ਕੋਰੋਨਾ ਵਾਇਰਸ : ਸੂਬੇ ਅੰਦਰ ਕਈ ਥਾਈਂ ਧਾਰਾ 144 ਲਾਗੂ, ਹਾਈ ਅਲਰਟ ਜਾਰੀ

TeamGlobalPunjab
2 Min Read

ਨਿਊਜ਼ ਡੈਸਕ : ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਦੇਖਦਿਆਂ ਹੁਣ ਧਾਰਾ 144 ਲਾਗੂ ਕਰ ਦਿਤੀ ਗਈ ਹੈ। ਇਥੇ ਹੀ ਬਸ ਨਹੀਂ ਕਈ ਇਲਾਕੇ ਸੀਲ ਕਰ ਦਿਤੇ ਗਏ ਹਨ ਅਤੇ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ। ਜੇਕਰ ਗੱਲ ਖੰਨੇ ਦੀ ਕਰੀਏ ਤਾ ਕੋਰੋਨਾ ਦੇ ਪ੍ਰਭਾਵ ਕਾਰਨ ਇਹ ਪੂਰਾ ਬੰਦ ਕਰ ਦਿਤਾ ਗਿਆ ਹੈ ਅਤੇ ਸੜਕਾਂ ਬਿਲਕੁਲ ਸੁਨਸਾਨ ਹਨ । ਇਸੇ ਤਰਾਹ ਹੀ ਹੋਰ ਕਈ ਇਲਾਕਿਆਂ ਚ ਪ੍ਰਸਾਸ਼ਨ ਵਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ।

ਕੁਝ ਅਜਿਹੇ ਹੀ ਹਾਲਾਤ ਗੋਬਿੰਦਗੜ੍ਹ ਚ ਵੀ ਬਣੇ ਹੋਏ ਹਨ। ਉਥੇ ਪ੍ਰਸਾਸ਼ਨ ਵਲੋਂ ਲੋਕਾਂ ਨੂੰ ਘਰ ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਅਪੀਲ ਕੀਤੀ ਜਾ ਰਹੀ ਹੈ ਕਿ ਕਿਧਰੇ ਵੀ 20 ਤੋਂ ਵਧੇਰੇ ਵਿਅਕਤੀ ਇਕੱਠੇ ਨਾ ਹੋਣ।

ਦੱਸ ਦੇਈਏ ਕਿ ਪੰਜਾਬ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਚਾਰ ਹੋਰ ਮਰੀਜ਼ਾਂ ਦੀ ਪੁਸ਼ਟੀ ਹੋ ਗਈ ਹੈ। ਇਸ ਦੇ ਨਾਲ ਹੁਣ ਪੀੜਤਾਂ ਦੀ ਗਿਣਤੀ ਸੱਤ ਹੋ ਗਈ ਹੈ, ਜਿਨ੍ਹਾਂ ‘ਚੋਂ ਇੱਕ ਦੀ ਮੌਤ ਹੋ ਚੁੱਕੀ ਹੈ।
ਆਈਸੋਲੇਸ਼ਨ ਵਾਰਡ ਵਿੱਚ ਭਰਤੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਵਾਸੀ ਪਾਠੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜ਼ਿਟਿਵ ਪਾਏ ਗਏ ਪਾਠੀ ਦੇ ਪਰਿਵਾਰ ਨੂੰ ਪਿੰਡ ਮੋਰਾਂਵਾਲੀ ਵਿੱਚ ਉਨ੍ਹਾਂ ਦੇ ਹੀ ਕਵਾਰੰਟਾਇਨ ਕੀਤਾ ਗਿਆ ਹੈ। ਫਿਲਹਾਲ ਉਨ੍ਹਾਂ ਵਿੱਚ ਕਿਸੇ ਪ੍ਰਕਾਰ ਦੇ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ।

ਉੱਥੇ ਹੀ ਵੀਆਈਪੀ ਸ਼ਹਿਰ ਮੁਹਾਲੀ ਵਿੱਚ ਕੋਰੋਨਾ ਦੇ ਤਿੰਨ ਨਵੇਂ ਮਾਮਲੇ ਮਿਲੇ ਹਨ। ਇਕੱਲੇ ਮੁਹਾਲੀ ਵਿੱਚ ਹੁਣ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮਾ ਹਰਕਤ ਵਿੱਚ ਆ ਗਿਆ ਹੈ। ਜਿਨ੍ਹਾਂ ਇਲਾਕੀਆਂ ਵਿੱਚ ਕੋਰੋਨਾ ਪੀੜਤ ਲੋਕ ਰਹਿ ਰਹੇ ਸਨ, ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਨਾਲ ਹੀ ਇਲਾਕੇ ਨੂੰ ਸੈਨਿਟਾਇਜ਼ ਕਰਨ ਲਈ ਪ੍ਰਕਿਰਿਆ ਵੀ ਚੱਲ ਰਹੀ ਹੈ।

- Advertisement -

Share this Article
Leave a comment