ਜਸਪਾਲ ਕਾਂਡ : ਭਗੌੜਾ ਨਿਹੰਗ ਰਣਬੀਰ ਆਇਆ ਸਾਹਮਣੇ, ਕਹਿੰਦਾ ਨਾਜਾਇਜ਼ ਅਸਲੇ ਨਾਲ ਜਸਪਾਲ ਕਰਦਾ ਸੀ ਲੁੱਟਾਂ ਖੋਹਾਂ, ਮੇਰੀ ਪਤਨੀ ਦੀਆਂ ਭੇਜੀਆਂ ਸਨ ਅਸਲੀਲ ਤਸਵੀਰਾਂ, ਤਾਹੀਓਂ ਫਸਾਇਆ

TeamGlobalPunjab
14 Min Read

ਫ਼ਰੀਦਕੋਟ : ਪੁਲਿਸ ਹਿਰਾਸਤ ‘ਚ ਦਮ ਤੋੜਨ ਵਾਲੇ ਬਹੁ ਚਰਚਿਤ ਜਸਪਾਲ ਹੱਤਿਆ ਕਾਂਡ  ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਜਿੱਥੇ ਪੁਲਿਸ ਦਾ ਦਾਅਵਾ ਹੈ ਕਿ ਜਸਪਾਲ ਸਿੰਘ ਨੇ ਆਤਮ ਹੱਤਿਆ ਕੀਤੀ ਹੈ, ਉੱਥੇ ਜਸਪਾਲ ਸਿੰਘ ਦੇ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਜਸਪਾਲ ਸਿੰਘ ਨੂੰ ਮਾਰ ਕੇ ਉਸ ਦੀ ਲਾਸ਼ ਖੁਰਦ ਬੁਰਦ ਕਰ ਦਿੱਤੀ ਹੈ। ਪੁਲਿਸ ਨੇ ਇੱਕ ਲਾਸ਼ ਲੱਭੀ ਵੀ ਹੈ ਪਰ ਪਰਿਵਾਰ ਵਾਲੇ ਉਸ ਲਾਸ਼ ਨੂੰ ਇਹ ਕਹਿ ਕੇ ਲੈਣ ਤੋਂ ਇਨਕਾਰੀ ਹਨ ਕਿ ਇਹ ਲਾਸ਼ ਉਨ੍ਹਾਂ ਦੇ ਮੁੰਡੇ ਦੀ ਨਹੀਂ ਹੈ। ਉਸ ਵੇਲੇ ਜਦੋਂ ਇਨਸਾਫ ਲੈਣ ਲਈ ਪਰਿਵਾਰ ਧਰਨੇ ‘ਤੇ ਬੈਠਾ ਹੈ, ਪੁਲਿਸ ਉਸੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰਨ ਲਈ ਡੀਐਨਏ ਟੈਸਟ ਦਾ ਸਹਾਰਾ ਲੈ ਰਹੀ ਹੈ, ਉਸ ਵੇਲੇ ਨਿਹੰਗ ਰਣਬੀਰ ਸਿੰਘ ਨਾਮ ਦਾ ਇੱਕ ਉਹ ਸਖ਼ਸ਼ ਸਾਹਮਣੇ ਆਇਆ ਹੈ ਜਿਸ ਨੂੰ ਪੁਲਿਸ ਨੇ ਇਸ ਕੇਸ ਵਿੱਚ ਇਹ ਕਹਿ ਕੇ ਮੁੱਖ ਦੋਸ਼ੀ ਬਣਾਇਆ ਹੈ, ਜਿਸ ਬਾਰੇ ਪੁਲਿਸ ਦਾ ਦਾਅਵਾ ਹੈ ਕਿ ਇਸੇ ਨੂੰ ਜਸਪਾਲ ਸਿੰਘ ਨੂੰ ਨਜਾਇਜ਼ ਅਸਲਾ ਰੱਖਣ ਦੀ ਇਤਲਾਹ ਸੀਆਈਏ ਨੂੰ ਦੇ ਕੇ ਫਸਾਇਆ ਸੀ। ਰਣਬੀਰ ਸਿੰਘ ਨਾਮ ਦੇ ਇੱਕ ਸਖ਼ਸ਼ ਨੇ ਇੱਕ ਵੈੱਬ ਚੈਨਲ ਨਾਲ ਗੱਲਬਾਤ ਕਰਦਿਆਂ ਅਜਿਹੇ ਸੰਨਸਨੀਖੇਜ ਖੁਲਾਸੇ ਕੀਤੇ ਹਨ ਕਿ ਜਿਸ ਨੂੰ ਦੇਖ ਸੁਣ ਕੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।ਰਣਬੀਰ ਸਿੰਘ ਦਾ ਦਾਅਵਾ ਹੈ ਕਿ ਜਸਪਾਲ ਸਿੰਘ ਉਰਫ ਜੱਸ ਇੱਕ ਮਾੜੇ ਕਿਰਦਾਰ ਦਾ ਇਨਸਾਨ ਸੀ, ਜਿਸ ਦੇ ਕਈ ਲੜਕੀਆਂ ਨਾਲ ਨਾਜਾਇਜ ਸਬੰਧ ਸਨ ਤੇ ਉਨ੍ਹਾਂ ਸਬੰਧਾਂ ਦੀਆਂ ਉਸ ਦੇ ਇੱਕ ਦੋਸਤ ਹੈਪੀ ਤਾਰਾ ਕੋਲ ਵੀਡੀਓ ਅਤੇ ਤਸਵੀਰਾਂ ਵੀ ਮੌਜੂਦ ਸਨ। ਇਸ ਗੱਲਬਾਤ ਵਿੱਚ ਰਣਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਸਪਾਲ ਸਿੰਘ ਉਸ ਕੋਲੋਂ 32 ਬੋਰ ਦੇ 2 ਰਿਵਾਲਵਰ ਖਰੀਦ ਕੇ ਲੈ ਗਿਆ ਸੀ ਤੇ ਉਸ ਅਸਲੇ ਨਾਲ ਉਹ ਲੁੱਟਾਂ ਖੋਹਾਂ ਵੀ ਕਰਨ ਲੱਗ ਪਿਆ ਸੀ ਤੇ ਜਦੋਂ ਜਸਪਾਲ ਨੇ ਰਣਬੀਰ ਦੀ ਲੜਕੀ ਸਿੰਮੂ ਨਾਲ ਵਿਆਹ ਕਰਾਉਣ ਲਈ ਬਲੈਕਮੇਲ ਕਰਦਿਆਂ ਜਦੋਂ ਰਣਬੀਰ ਨੂੰ ਉਸ ਦੀ ਪਤਨੀ ਦੀਆਂ ਅਸਲੀਲ ਵੀਡੀਓ ਅਤੇ ਤਸਵੀਰਾਂ ਭੇਜੀਆਂ ਤਾਂ ਇਸ ਤੋਂ ਗੁੱਸੇ ‘ਚ ਆ ਕੇ ਉਸ ਨੇ ਜਸਪਾਲ ਸਿੰਘ ਨੂੰ ਉਸੇ ਨਜਾਇਜ਼ ਅਸਲੇ ਦੇ ਕੇਸ ਵਿੱਚ ਪੁਲਿਸ ਕੋਲ ਫਸਾ ਦਿੱਤਾ ਸੀ ਜਿਹੜਾ ਅਸਲਾ ਉਸ ਨੇ ਜਸਪਾਲ ਸਿੰਘ ਨੂੰ ਖੁਦ ਵੇਚਿਆ ਸੀ, ਪਰ  ਇਸ ਦੇ ਬਾਵਜੂਦ ਰਣਬੀਰ ਸਿੰਘ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਕਿ ਜਸਪਾਲ ਸਿੰਘ ਨੇ ਪੁਲਿਸ ਹਿਰਾਸਤ ਵਿੱਚ ਆਤਮ ਹੱਤਿਆ ਕਰ ਲਈ ਹੋਵੇਗੀ ਕਿਉਂਕਿ ਰਣਬੀਰ ਸਿੰਘ ਅਨੁਸਾਰ ਜਸਪਾਲ ਸਿੰਘ ਨੂੰ ਵਿਦੇਸ਼ ਜਾਣ ਦਾ ਬੜਾ ਚਾਅ ਸੀ ਤੇ ਉਹ ਇਸ ਚਾਅ ਕਾਰਨ ਹੀ ਇਹ ਦਾਅਵਾ ਕਰਦੇ ਹਨ ਕਿ ਰਣਬੀਰ ਆਤਮ ਹੱਤਿਆ ਨਹੀਂ ਕਰ ਸਕਦਾ।

