ਟੀਕਾਕਰਨ ਮੁਹਿੰਮ ’ਚ ਮਹਾਰਾਸ਼ਟਰ ਬਣਿਆ ਟੀਕਾ ਲਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ

TeamGlobalPunjab
1 Min Read

ਮੁੰਬਈ :- ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ’ਚ ਮਹਾਰਾਸ਼ਟਰ ਨੇ ਇਕ ਕਰੋੜ ਟੀਕੇ ਲਾਏ ਹਨ।

ਦੱਸ ਦਈਏ ਇਕ ਕਰੋੜ ਟੀਕੇ ਲਾਉਣ ਵਾਲਾ ਮਹਾਰਾਸ਼ਟਰ ਦੇਸ਼ ਦਾ ਪਹਿਲਾ ਸੂਬਾ ਹੈ। ਇਹ ਉਪਲੱਬਧੀ ਇਸ ਲਈ ਵੀ ਮਹੱਤਵਪੂਰਨ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਟੀਕੇ ਦੀ ਕਮੀ ਨੂੰ ਲੈ ਕੇ ਸੂਬੇ ਦੇ ਕਈ ਮੰਤਰੀ ਤੇ ਆਗੂ ਸਵਾਲ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਆਬਾਦੀ ਤੇ ਮਰੀਜ਼ਾਂ ਦੇ ਮੁਕਾਬਲੇ ’ਚ ਮਹਾਰਾਸ਼ਟਰ ਤੋਂ ਛੋਟੇ ਸੂਬਿਆਂ ਨੂੰ ਜ਼ਿਆਦਾ ਟੀਕੇ ਦਿੱਤੇ ਜਾ ਰਹੇ ਹਨ।

 ਮਹਾਰਾਸ਼ਟਰ ਤੋਂ ਇਲਾਵਾ ਸਿਰਫ਼ ਦੋ ਸੂਬਿਆਂ ਗੁਜਰਾਤ ਤੇ ਰਾਜਸਥਾਨ ਨੂੰ ਹੀ ਇਕ ਕਰੋੜ ਤੋਂ ਜ਼ਿਆਦਾ ਟੀਕੇ ਦਿੱਤੇ ਗਏ ਹਨ।

Share this Article
Leave a comment