕੋਵਿਡ -19 ਦੇ ਚਲਦੇ ਸੇਕਟਰ 30-ਏ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ 175 ਨਿਰੰਕਾਰੀ ਸ਼ਰਧਾਲੂਆਂ ਨੇ ਖੂਨਦਾਨ ਕੀਤਾ।

ਕੈਂਪ ਦਾ ਉਦਘਾਟਨ ਸ਼੍ਰੀਮਤੀ ਰਾਜਬਾਲਾ ਮਲਿਕ ਮੇਅਰ ਨਗਰ ਨਿਗਮ ਚੰਡੀਗੜ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਵਿਡ -19 ਦੌਰਾਨ ਸੰਤ ਨਿਰੰਕਾਰੀ ਮਿਸ਼ਨ ਨੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਬਹੁਤ ਯੋਗਦਾਨ ਦਿੱਤਾ ਹੈ ਅਤੇ ਅੱਜ ਇੱਥੇ ਖੂਨਦਾਨ ਕੈਂਪ ਲਗਾ ਕੇ ਆਪਣਾ ਯੋਗਦਾਨ ਦੇ ਰਹੇ ਹਨ ਜੋ ਕਿ ਬਹੁਤ ਹੀ ਚੰਗਾ ਕਦਮ ਹੈ।

ਸੰਤ ਨਿਰੰਕਾਰੀ ਸੇਵਾਦਲ ਦੇ ਉਪ ਮੁੱਖ ਸੰਚਾਲਕ ਸ਼ੁਭਕਰਣ ਨੇ ਕਿਹਾ ਕਿ ਅੱਜ ਜਿੱਥੇ ਸਾਰਾ ਸੰਸਾਰ ਕਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ ਉਥੇ ਨਿਰੰਕਾਰੀ ਮਿਸ਼ਨ ਖੂਨਦਾਨ ਕੈਂਪਾਂ ਦੁਆਰਾ ਬਲਡ ਬੈਂਕਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਕੇ ਮਨੁੱਖਤਾ ਦੀ ਭਲਾਈ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ। ਮਿਸ਼ਨ ਦੇਸ਼ ਵਿਦੇਸ਼ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਆਦਿ ਵੰਡਣ ਦੀ ਸੇਵਾ ਨਿਸ਼ਕਾਮ ਭਾਵ ਨਾਲ ਕਰ ਰਿਹਾ ਹੈ।

ਇਸ ਮੌਕੇ ਉੱਤੇ ਚੰਡੀਗੜ ਜੋਨ ਦੇ ਜੋਨਲ ਇੰਚਾਰਜ ਕੇ. ਕੇ. ਕਸ਼ਿਅਪ ਨੇ ਦੱਸਿਆ ਕਿ ਬਲਡ ਬੈਂਕ ਪੀ. ਜੀ. ਆਈ. ਅਤੇ ਸਰਕਾਰੀ ਮਲਟੀਸਪੇਸ਼ਲਿਸਟ ਹਸਪਤਾਲ ਸੈਕਟਰ-16 ਦੀ ਬੇਨਤੀ ਉੱਤੇ ਇਹ ਖੂਨਦਾਨ ਕੈਂਪ ਲਗਾਇਆ ਗਿਆ। ਸੰਤ ਨਿਰੰਕਾਰੀ ਮਿਸ਼ਨ ਦੁਆਰਾ ਅਨੇਕਾਂ ਤਰ੍ਹਾਂ ਦੇ ਸਮਾਜਕ ਕਾਰਜ ਕੀਤੇ ਜਾਂਦੇ ਹਨ ਜਿਸ ਵਿੱਚ ਬੂਟੇ ਲਗਾਉਣੇ ਅਤੇ ਸਫਾਈ ਅਭਿਆਨ ਆਦਿ ਸ਼ਾਮਿਲ ਹੈ। ਇਸ ਮੌਕੇ ਉੱਤੇ ਸੈਕਟਰ 45 ਏਰਿਆ ਦੇ ਮੁਖੀ ਐਨ. ਕੇ. ਗੁਪਤਾ, ਸੈਕਟਰ 15 ਏਰਿਆ ਦੇ ਮੁਖੀ ਐੱਸ.ਐੱਸ. ਬਾਂਗਾ, ਸੈਕਟਰ 40 ਏਰਿਆ ਦੇ ਮੁਖੀ ਪਵਨ ਕੁਮਾਰ ਮੌਜੂਦ ਸਨ।

- Advertisement -

ਅਖੀਰ ਵਿੱਚ ਸੰਯੋਜਕ ਨਵਨੀਤ ਪਾਠਕ ਨੇ ਮੇਅਰ ਸ਼੍ਰੀਮਤੀ ਰਾਜਬਾਲਾ ਮਲਿਕ ਅਤੇ ਪਤਵੰਤੇ ਸੱਜਣਾ ਅਤੇ ਖੂਨਦਾਨੀਆਂ, ਡਾਕਟਰਾਂ ਦੀਆਂ ਟੀਮਾਂ ਦਾ ਧੰਨਵਾਦ ਕੀਤਾ। ਇਸ ਕੈਂਪ ਵਿੱਚ ਡਾ ਸੁਚੇਤ ਸਚਦੇਵ ਅਸਿਸਟੇਂਟ ਪ੍ਰੋਫੈਸਰ ਪੀ.ਜੀ.ਆਈ ਚੰਡੀਗੜ ਬਲਡ ਬੈਂਕ ਦੇ ਅਗਵਾਈ ਵਿੱਚ 20 ਮੈਬਰਾਂ ਦੀ ਟੀਮ ਅਤੇ ਸਰਕਾਰੀ ਮਲਟੀ ਸਪੈਸ਼ਲਿਸਟ ਹਸਪਤਾਲ ਸੈਕਟਰ 16 ਦੀ ਡਾ. ਸਿਮਰਜੀਤ ਕੌਰ ਦੀ 7 ਮੈਬਰਾਂ ਦੀ ਟੀਮ ਨੇ ਖੂਨ ਇਕੱਠਾ ਕੀਤਾ।

Share this Article
Leave a comment