Contents
ਕੀ ਹੈ ਰਣਬੀਰ ਸਿੰਘ ਦੀ ਕਹਾਣੀ ਤੇ ਕੀ ਹਨ ਨਵੇਂ ਖੁਲਾਸੇ? ਜਸਪਾਲ ਸਿੰਘ ਨੂੰ ਅਸਲਾ ਰਣਬੀਰ ਸਿੰਘ ਨੇ ਵੇਚਿਆ ਸੀ? ਕੀ ਜਸਪਾਲ ਲੁੱਟਾਂ ਖੋਹਾਂ ਕਰਨ ਲੱਗ ਪਿਆ ਸੀ?ਜਸਪਾਲ ਨੇ ਮੇਰੀ ਪਤਨੀ ਦੀਆਂ ਅਸਲੀਲ ਤਸਵੀਰਾਂ ਤੇ ਵੀਡੀਓ ਭੇਜ ਸਾਨੂੰ ਬਲੈਕਮੇਲ ਕੀਤਾ: ਰਣਬੀਰਰਣਬੀਰ ਦਾ ਸਵਾਲ ਜਸਪਾਲ ਦੀ ਮੌਤ ਤੋਂ ਬਾਅਦ ਵੀ ਉਸ ਦੇ ਮੋਬਾਇਲ ਤੋਂ ਮੈਨੂੰ ਮੈਸੇਜ ਕਿਵੇਂ ਆਇਆ ?ਜਸਪਾਲ ਨੇ ਮੇਰੀ ਪਤਨੀ ਨੂੰ ਗੋਲੀ ਮਾਰਨ ਦੀ ਦਿੱਤੀ ਸੀ ਧਮਕੀ, ਮੇਰੇ ਕੋਲ ਸਾਰੇ ਸਬੂਤ ਮੌਜੂਦ : ਰਣਬੀਰਰਣਬੀਰ ਦਾ ਇੱਕ ਹੋਰ ਦਾਅਵਾ ਜਸਪਾਲ ਮਾੜੇ ਕਿਰਦਾਰ ਦਾ ਬੰਦਾ ਸੀ, ਕਈ ਲੜਕੀਆਂ ਨਾਲ ਸਨ ਨਾਜਾਇਜ਼ ਸਬੰਧਜਸਪਾਲ ਦੀ ਮੌਤ ਵੇਲੇ ਮੈਂ ਹਜੂਰ ਸਾਹਿਬ ਸੀ : ਰਣਬੀਰਰਣਬੀਰ ਦੀ ਪੁਲਿਸ ਅਤੇ ਪਰਿਵਾਰ ਨੂੰ ਅਪੀਲਕਿਉਂ ਹੋਣਾ ਪਿਆ ਰਣਬੀਰ ਨੂੰ ਭਗੌੜਾ?ਕੀ ਕਹਿਣਾ ਹੈ ਜਸਪਾਲ ਕਤਲ ਕਾਂਡ ਐਕਸ਼ਨ ਕਮੇਟੀ ਵਾਲਿਆਂ ਦਾ?

