ਕੋਵਿਡ-19 ਕਾਰਨ ਹਾਲੇ ਬਹੁਤ ਕੁਝ ਤਬਾਹ ਹੋਣਾ ਬਾਕੀ: WHO

TeamGlobalPunjab
2 Min Read

ਆਰਥਿਕ ਵਿਕਾਸ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਮਕਸਦ ਨਾਲ ਬੇਸ਼ਕ ਸਰਕਾਰਾਂ ਲਾਕਡਊਨ ਵਿਚ ਕੁਝ ਸ਼ਰਤਾਂ ਨਾਲ ਢਿੱਲ ਦੇ ਰਹੀਆਂ ਹਨ ਪਰ ਇਸਦੇ ਨਤੀਜੇ ਬਹੁਤ ਹੀ ਜਿਆਦਾ ਮਾੜੇ ਸਾਹਮਣੇ ਆਉਣਗੇ। ਇਸ ਗੱਲ ਦੀ ਦੁਹਾਈ ਵਿਸ਼ਵ ਸਿਹਤ ਸੰਗਠਨ ਲਗਾਤਾਰ ਪਾ ਰਿਹਾ ਹੈ ਪਰ ਸਰਕਾਰਾਂ ਦੇ ਕੰਨ ਤੇ ਹਾਲੇ ਤੱਕ ਜੂੰਅ ਨਹੀਂ ਸਰਕੀ। ਦੁਨੀਆ ਦੇ 37 ਦੇਸ਼ ਅਜਿਹੇ ਹਨ ਜੋ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨ ਦਾ ਨਾਮ ਵੀ ਇਹਨਾਂ ਦੇਸ਼ਾਂ ਦੀ ਫਹਿਰਿਸਤ ਵਿਚ ਸੰਯੁਕਤ ਰਾਸ਼ਟਰ ਵੱਲੋਂ ਸ਼ਾਮਿਲ ਕਰ ਲਿਆ ਗਿਆ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਿਕ 13 ਕਰੋੜ 50 ਲੱਖ ਲੋਕ ਭੁੱਖਮਰੀ ਦੇ ਕੰਢੇ ਤੇ ਹਨ ਅਤੇ 82 ਕਰੋੜ ਅਜਿਹੇ ਹਨ ਖਾਣ ਲਈ ਪੂਰੀ ਖੁਰਾਕ ਨਹੀਂ ਮਿਲ ਰਹੀ। ਕੋਰੋਨਾ ਵਾਇਰਸ ਇਕ ਵਿਸ਼ਵ ਜੰਗ ਦੀ ਤਰਾਂ ਹੈ ਜਿਹੜਾ ਦੇਸ਼ ਇਸਦੇ ਸਾਹਮਣੇ ਡਟ ਕੇ ਖੜ ਜਾਵੇਗਾ ਉਹ ਜਿੱਤ ਜਾਵੇਗਾ ਅਤੇ ਜਿਹੜਾ ਇਸਦੇ ਅੱਗੇ ਗੋਡੇ ਟੇਕ ਗਿਆ ਉਸਨੂੰ ਆਉਣ ਵਾਲੇ ਕਈ ਸਾਲਾਂ ਤੱਕ ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਦਰਅਸਲ ਇਹ ਇਕ ਅਜਿਹਾ ਹਮਲਾ ਹੈ ਜਿਸਦਾ ਸਾਹਮਣਾ ਕਰਨ ਲਈ ਹਾਲੇ ਤੱਕ ਕਿਸੇ ਵੀ ਦੇਸ਼ ਕੋਲ ਹਥਿਆਰ ਯਾਨੀਕੇ ਇਸ ਬਿਮਾਰੀ ਦੀ ਦਵਾਈ ਮੌਜੂਦ ਨਹੀਂ ਹੈ। ਸੋ ਇਹ ਪੂਰੇ ਹੀ ਵਿਸ਼ਵ ਦੇ ਲਈ ਇਕ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਨੇ ਤਾਂ ਇਥੋਂ ਤੱਕ ਆਖ ਦਿਤਾ ਹੈ ਕਿ ਹਾਲੇ ਬਹੁਤ ਕੁਝ ਤਬਾਹ ਹੋਣਾ ਬਾਕੀ ਹੈ।

Share this Article
Leave a comment