ਘਰਾਂ ਵਿਚ ਬੈਠੇ ਲੋਕ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪਰੇਸ਼ਾਨ: ਕ੍ਰੌਂਬੀ

TeamGlobalPunjab
2 Min Read

ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਅਸੀਂ ਮਈ ਮਹੀਨੇ ਵਿੱਚ ਦਾਖਲ ਹੋ ਗਏ ਹਾਂ ਅਤੇ ਪੈਨਡੈਮਿਕ ਨੂੰ ਕਰੀਬ 7 ਹਫ਼ਤੇ ਹੋ ਚੁੱਕੇ ਹਨ। ਲੋਕ ਮਾਨਸਿਕ ਅਤੇ ਸਰੀਰਕ ਤੌਰ ‘ਤੇ ਕਾਫੀ ਪਰੇਸ਼ਾਨ ਹਨ ਅਤੇ ਉਹ ਦੋਸਤਾਂ ਅਤੇ ਦੂਜੇ ਹੋਰ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ। ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਸਭ ਦੇ ਯਤਨਾਂ ਸਦਕਾ ਹੀ ਓਨਟਾਰੀਓ ਕੋਵਿਡ-19 ਦੇ ਫੈਲਾਅ ਨੂੰ ਘੱਟ ਕਰਨ ਵਿੱਚ ਸਫਲ ਹੋਇਆ ਹੈ ਅਤੇ ਸਭ ਵੱਲੋਂ ਫਰੰਟ ਲਾਇਨ ਵਰਕਰਾਂ ਦਾ ਸਾਥ ਵੀ ਦਿੱਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਨੂੰ ਹਰਾਉਣ ਲਈ ਲੋਕ ਕੁੱਝ ਸਮਾਂ ਹੋਰ ਘਰਾਂ ਵਿੱਚ ਹੀ ਰਹਿਣ। ਸਭ ਤੋਂ ਅਹਿਮ ਗੱਲ ਇਹ ਹੈ ਕਿ ਕੋਵਿਡ-19 ਦੀ ਹਾਲੇ ਤੱਕ ਕੋਈ ਵੀ ਦਵਾਈ ਨਹੀਂ ਆਈ। ਬੇਸ਼ਕ ਬਹੁਤ ਸਾਰੇ ਸਾਇੰਸਦਾਨ ਅਤੇ ਡਾਕਟਰ ਇਸ ਦਵਾਈ ਦੀ ਖੋਜ ਕਰ ਰਹੇ ਹਨ ਪਰ ਸਫਲਤਾ ਹਾਲੇ ਤੱਕ ਕਿਸੇ ਨੂੰ ਵੀ ਨਹੀਂ ਮਿਲੀ। ਜਦੋਂ ਇਸ ਬਿਮਾਰੀ ਦੀ ਦਵਾਈ ਦਾ ਫਾਰਮੁਲਾ ਸਾਇੰਸਦਾਨ ਲੱਭ ਲੈਣਗੇ ਤਾਂ ਲੋਕਾਂ ਨੂੰ ਵੀ ਆਸ ਬੱਝ ਜਾਵੇਗੀ ਕਿ ਜੇਕਰ ਉਹਨਾਂ ਨੂੰ ਇਹ ਬਿਮਾਰੀ ਘੇਰਦੀ ਹੈ ਤਾਂ ਇਸਦਾ ਇਲਾਜ਼ ਹੈ। ਫਿਲਹਾਲ ਇਸ ਬਿਮਾਰੀ ਦਾ ਇਕੋ- ਇਕ ਇਲਾਜ਼ ਆਪਣੇ ਆਪ ਨੂੰ ਘਰ ਵਿਚ ਮਹਿਫੂਜ਼ ਰੱਖਣਾ ਹੀ ਹੈ। ਅਜਿਹਾ ਕਰਕੇ ਤੁਸੀਂ ਆਪਣੀ ਜਾਨ ਤਾਂ ਬਚਾਓਗੇ ਨਾਲ ਹੀ ਕਿਸੇ ਦੂਸਰੇ ਦੀ ਜਾਨ ਵੀ ਬਚਾ ਸਕਦੇ ਹੋ ਕਿਉਂ ਕਿ ਇਹ ਬਿਮਾਰੀ ਇਕ ਮਰੀਜ਼ ਤੋਂ ਦੂਜੇ ਵਿਅਕਤੀ ਦੇ ਸੰਪਰਕ ਵਿਚ ਆਉਣ ਕਾਰਨ ਹੀ ਲੱਗਦੀ ਹੈ।

Share this Article
Leave a comment