ਕੀ ਹੈ ਰਣਬੀਰ ਸਿੰਘ ਦੀ ਕਹਾਣੀ ਤੇ ਕੀ ਹਨ ਨਵੇਂ ਖੁਲਾਸੇ?

ਰਣਬੀਰ ਸਿੰਘ ਨੇ ਦੱਸਿਆ ਕਿ, “ਜਸਪਾਲ ਸਿੰਘ ਦੀ, ਮੇਰੀ ਪਤਨੀ ਦਾ ਬਹੁਤ ਵਧੀਆ ਦੋਸਤੀ ਸੀ। ਰਣਬੀਰ ਅਨੁਸਾਰ ਉਸ ਦਾ 2 ਮਹੀਨੇ ਪਹਿਲਾਂ ਹੀ ਸਿੰਮੂ ਦੀ ਮਾਂ ਨਾਲ ਵਿਆਹ ਹੋਇਆ ਹੈ ਤੇ ਇਸ ਵਿਆਹ ਵਿੱਚ ਵੀ ਜਸਪਾਲ ਸਿੰਘ ਦਾ ਹੱਥ ਰਿਹਾ ਹੈ।” ਰਣਬੀਰ ਨੇ ਦੱਸਿਆ ਕਿ, “ਜਸਪਾਲ ਸਿੰਮੂ ਨਾਲ ਇਸ ਲਈ ਵਿਆਹ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ ਤੇ ਸਿੰਮੂ ਆਈਲੈਟਸ ਕਰ ਰਹੀ ਸੀ।” ਇਸ ਦੌਰਾਨ ਜਸਪਾਲ ਨੇ ਰਣਬੀਰ ਨੂੰ ਕਿਹਾ ਕਿ, “ਤੂੰ ਸਿੰਮੂ ਦੇ ਅੰਮ੍ਰਿਤਧਾਰੀ ਘਰਦਿਆਂ ਨਾਲ ਗੱਲ ਕਰਕੇ ਮੇਰੇ ਵਿਆਹ ਦੀ ਗੱਲ ਛੇੜ।” ਰਣਬੀਰ ਅਨੁਸਾਰ ਇਸ ਤੋਂ ਬਾਅਦ ਉਸ ਨੇ ਜਦੋਂ ਜਸਪਾਲ ਦੇ ਪਰਿਵਾਰ ਨਾਲ ਰਾਵਤਾ ਕਾਇਮ ਕੀਤਾ ਤਾਂ ਉਸ ਦੀ ਗੱਲਬਾਤ ਸਿੰਮੂ ਦੀ ਮਾਂ ਨਾਲ ਹੋ ਗਈ ਤੇ ਉਨ੍ਹਾਂ ਦੋਵਾਂ ਨੇ 2 ਮਹੀਨੇ ਪਹਿਲਾਂ ਆਪਸ ਵਿੱਚ ਵਿਆਹ ਕਰਵਾ ਲਿਆ। ਰਣਬੀਰ ਅਨੁਸਾਰ ਹੁਣ ਜਸਪਾਲ ਨੂੰ ਇੰਝ ਲਗਦਾ ਸੀ ਜਿਵੇਂ, “ਹੁਣ ਮੇਰਾ ਵਿਆਹ ਹੋ ਗਿਆ ਹੈ ਤੇ ਮੈਂ ਹੁਣ ਜਸਪਾਲ ਦਾ ਵਿਆਹ ਸਿੰਮੂ ਨਾਲ ਨਹੀਂ ਹੋਣ ਦੇਵਾਂਗਾ।” ਰਣਬੀਰ ਨੇ ਦਾਅਵਾ ਕੀਤਾ ਕਿ ਜਸਪਾਲ ਨੇ ਆਪਣੀ ਗੱਲ ਮਨਵਾਉਣ ਲਈ ਉਸ ਦੀ ਪਤਨੀ ਦੀਆਂ ਅਸਲੀਲ ਵੀਡੀਓ ਅਤੇ ਤਸਵੀਰਾਂ ਭੇਜ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਵਿਆਹ ਸਿੰਮੂ ਨਾਲ ਕਰਵਾਇਆ ਜਾਵੇ। ਜਿਸ ਗੱਲ ਤੋਂ ਉਸ ਨੂੰ ਗੁੱਸਾ ਆ ਗਿਆ ਤੇ ਉਸ ਨੇ ਉਸ ਨਾਜ਼ਾਇਜ਼ ਅਸਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਿਹੜਾ ਨਾਜਾਇਜ ਅਸਲਾ ਉਸ (ਰਣਬੀਰ) ਨੇ ਜਸਪਾਲ ਨੂੰ ਖੁਦ ਵੇਚਿਆ ਸੀ।

