ਚੰਡੀਗੜ੍ਹ ‘ਚ ਕਰਫਿਊ ਖਤਮ ਤੇ 17 ਮਈ ਤੱਕ ਰਹੇਗਾ ਲਾਕਡਾਊਨ ਜਾਰੀ

TeamGlobalPunjab
2 Min Read

ਚੰਡੀਗੜ੍ਹ: ਚੰਡੀਗੜ੍ਹ ਵਿੱਚ ਲਗਭਗ ਡੇਢ ਮਹੀਨੇ ਤੋਂ ਲੱਗਿਆ ਕਰਫਿਊ ਖ਼ਤਮ ਹੋ ਗਿਆ ਹੈ। ਹਾਲਾਂਕਿ ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ 17 ਮਈ ਤੱਕ ਲਾਕਡਾਊਨ ਜਾਰੀ ਰਹੇਗਾ ਪਰ ਰਾਹਤ ਦੀ ਗੱਲ ਇਹ ਹੈ ਕਿ ਲਾਕਡਾਊਨ ਦੇ ਵਿੱਚ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਕਈ ਤਰ੍ਹਾਂ ਦੀ ਛੋਟ ਵੀ ਦੇ ਦਿੱਤੀ ਹੈ।

ਇਸ ਵਿੱਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਤੋਂ ਇਲਾਵਾ ਪ੍ਰੋਟੋਕਾਲ ਦੇ ਮੁਤਾਬਕ ਵਾਹਨਾਂ ਨੂੰ ਬਿਨਾਂ ਪਾਸ ਚਲਾਉਣ ਦੀ ਵੀ ਆਗਿਆ ਦੇ ਦਿੱਤੀ ਗਈ ਹੈ। ਹਾਲਾਂਕਿ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਪ੍ਰਸ਼ਾਸਨ ਨੇ ਆਡ-ਈਵਨ ਦਾ ਫਾਰਮੂਲਾ ਲਾਗੂ ਕੀਤਾ ਹੈ। ਜਦਕਿ ਪਹਿਲੇ ਐਲਾਨ ਵਿਚ ਸੁੱਕਣਾ ਖੋਲ੍ਹਣ ਦਾ ਸਮਾਂ ਸਵੇਰ ਦੇ 7 ਤੋਂ ਸ਼ਾਮ 7 ਦਾ ਐਲਾਨ ਕੀਤਾ ਗਿਆ ਸੀ।

ਚਾਰ ਮਈ ਨੂੰ ਉਹੀ ਦੁਕਾਨਾਂ ਖੁੱਲ੍ਹਣਗੀਆਂ, ਜਿਨ੍ਹਾਂ ਦੇ ਰਜਿਸਟਰੇਸ਼ਨ ਦਾ ਆਖਰੀ ਨੰਬਰ ਈਵਨ ਹੋਵੇਗਾ। ਇਸੇ ਤਰ੍ਹਾਂ 5 ਮਈ ਨੂੰ ਆਡ ਨੰਬਰ ਵਾਲੀ ਦੁਕਾਨਾਂ ਖੁੱਲ੍ਹਣਗੀਆਂ। ਇਹੀ ਨਿਯਮ ਵਾਹਨਾਂ ‘ਤੇ ਵੀ ਲਾਗੂ ਹੋਵੇਗਾ। ਇਹ ਫੈਸਲੇ ਸ਼ਨੀਵਾਰ ਨੂੰ ਵੀਪੀ ਸਿੰਘ ਬਦਨੌਰ ਦੀ ਪ੍ਰਧਾਨਤਾ ਵਿੱਚ ਹੋਈ ਬੈਠਕ ਵਿੱਚ ਲਏ ਗਏ।

ਪ੍ਰਸ਼ਾਸਨ ਨੇ ਸਾਫ ਕੀਤਾ ਹੈ ਕਿ ਰਾਸ਼ਨ, ਮੈਡੀਕਲ, ਸਬਜੀਆਂ ਅਤੇ ਫਲਾਂ ਦੀਆਂ ਦੁਕਾਨਾਂ ਰੋਜਾਨਾ ਖੁੱਲ੍ਹੀਆਂ ਰਹਿਣਗੀਆਂ। ਰੈਸਟੋਰੈਂਟ ਅਤੇ ਖਾਣ-ਪੀਣ ਦੀਆਂ ਦੁਕਾਨਾਂ ਪਹਿਲਾਂ ਦੀ ਤਰ੍ਹਾਂ ਹੀ ਬੰਦ ਰਹਿਣਗੀਆਂ।

- Advertisement -

ਉੱਥੇ ਹੀ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਉਨ੍ਹਾਂ 6 ਹਿੱਸੀਆਂ ਨੂੰ ਕੰਟੇਨਮੇਂਟ ਜੋਨ ਐਲਾਨਿਆ ਹੈ, ਜਿੱਥੇ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

Share this Article
Leave a comment