ਪਠਾਨਕੋਟ : ਉਲਕਾ ਪਿੰਡ ਦੀਆਂ ਕਹਾਣੀਆਂ ਆਮ ਜਾਂ ਫਿਰ ਫਿਲਮਾ ‘ਚ ਅਸੀਂ ਲਗਾਤਾਰ ਦੇਖਦੇ ਸੁਣਦੇ ਹੀ ਰਹਿੰਦੇ ਹਾਂ, ਕੀ ਹਕੀਕਤ ‘ਚ ਅਜਿਹਾ ਕੁੱਝ ਹੋ ਸਕਦਾ ਹੈ ਇਹ ਕਹਿਣਾ ਮੁਸ਼ਕਲ ਹੈ। ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ‘ਚ ਅੱਜ ਕੱਲ੍ਹ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇੱਥੋਂ ਦੇ ਪਿੰਡ ਮਾਧੋਪੁਰ ਦੇ ਨੇੜੇ ਡਫੈਂਸ ਰੋਡ ‘ਤੇ ਪੈਂਦੇ ਪਿੰਡ ਰਾਣੀਪੁਰ ‘ਚ ਉਲਕਾ ਪਿੰਡ ਡਿੱਗੇ ਹਨ। ਇਸ ਉਲਕਾ ਪਿੰਡ ਦੇ ਡਿੱਗਣ ਕਾਰਨ ਜ਼ਮੀਨ ਵਿੱਚੋਂ ਅੱਗ ਨਿਕਲ ਰਹੀ ਹੈ । ਸਥਾਨਕ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਕੋਈ ਚੀਜ਼ ਅਸਮਾਨ ਤੋਂ ਇੱਥੇ ਡਿੱਗਦੀ ਦੇਖੀ ਸੀ। ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਸ ਜ਼ਮੀਨ ਦਾ ਤਾਪਮਾਨ ਗਰਮ ਹੋ ਗਿਆ ਅਤੇ ਜਿੱਥੇ ਇਹ ਉਲਕਾ ਪਿੰਡ ਡਿੱਗਿਆ ਹੈ ਉਸ ਦੇ ਨਜ਼ਦੀਕ ਦੀ ਜ਼ਮੀਨ ਵੀ ਨਰਮ ਹੋ ਗਈ ਹੈ । ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ।
ਇਸ ਸਬੰਧੀ ਸਥਾਨਕ ਨਿਵਾਸੀ ਸੰਜੀਵ ਸਲਾਰੀਆ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਸ ਜਗ੍ਹਾ ‘ਤੇ ਕਿਸੇ ਗੋਲਾ ਟਾਈਪ ਚੀਜ਼ ਦੇ ਡਿੱਗਣ ਤੋਂ ਬਾਅਦ ਇਸ ਦਾ ਤਾਪਮਾਨ ਲਗਾਤਾਰ ਵਧ ਗਿਆ ਹੈ ਤੇ ਇੱਥੇ ਜੇਕਰ ਕੋਈ ਲੱਕੜੀ ਵੀ ਸੁੱਟੋ ਤਾਂ ਉਹ ਜਲ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇੱਥੇ ਪਈ ਰਾਖ ਦਾ ਰੰਗ ਵੀ ਤਾਪਮਾਨ ਵਧਣ ਕਾਰਨ ਲਾਲ ਹੋ ਗਿਆ ਹੈ ਤੇ ਇਸ ਦੇ ਨਜਦੀਕ ਨਹੀਂ ਖੜ੍ਹਿਆ ਜਾ ਸਕਦਾ।
ਇੱਧਰ ਦੂਜੇ ਪਾਸੇ ਇਸ ਘਟਨਾ ਦੀ ਖਬਰ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਹੀ ਪਹੁੰਚ ਗਏ । ਹਾਲਾਂਕਿ ਉਨ੍ਹਾ ਨੇ ਸਾਫ ਤਾਂ ਨਹੀਂ ਕਿਹਾ ਪਰ ਇਸ ਵੱਲ ਇਸ਼ਾਰਾ ਜ਼ਰੂਰ ਕੀਤਾ ਕਿ ਇਹ ਉਲਕਾ ਪਿੰਡ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਕੀਤੀ ਜਾਂਦੀ ਕੁਝ ਵੀ ਨਹੀਂ ਕਿਹਾ ਜਾ ਸਕਦਾ । ਹੁਣ ਧਰਤੀ ਵਿੱਚੋਂ ਅੱਗ ਕਿਸ ਵਜ੍ਹਾਂ ਕਾਰਨ ਨਿਕਲ ਰਹੀ ਹੈ, ਇਸ ਬਾਰੇ ਕੁਝ ਵੀ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ। ਪਰ ਇਸ ਤਰ੍ਹਾਂ ਜ਼ਮੀਨ ‘ਚੋ ਅੱਗ ਨਿਕਲਣਾ ਜ਼ਹਿਨ ‘ਚ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ।
ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਉਸ ਸਾਰੇ ਘਟਨਾਕ੍ਰਮ ਦੀ ਤਸਵੀਰ ਇਸ ਨੀਚੇ ਦਿੱਤੀ ਵੀਡੀਓ ਜ਼ਰੀਏ।