ਜਸਪਾਲ ਸਿੰਘ ਨੂੰ ਅਸਲਾ ਰਣਬੀਰ ਸਿੰਘ ਨੇ ਵੇਚਿਆ ਸੀ? ਕੀ ਜਸਪਾਲ ਲੁੱਟਾਂ ਖੋਹਾਂ ਕਰਨ ਲੱਗ ਪਿਆ ਸੀ?

ਰਣਬੀਰ ਨੇ ਦਾਅਵਾ ਕੀਤਾ ਕਿ ਉਸ ਨੇ ਜਸਪਾਲ ਨੂੰ 32 ਬੋਰ ਦੇ 2 ਰਿਵਾਲਵਰ ਵੇਚੇ ਸਨ ਤੇ ਜਿਨ੍ਹਾਂ ਵਿੱਚੋਂ ਇੱਕ ਰਿਵਾਲਵਰ ਜਸਪਾਲ ਨੇ ਉਸ ਵਿਅਕਤੀ ਨੂੰ 20 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਜਿਸ ਵਿਅਕਤੀ ਨੇ ਉਸ ਨੂੰ +2 ਦੇ ਇਮਤਿਹਾਨ ਦਿਵਾਏ ਸਨ, ਪਰ ਦੂਜੇ ਰਿਵਾਲਵਰ ਬਾਰੇ ਉਸ ਨੂੰ ਪਤਾ ਨਹੀਂ ਸੀ ਕਿ ਉਹ ਰਿਵਾਲਵਰ ਉਸ ਨੇ ਕਿਸ ਨੂੰ ਦਿੱਤਾ ਹੈ। ਰਣਬੀਰ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਪਿਛਲੇ 10-12 ਸਾਲਾਂ ਨਾਜਾਇਜ ਅਸਲਾ ਮੌਜੂਦ ਸੀ ਜਿਹੜਾ ਕਿ ਉਸ ਨੇ ਇਸ ਲਈ ਆਪਣੀ ਹਿਫਾਜਤ ਵਾਸਤੇ ਰੱਖਿਆ ਹੋਇਆ ਸੀ ਕਿਉਂਕਿ 10-12 ਸਾਲ ਪਹਿਲਾਂ ਉਸ ਨੇ ਹਰਿਆਣਾ ਅੰਦਰ ਇੱਕ ਮੁੰਡੇ ਨੂੰ ਤੇਲ ਪਾ ਕੇ ਸਾੜ ਦਿੱਤਾ ਸੀ, ਤੇ ਉਸ ਤੋਂ ਬਾਅਦ ਉਹ ਆਪਣੀ ਹਿਫਾਜ਼ਤ ਲਈ ਯੂ.ਪੀ ਤੋਂ ਨਾਜਾਇਜ਼ ਅਸਲਾ ਖਰੀਦ ਕੇ ਲਿਆਇਆ ਸੀ। ਰਣਬੀਰ ਸਿੰਘ ਅਨੁਸਾਰ ਜਸਪਾਲ ਸਿੰਘ ਨੇ ਵੀ ਆਪਣੀ ਹਿਫਾਜਤ ਲਈ ਦੋ 32 ਬੋਰ ਦੇ ਰਿਵਾਲਵਰ ਖਰੀਦੇ ਸਨ, ਪਰ ਉਸ ਨਜਾਇਜ਼ ਅਸਲੇ ਨਾਲ ਜਸਪਾਲ ਸਿੰਘ ਨੇ ਲੁੱਟਾਂ ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਿਸ ‘ਤੇ ਉਸ ਨੇ ਜਸਪਾਲ ਸਿੰਘ ਕੋਲ ਇਤਰਾਜ ਕੀਤਾ ਸੀ ਕਿ ਇਹ ਸਹੀ ਨਹੀਂ ਹੈ।

