ਢੱਡਰੀਆਂਵਾਲੇ ਨੂੰ ਆਇਆ ਗੁੱਸਾ, ਜਥੇਦਾਰ ਨੂੰ ਦੱਸਿਆ ਬਾਦਲਾਂ ਦਾ ਗੁਲਾਮ!

TeamGlobalPunjab
3 Min Read

ਜੋਗਾ (ਮਾਨਸਾ) : ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਹਰ ਦਿਨ ਕਿਸੇ ਨਾ ਕਿਸੇ ਵਿਵਾਦ ਨਾਲ ਵਾਹ ਪੈਂਦਾ ਹੀ ਰਹਿੰਦਾ ਹੈ। ਜੇਕਰ ਤਾਜ਼ੀ ਘਟਨਾ ਦੀ ਗੱਲ ਕਰੀਏ ਤਾਂ ਬੀਤੀ ਕੱਲ੍ਹ ਉਨ੍ਹਾਂ ਦੇ ਮਾਨਸਾ ਜਿਲ੍ਹੇ ਦੇ ਪਿੰਡ ਜੋਗਾ ਵਿੱਚ ਦੀਵਾਨ ਸਨ ਤਾਂ ਇਨ੍ਹਾਂ ਦੀਵਾਨਾਂ ਨੂੰ ਅਮਰੀਕ ਸਿੰਘ ਅਜਾਨਾਲਾ ਦੇ ਨਾਲ ਕੁਝ ਸਿੱਖ ਆਗੂਆਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਿਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ। ਇਸ ਤੋਂ ਬਾਅਦ ਢੱਡਰੀਆਂਵਾਲੇ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜਾਣ ਲਈ ਤਿਆਰ ਹਨ ਪਰ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਇਨ੍ਹਾਂ ਧਮਕੀ ਦੇਣ ਵਾਲਿਆਂ ਵਿਰੁੱਧ ਕੋਈ ਫੈਸਲਾ ਲੈਂਣ।

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਬੋਲਦਿਆਂ ਕਿਹਾ ਕਿ ਅੱਜ ਉਹ ਪ੍ਰੈਕਟੀਕਲ ਢੰਗ ਨਾਲ ਗੁਰਬਾਣੀ ਦੀ ਵਿਚਾਰ ਕਰ ਰਹੇ ਹਨ ਤਾਂ ਨੌਜਵਾਨ ਵਰਗ ਵੱਡੀ ਗਿਣਤੀ ‘ਚ ਨਾਲ ਜੁੜ ਰਿਹਾ ਹੈ ਪਰ ਜੇਕਰ ਉਨ੍ਹਾਂ ਲੋਕਾਂ ਦੀਆਂ ਗੱਪ ਕਹਾਣੀਆਂ ਹੀ ਸੁਣਾਈਆਂ ਜਾਣ ਤਾਂ ਕੋਈ ਵੀ ਨੌਜਵਾਨ ਸੁਣਨਾ ਪਸੰਦ ਨਹੀਂ ਕਰੇਗਾ।

ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਾਰ ਵਾਰ  ਉਨ੍ਹਾਂ (ਵਿਰੋਧ ਕਰਨ ਵਾਲਿਆਂ) ਨਾਲ ਗੱਲਬਾਤ ਕਰਨ ਲਈ ਮੈਨੂੰ( ਢੱਡਰੀਆਂਵਾਲੇ) ਕਹਿ ਰਹੇ ਹਨ। ਪਰ ਜਥੇਦਾਰ ਵੱਲੋਂ ਇਨ੍ਹਾਂ ਵਿਰੋਧ ਕਰਨ ਵਾਲਿਆਂ ਖਿਲਾਫ ਕੋਈ ਵੀ ਟਿੱਪਣੀ ਕਿਉਂ ਨਹੀਂ ਆਈ। ਢੱਡਰੀਆਂਵਾਲੇ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਪੱਤਰਕਾਰ ਸੰਮੇਲਨ ਕਰਕੇ ਕਹਿਣ ਕਿ ਦੀਵਾਨਾਂ ਦਾ ਵਿਰੋਧ ਕਰਨਾ, ਇੰਝ ਸ਼ਰੇਆਮ ਮਾਰਨ ਦੀਆਂ ਧਮਕੀਆਂ ਦੇਣਾ ਗਲਤ ਹੈ। ਉਨ੍ਹਾਂ ਇਸ ਮਸਲੇ ‘ਤੇ ਇਨਸਾਫ ਦੀ ਮੰਗ ਕੀਤੀ।

