ਥਾਣੇਦਾਰ 6 ਵਿਅਕਤੀਆਂ ਨਾਲ ਲੁਕ ਕੇ ਕਰ ਰਿਹਾ ਸੀ ਗੰਦੀ ਹਰਕਤ, ਫਿਰ ਕਿਸੇ ਨੇ ਮਾਰਤੀ ਚੁਗਲੀ, ਪੈ ਗਿਆ ਪੁਲਿਸ ਦਾ ਛਾਪਾ, ਫਿਰ ਆਹ ਦੇਖੋ ਕੀ ਹੋਇਆ, ਦੇਖੋ ਵੀਡੀਓ

TeamGlobalPunjab
2 Min Read

ਫਿਰੋਜ਼ਪੁਰ : ਪੰਜਾਬ ਸਰਕਾਰ ਚਾਹੇ ਲੱਖ ਦਾਅਵੇ ਕਰੇ ਪਰ ਸੂਬੇ ‘ਚ ਨਸ਼ੇ ਦਾ ਕਾਰੋਬਾਰ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ। ਹੋਰ ਤਾਂ ਹੋਰ ਨਸ਼ੇ ਦੇ ਇਸ ਕਾਰੋਬਾਰ ‘ਚ ਪੁਲਿਸ ਦੇ ਅਧਿਕਾਰੀਆਂ ਦੀ ਵੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਇਹ ਅਸੀ ਨਹੀਂ ਕਹਿ ਰਹੇ, ਇਹ ਸਾਬਤ ਹੋਇਆ ਹੈ ਫਿਰੋਜ਼ਪੁਰ ‘ਚ। ਜੀ ਹਾਂ! ਜ਼ਿਲ੍ਹਾ ਫਿਰੋਜ਼ਪੁਰ ਦੇ ਜਲਾਲਾਬਾਦ ‘ਚ ਪੁਲਿਸ ਨੇ ਨਸ਼ਾ ਕਰਦੇ ਹੋਏ ਪੰਜਾਬ ਪੁਲਿਸ ਦੇ ਇੱਕ ਏ.ਐੱਸ.ਆਈ. ਸਣੇ 6 ਵਿਅਕਤੀਆਂ ਨੂੰ ਚਿੱਟਾ ਲਗਾਉਂਦਿਆਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ । ਇਸ ਬਾਬਤ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਲੇਖ ਰਾਜ ਨੇ ਦਾਅਵਾ ਕਰਦਿਆਂ ਦੱਸਿਆ ਕਿ ਪੂਰਨ ਚੰਦ ਏ.ਐਸ.ਆਈ. ਦੀ ਅਗਵਾਈ ‘ਚ ਪੁਲਿਸ ਪਾਰਟੀ ਸ਼ੱਕੀ ਲੋਕਾਂ ਦੀ ਚੈਕਿੰਗ ਲਈ ਗਸ਼ਤ ‘ਤੇ ਸਨ ਤਾਂ ਇਨ੍ਹਾਂ ਨੂੰ ਮੁਖਬਰ ਨੇ ਦੱਸਿਆ ਕਿ ਕੁੱਝ ਵਿਅਕਤੀ ਢਾਣੀ ਨਿਹਾਲ ਸਿੰਘ ਨਹਿਰ ਦੀ ਪੱਟੜੀ ਤੋਂ ਚਿੱਟਾ ਲੈ ਕੇ ਆਪਣੀ ਕਾਰ ‘ਚ ਬੈਠ  ਕੇ ਨਸ਼ਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪੁਲਿਸ ਨੇ ਜਦੋਂ ਮੌਕੇ ਤੇ ਛਾਪੇਮਾਰੀ ਕੀਤੀ ਤਾਂ ਇਨ੍ਹਾਂ 6 ਵਿਅਕਤੀਆਂ ਨੂੰ ਨਸ਼ਾ ਕਰਦਿਆਂ ਰੰਗੇ ਹੱਥੀਂ ਫੜ੍ਹ ਲਿਆ । ਲੇਖ ਰਾਜ ਅਨੁਸਾਰ ਇਸ ਦੌਰਾਨ ਸੁਰੇਸ਼ ਕੁਮਾਰ ਨਾਮ ਦਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਨਸ਼ਾ ਕਰ ਰਹੇ ਪੁਲਿਸ ਵਾਲਿਆਂ ਖਿਲਾਫ ਉਨ੍ਹਾਂ ਨੇ ਮੁਕੱਦਮਾਂ ਨੰਬਰ 85 ਅੱਜ ਦੀ ਤਾਰੀਖ ‘ਚ 27/61/85 ਅਤੇ 25/61/85 ਐਨਡੀਪੀਐਸ ਐਕਟ ਦੇ  ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਬੀਤੀ ਕੱਲ੍ਹ ਮੰਗਲਵਾਰ ਨੂੰ ਰਮਨੀਤ ਕੌਰ ਐਸਡੀਜੇਐਮ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਇਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਜ਼ਰੂਰਤ ਹੈ ਪੁਲਿਸ ਨੂੰ ਨਸ਼ੇ ‘ਤੇ ਠੱਲ੍ਹ ਪਾਉਣ ਦੇ ਲਈ ਇਸੇ ਤਰ੍ਹਾਂ ਮੁਸਤੈਦੀ ਦੇ ਨਾਲ ਕੰਮ ਕਰਨ ਦੀ ਤਾਂ ਜੋ ਸੂਬੇ ‘ਚ ਫੈਲ ਰਹੇ ਨਸ਼ੇ ਦੇ ਕਾਰੋਬਾਰ ‘ਤੇ ਨਕੇਲ ਕੱਸੀ ਜਾ ਸਕੇ ।

 

- Advertisement -

Share this Article
Leave a comment