ਜਸਪਾਲ ਨੇ ਮੇਰੀ ਪਤਨੀ ਦੀਆਂ ਅਸਲੀਲ ਤਸਵੀਰਾਂ ਤੇ ਵੀਡੀਓ ਭੇਜ ਸਾਨੂੰ ਬਲੈਕਮੇਲ ਕੀਤਾ: ਰਣਬੀਰ

ਰਣਬੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਜਸਪਾਲ ਸਿੰਘ ਨੂੰ ਬਹੁਤ ਪਿਆਰ ਕਰਦੇ ਸਨ ਇਸ ਲਈ ਉਸ ਨੇ 20 ਹਜ਼ਾਰ ਰੁਪਏ ਕੋਲੋਂ ਖਰਚ ਕੇ ਜਸਪਾਲ ਸਿੰਘ ਨੂੰ +2 ਦੇ ਇਮਤਿਹਾਨ ਦਿਵਾਏ ਸਨ। ਉਸ ਨੇ ਕਿਹਾ ਕਿ ਮੇਰੀ ਪਤਨੀ ਉਸ ਨੂੰ ਕੱਪੜੇ ਖਰੀਦ ਕੇ ਦਿੰਦੀ, ਉਸ ਦੇ ਮੋਬਾਇਲ ਵਿੱਚ ਪੈਸੇ ਪਵਾ ਕੇ ਦਿੰਦੀ ਤੇ ਇਹ ਸਭ ਅਸੀਂ ਇਸ ਲਈ ਕਰਦੇ ਸੀ ਕਿਉਂਕਿ ਅਸੀਂ ਦੋਵੇਂ ਉਸ ਨੂੰ ਪਿਆਰ ਕਰਦੇ ਸੀ। ਰਣਬੀਰ ਨੇ ਕਿਹਾ ਕਿ ਜਦੋਂ ਜਸਪਾਲ ਨੇ ਸਿੰਮੂ ਨਾਲ ਵਿਆਹ ਕਰਵਾਉਣ ਲਈ ਉਸ ਦੀ ਪਤਨੀ ਦੀਆਂ ਅਸਲੀਲ ਤਸਵੀਰਾਂ ਅਤੇ ਵੀਡੀਓ ਉਸ (ਰਣਬੀਰ) ਦੇ ਮੋਬਾਇਲ ‘ਤੇ ਭੇਜ ਕੇ ਬਲੈਕਮੇਲਿੰਗ ਕੀਤੀ ਤਾਂ ਉਸ ਨੂੰ ਆਪਣੀ ਪਤਨੀ ਦੀਆਂ ਉਹ ਤਸਵੀਰਾਂ ਅਤੇ ਵੀਡੀਓ ਦੇਖ ਕੇ ਇੰਨਾ ਝਟਕਾ ਲੱਗਾ ਕਿ ਉਹ ਖੁਦ ਪਾਗਲਾਂ ਵਾਂਗ ਆਪਣੇ ਮੂੰਹ ‘ਤੇ ਚਪੇੜਾਂ ਮਾਰਨ ਲੱਗ ਪਿਆ ਸੀ। ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਉਸ ਨੇ ਨਜਾਇਜ਼ ਅਸਲੇ ਦੀ ਸੂਚਨਾਂ ਪੁਲਿਸ ਨੂੰ ਦੇ ਦਿੱਤੀ ਤਾਂ ਕਿ ਜਸਪਾਲ ਨੂੰ ਸਬਕ ਸਿਖਾਇਆ ਜਾ ਸਕੇ।

- Advertisement -

ਰਣਬੀਰ ਅਨੁਸਾਰ, “ਜਿਸ ਜਸਪਾਲ ਦੀ ਸ਼ਿਕਾਇਤ ਕਰਨ ਲੱਗਿਆਂ ਮੈਂ ਉਸ ਦਿਨ ਕੁੱਲ ਦੋ ਬੰਦਿਆਂ ਦੀ ਸ਼ਿਕਾਇਤ ਕੀਤੀ ਸੀ ਤੇ ਉਹ ਦੋਵੇਂ ਫੜੇ ਗਏ ਸਨ। ਪਰ ਪੁਲਿਸ ਨੇ ਇੱਕ ਦੀ ਗ੍ਰਿਫਤਾਰੀ ਹੀ ਜਨਤਕ ਕੀਤੀ ਹੈ।” ਰਣਬੀਰ ਨੇ ਦੱਸਿਆ ਕਿ, “ਪੁਲਿਸ 18 ਤਾਰੀਖ਼ ਨੂੰ ਰਾਤ ਦੇ 10-11 ਵਜੇ ਦੇ ਕਰੀਬ ਜਸਪਾਲ ਨੂੰ ਲੈ ਕੇ ਜਾਂਦੀ ਹੈ, ਤੇ ਉਸ ਤੋਂ ਬਾਅਦ ਅਗਲੇ ਦਿਨ 19 ਤਾਰੀਕ ਦੀ ਸ਼ਾਮ ਨੂੰ 4-5 ਵਜੇ ਦੇ ਕਰੀਬ ਪੁਲਿਸ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਜਸਪਾਲ ਦੀ ਮੌਤ ਹੋ ਗਈ ਹੈ।” ਰਣਬੀਰ ਅਨੁਸਾਰ, “ਉਸ ਤੋਂ ਬਾਅਦ ਜਸਪਾਲ ਦੀ ਮੌਤ ਨਾਲ ਸਬੰਧਤ ਸੀਸੀਟੀਵੀ ਫੂਟੇਜ ਵੀ ਜਨਤਕ ਕੀਤੀ ਜਾਂਦੀ ਹੈ।”

ਰਣਬੀਰ ਦਾ ਸਵਾਲ ਜਸਪਾਲ ਦੀ ਮੌਤ ਤੋਂ ਬਾਅਦ ਵੀ ਉਸ ਦੇ ਮੋਬਾਇਲ ਤੋਂ ਮੈਨੂੰ ਮੈਸੇਜ ਕਿਵੇਂ ਆਇਆ ?