ਇਸ ਦੇ ਨਾਲ ਹੀ ਢੱਡਰੀਆਂਵਾਲੇ ਨੇ ਇਹ ਵੀ ਕਿਹਾ ਕਿ ਪੁਲਿਸ ਦੀ ਸ਼ਮੂਲੀਅਤ ਵਿੱਚ ਫਿਲਹਾਲ ਇਹ ਪ੍ਰੋਗਰਾਮ ਕੀਤਾ ਗਿਆ ਹੈ, ਪਰ ਅੱਗੇ ਉਹ ਵੇਖਣਗੇ ਕਿਉਂਕਿ ਉਹ ਟਕਰਾਅ ਨਹੀਂ ਚਾਹੁੰਦੇ ਅਤੇ ਪੁਲਿਸ ਨੂੰ ਤੰਗ ਪ੍ਰੇਸ਼ਾਨ ਕਰਕੇ ਅਜਿਹੇ ਪ੍ਰੋਗਰਾਮਾਂ ਨੂੰ ਨਹੀਂ ਕਰਨਾ ਚਾਹੁੰਦੇ। ਇੱਥੇ ਹੀ ਢੱਡਰੀਆਂਵਾਲੇ ਨੇ ਬੀਤੀ ਕੱਲ੍ਹ ਵਿਰੋਧ ਕਰਨ ਜਾ ਰਹੇ ਅਜਨਾਲਾ ਦੇ ਸਾਥੀਆਂ ‘ਤੇ ਰਹਿਮ ਦਿਲੀ ਦਿਖਾਉਂਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਗ੍ਰਿਫਤਾਰ ਹੋਵੇ ਅਤੇ ਮੈਂ(ਢੱਡਰੀਆਂਵਾਲੇ) ਉਨ੍ਹਾਂ ਨੂੰ ਗ੍ਰਿਫਤਾਰ ਵੀ ਨਹੀਂ ਹੋਣ ਦੇਣਾ ਚਾਹੁੰਦਾ ਪਰ ਉਹ ਲੋਕ ਉਨ੍ਹਾਂ ਨੁੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

- Advertisement -

ਇੱਥੇ ਹੀ ਉਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ‘ਤੇ ਵੀ ਸਵਾਲ ਖੜ੍ਹੇ ਕੀਤੇ। ਢੱਡਰੀਆਂਵਾਲੇ ਨੇ ਕਿਹਾ ਕਿ ਇਨ੍ਹਾਂ ਵਿਰੋਧ ਕਰਨ ਵਾਲਿਆਂ ਵਿਰੁੱਧ ਉਹ ਕੋਈ ਫੈਸਲਾ ਨਹੀਂ ਸੁਣਾ ਸਕਦੇ ਕਿਉਂਕਿ ਨਿਯੁਕਤੀ ਸਮੇਂ ਇਨ੍ਹਾਂ ਦੀ ਵੀ ਸਲਾਹ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਵੱਡੀ ਧਿਰ ਦੇ ਗੁਲਾਮ ਹਨ ਅਤੇ ਵੱਡੀ ਧਿਰ ਨੇ ਹੀ ਉਨ੍ਹਾਂ ਦੀ ਨਿਯੁਕਤੀ ਕੀਤੀ ਹੈ। ਢੱਡਰੀਆਂਵਾਲੇ ਨੇ ਦੋਸ਼ ਲਾਇਆ ਕਿ ਕੀ ਬਾਦਲਾਂ ਨੂੰ ਕਹਿ ਕੇ ਜਥੇਦਾਰ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਉਹ ਬਾਦਲਾਂ ਦੇ ਗੁਲਾਮ ਹਨ।

Share this Article
Leave a comment