ਇੱਥੇ ਰਣਬੀਰ ਇਹ ਦਾਅਵਾ ਕਰਦਾ ਹੈ ਕਿ, “ਮੈਂ ਨਹੀਂ ਮੰਨਦਾ ਕਿ ਜਸਪਾਲ ਦੀ ਮੌਤ ਹੋ ਗਈ ਹੈ, ਕਿਉਂਕਿ ਉਸੇ ਰਾਤ ਸਾਢੇ 9 ਵਜੇ ਦੇ ਕਰੀਬ ਜਸਪਾਲ ਦੇ ਫੋਨ ਤੋਂ ਉਸ ਦੀ ਲੜਕੀ ਸਿੰਮੂ ਦੇ ਮੋਬਾਇਲ ‘ਤੇ ਇੱਕ ਮੈਸੇਜ ਆਉਂਦਾ ਹੈ, ਕਿ ਤੁਹਾਡਾ ਫੋਨ ਬੰਦ ਪਿਆ ਹੈ।” ਰਣਬੀਰ ਅਨੁਸਾਰ ਉਹ ਅਜਿਹਾ ਇਸ ਲਈ ਕਹਿ ਰਿਹਾ ਹੈ ਕਿਉਂਕਿ ਜਿਸ ਵੇਲੇ ਉਸ ਦੀ ਲੜਕੀ ਸਿੰਮੂ ਦੇ ਫੋਨ ‘ਤੇ ਮੈਸੇਜ ਆਉਂਦਾ ਹੈ ਉਸੇ ਵੇਲੇ ਸੀਆਈਏ ਸਟਾਫ ਦੇ ਐਸਐਚਓ ਨਰਿੰਦਰ ਸਿੰਘ ਦੀ ਵੀ ਮੌਤ ਹੋ ਜਾਂਦੀ ਹੈ ਤੇ ਉਸ ਦੀ ਪਤਨੀ ਦੇ ਫੋਨ ‘ਤੇ ਵੀ ਇੱਕ ਮੈਸੇਜ ਜਾਂਦਾ ਹੈ ਤੇ ਇਨ੍ਹਾਂ ਦੋਵਾਂ ਮੈਸੇਜ ਭੇਜਣ ਵਾਲੀਆਂ ਘਟਨਾਵਾਂ ਦਾ ਆਪਸ ਵਿੱਚ ਜਰੂਰ ਸਬੰਧ ਹੈ। ਉਸ ਨੇ ਕਿਹਾ ਕਿ, “ਉਹ ਇਹ ਨਹੀਂ ਕਹਿ ਸਕਦਾ ਕਿ ਇਹ ਸਬੰਧ ਕਿਉਂ ਹੈ?

ਜਸਪਾਲ ਨੇ ਮੇਰੀ ਪਤਨੀ ਨੂੰ ਗੋਲੀ ਮਾਰਨ ਦੀ ਦਿੱਤੀ ਸੀ ਧਮਕੀ, ਮੇਰੇ ਕੋਲ ਸਾਰੇ ਸਬੂਤ ਮੌਜੂਦ : ਰਣਬੀਰ

ਇਸ ਤੋਂ ਬਾਅਦ ਰਣਬੀਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ, “ਜਿਸ ਵੇਲੇ ਜਸਪਾਲ ਸਿੰਘ ਨੇ ਉਸ ਦੀ ਪਤਨੀ ਦੀਆਂ ਅਸਲੀਲ ਤਸਵੀਰਾਂ ਉਸ ਦੇ ਮੋਬਾਇਲ ‘ਤੇ ਭੇਜੀਆਂ ਸਨ ਤਾਂ ਉਸ ਨੇ ਮੇਰੀ ਪਤਨੀ ਨੂੰ ਗੋਲੀ ਮਾਰ ਦੇਣ ਦੀ ਵੀ ਧਮਕੀ ਦਿੱਤੀ ਸੀ। ਇਸ ਤੋਂ ਇਲਾਵਾ ਜਸਪਾਲ ਨੇ ਉਸ ਨੂੰ ਇੱਕ ਵੀਡੀਓ ਵੀ ਭੇਜੀ ਸੀ ਜਿਸ ਵਿੱਚ ਉਹ ਆਪਣੇ ਹੱਥ ਵਿੱਚ ਰਿਵਾਲਵਰ ਫੜ ਕੇ ਖੜ੍ਹਾ ਵੱਖਰੇ ਵੱਖਰੇ ਕੋਨਿਆਂ ਤੋਂ ਅਦਾਕਾਰੀ ਕਰ ਰਿਹਾ ਹੈ ਤੇ ਇਹ ਵੀਡੀਓ ਤੋਂ ਇਲਾਵਾ ਜਸਪਾਲ ਨਾਲ ਫੋਨ ‘ਤੇ ਕੀਤੀ ਗੱਲਬਾਤ ਦੀਆਂ ਕਾਲ ਰਿਕਾਰਡਿੰਗ ਉਸ ਕੋਲ ਅੱਜ ਵੀ ਮੌਜੂਦ ਹਨ, ਜਿਹੜਾ ਕਿ ਸਮਾਂ ਆਉਣ ‘ਤੇ ਉਹ ਸਬੂਤ ਵਜੋਂ ਪੇਸ਼ ਕਰ ਸਕਦਾ ਹੈ।” ਉਸ ਨੇ ਕਿਹਾ ਕਿ, “ਜਸਪਾਲ ਸਿੰਘ ਨੂੰ ਮੈਂ ਆਪਣੀ ਇੱਜਤ ਖਾਤਰ ਫਸਾਇਆ ਸੀ।”

ਰਣਬੀਰ ਦਾ ਇੱਕ ਹੋਰ ਦਾਅਵਾ ਜਸਪਾਲ ਮਾੜੇ ਕਿਰਦਾਰ ਦਾ ਬੰਦਾ ਸੀ, ਕਈ ਲੜਕੀਆਂ ਨਾਲ ਸਨ ਨਾਜਾਇਜ਼ ਸਬੰਧ

ਰਣਬੀਰ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਇੱਕ ਮਾੜੇ ਕਿਰਦਾਰ ਦਾ ਬੰਦਾ ਸੀ ਤੇ ਉਸ ਦੇ ਕਈ ਹੋਰ ਲੜਕੀਆਂ ਤੇ ਔਰਤਾਂ ਨਾਲ ਸਬੰਧ ਸਨ ਜਿਸ ਦੀਆਂ ਵੀਡੀਓ ਹੈਪੀ ਤਾਰਾ ਵਾਇਰਲ ਕਰਨ ਦੀਆਂ ਜਸਪਾਲ ਸਿੰਘ ਨੂੰ ਧਮਕੀਆਂ ਦਿੰਦਾ ਸੀ ਤੇ ਇਸੇ ਲਈ ਉਸ ਨੇ ਹੈਪੀ ਤਾਰੇ ਨੂੰ ਕੁਝ ਬੰਦਿਆਂ ਤੋਂ ਕੁੱਟਵਾਇਆ ਸੀ।

ਜਸਪਾਲ ਦੀ ਮੌਤ ਵੇਲੇ ਮੈਂ ਹਜੂਰ ਸਾਹਿਬ ਸੀ : ਰਣਬੀਰ

ਇੱਥੇ ਰਣਬੀਰ ਸਿੰਘ ਨੇ ਕਿਹਾ ਕਿ, “ਜਿਸ ਵੇਲੇ ਜਸਪਾਲ ਨੂੰ ਪੁਲਿਸ ਨੇ ਫੜਿਆ ਸੀ ਉਸ ਵੇਲੇ ਮੈਂ ਹਜੂਰ ਸਾਹਿਬ ਸੀ। ਇਸ ਲਈ ਇਹ ਗੱਲ ਝੂਠ ਹੈ ਕਿ ਜਸਪਾਲ ਸਿੰਘ ਨੂੰ ਉਸ ਵੇਲੇ ਮੈਂ ਲੈ ਕੇ ਗਿਆ ਸੀ ਕਿਉਂਕਿ ਇਹ ਸੱਚਾਈ ਸਿਰਫ ਨਰਿੰਦਰ ਸਿੰਘ ਇੰਸਪੈਕਟਰ ਹੀ ਦੱਸ ਸਕਦਾ ਸੀ ਪਰ ਹੁਣ ਉਸ ਦੀ ਵੀ ਮੌਤ ਹੋ ਚੁਕੀ ਹੈ।”

- Advertisement -

ਰਣਬੀਰ ਦੀ ਪੁਲਿਸ ਅਤੇ ਪਰਿਵਾਰ ਨੂੰ ਅਪੀਲ

ਰਣਬੀਰ ਸਿੰਘ ਨੇ ਜਸਪਾਲ ਵੱਲੋਂ ਲੜਕੀਆਂ ਦੀ ਤਸਕਰੀ ਕੀਤੇ ਜਾਣ ਦੇ ਦੋਸ਼ਾਂ ਤੋਂ ਵੀ ਇਨਕਾਰ ਕਰਦਿਆਂ ਕਿਹਾ ਕਿ, ਜਸਪਾਲ ਦੇ ਲੜਕੀਆਂ ਨਾਲ ਨਾਜਾਇਜ ਸਬੰਧ ਜਰੂਰ ਸਨ, ਪਰ ਉਹ ਲੜਕੀਆਂ ਦੀ ਤਸਕਰੀ ਨਹੀਂ ਕਰਦਾ ਸੀ। ਅੰਤ ਵਿੱਚ ਰਣਬੀਰ ਨੇ ਕਿਹਾ ਕਿ, “ਜਸਪਾਲ ਦੀ ਲਾਸ਼ ਉਸ ਦੇ ਪਰਿਵਾਰ ਦੇ ਨੂੰ ਜਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਮੈਂ ਵੀ ਇਹ ਚਾਹੁੰਦਾ ਹਾਂ ਕਿ ਉਸ ਦੇ ਪਰਿਵਾਰ ਨੂੰ ਇਨਸਾਫ ਮਿਲੇ।”  ਉਸ ਨੇ ਕਿਹਾ ਕਿ, “ਮੈਂ ਵੀ ਜਸਪਾਲ ਨੂੰ ਪਿਆਰ ਕਰਦਾ ਸੀ ਤੇ ਇਸੇ ਲਈ ਅਸੀਂ ਉਸ ਨੂੰ+2 ਦੇ ਪੇਪਰ ਦਿਵਾਏ ਤੇ ਉਸ ‘ਤੇ 20 ਹਜ਼ਾਰ ਰੁਪਇਆ ਖਰਚਿਆ।”

ਕਿਉਂ ਹੋਣਾ ਪਿਆ ਰਣਬੀਰ ਨੂੰ ਭਗੌੜਾ?

ਰਣਬੀਰ ਸਿੰਘ ਅਨੁਸਾਰ, “ਮੈਂ ਜਸਪਾਲ ਸਿੰਘ ਨੂੰ ਫੜਾ ਕੇ ਪੁਲਿਸ ਦੀ ਮਦਦ ਕੀਤੀ ਹੈ ਪਰ ਇਸ ਦੇ ਬਾਵਜੂਦ ਮੈਨੂੰ ਪੁਲਿਸ ਤੋਂ ਦੌੜ ਕੇ ਲੁਕਣਾ ਪੈ ਰਿਹਾ ਹੈ ਕਿਉਂਕਿ ਜੇਕਰ ਮੈਂ ਨਹੀਂ ਲੁਕਦਾ ਤਾਂ ਪੁਲਿਸ ਨੇ ਸਾਰਾ ਕੇਸ ਹੀ ਮੇਰੇ ‘ਤੇ ਪਾ ਦੇਣਾ ਸੀ।” ਰਣਬੀਰ ਸਿੰਘ ਨੇ ਤਰਕ ਦਿੱਤਾ ਕਿ ਜਦੋਂ ਜਸਪਾਲ ਸਿੰਘ ਦੇ ਪਰਿਵਾਰ ਨੇ ਹੀ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ, “ਜਸਪਾਲ ਸਿੰਘ ਵੱਲੋਂ ਜਿਹੜਾ ਆਤਮ ਹੱਤਿਆ ਨੋਟ ਕੰਧ ‘ਤੇ ਲਿਖਿਆ ਸੀ ਉਹ ਜਸਪਾਲ ਸਿੰਘ ਦੀ ਲਿਖਤ ਨਹੀਂ ਹੈ ਤਾਂ ਫਿਰ ਉਸ ਦੀ (ਰਣਬੀਰ) ਪਤਨੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਸੀ।”

ਇੱਥੇ ਰਣਬੀਰ ਸਿੰਘ ਨੇ ਅਪੀਲ ਕੀਤੀ ਕਿ ਜਸਪਾਲ ਸਿੰਘ ਭਾਵੇਂ ਜਿਸ ਤਰ੍ਹਾਂ ਦਾ ਮਰਜੀ ਸੀ ਉਸ ਦੀ ਲਾਸ਼ ਉਸ ਦੇ ਪਰਿਵਾਰ ਨੂੰ ਜਰੂਰ ਮਿਲਣੀ ਚਾਹੀਦੀ ਹੈ। ਇੱਥੇ ਉਸ ਨੇ ਕਿਹਾ ਕਿ, “ਮੇਰੀ ਪਤਨੀ ਦਾ ਇਸ ਕੇਸ ਵਿੱਚ ਕੋਈ ਕਸੂਰ ਨਹੀਂ ਹੈ ਤੇ ਜੇਕਰ ਮੇਰੇ ‘ਤੇ ਕੋਈ ਕੇਸ ਬਣਦਾ ਹੈ ਭਾਵੇਂ ਉਹ ਆਤਮ ਹੱਤਿਆ ਲਈ ਉਕਸਾਉਣ ਦੀ ਧਾਰਾ 306  ਤਹਿਤ ਹੀ ਕਿਉਂ ਨਾ ਬਣਦਾ ਹੋਵੇ, ਮੈਂ ਉਸ ਲਈ ਹਾਜ਼ਰ ਹਾਂ। ਇਸ ਲਈ ਮੈਂ ਪੇਸ਼ ਹੋਣ ਲਈ ਵੀ ਤਿਆਰ ਹਾਂ, ਪਰ ਇਸ ਲਈ ਮੇਰੀ ਪਤਨੀ ਨੂੰ ਛੱਡਿਆ ਜਾਵੇ ਜਿਸ ਵਿੱਚ ਉਸ ਦਾ ਕੋਈ ਕਸੂਰ ਨਹੀਂ।”

ਕੀ ਕਹਿਣਾ ਹੈ ਜਸਪਾਲ ਕਤਲ ਕਾਂਡ ਐਕਸ਼ਨ ਕਮੇਟੀ ਵਾਲਿਆਂ ਦਾ?

ਇੱਧਰ ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਸਪਾਲ ਕਤਲ ਕਾਂਡ ਐਕਸ਼ਨ ਕਮੇਟੀ ਦੇ ਮੈਂਬਰ ਲਾਲ ਸਿੰਘ ਗੋਲੋਵਾਲਾ, ਬੂਟਾ ਸਿੰਘ, ਰਜਿੰਦਰ ਸਿੰਘ ਤੇ ਕੇਸਵ ਯਾਦਵ ਨੇ ਪ੍ਰਤੀਕਿਰਿਆ ਦਿੱਤੀ ਹੈ ਕਿ ਰਣਬੀਰ ਸਿੰਘ ਇਸ ਕੇਸ ਦਾ ਮੁੱਖ ਦੋਸ਼ੀ ਹੈ ਤੇ ਮੀਡੀਆ ਅੱਗੇ ਝੂਠ ਬੋਲ ਰਿਹਾ ਹੈ। ਐਕਸ਼ਨ ਕਮੇਟੀ ਅਨੁਸਾਰ ਜੇ ਰਣਬੀਰ ਸੱਚਾ ਹੈ ਤਾਂ ਪੁਲਿਸ ਅੱਗੇ ਆ ਕੇ ਆਪਣੀ ਸੱਚਾਈ ਰੱਖੇ, ਭਗੌੜਾ ਨਾ ਹੋਵੇ।

 

Share this Article
Leave a comment