Akshay Kumar ਨੇ ਕੈਨੇਡੀਅਨ ਨਾਗਰਿਕਤਾ ਛੱਡਣ ਦਾ ਕੀਤਾ ਫੈਸਲਾ, ਬੋਲੇ- ‘ਮੇਰੇ ਲਈ ਇੰਡੀਆ ਹੀ ਸਭ ਕੁਝ ਏ’

Rajneet Kaur
3 Min Read

ਨਿਊਜ਼ ਡੈਸਕ: ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਦੀ ਫਿਲਮ ਸੈਲਫੀ ਅੱਜ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਅਕਸ਼ੈ ਕੁਮਾਰ ਦੀ ਸੈਲਫੀ ਦਰਸ਼ਕਾਂ ਨੂੰ ਕਾਫੀ ਪਸੰਦ ਆਉਣ ਵਾਲੀ ਹੈ। ਫਿਲਮ ‘ਚ ਅਕਸ਼ੈ ਕੁਮਾਰ ਦੇ ਨਾਲ ਇਮਰਾਨ ਹਾਸ਼ਮੀ ਵੀ ਹਨ। ਇਸ ਦੌਰਾਨ ਅਕਸ਼ੇ ਕੁਮਾਰ ਨੇ  ਇੰਟਰਵਿਊ ਦੌਰਾਨ ਕਿਹਾ ਕਿ ਭਾਰਤ ਉਸ ਲਈ ਸਭ ਕੁਝ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਦੀ ਨਾਗਰਿਕਤਾ ‘ਤੇ ਵੀ ਖੁੱਲ੍ਹ ਕੇ ਗੱਲ ਕੀਤੀ ਹੈ। ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਨੂੰ ਕੈਨੇਡੀਅਨ ਨਾਗਰਿਕ ਹੋਣ ਕਾਰਨ ਅਕਸਰ ਟ੍ਰੋਲ ਕੀਤਾ ਜਾਂਦਾ ਹੈ। ਹੁਣ ਪਹਿਲੀ ਵਾਰ ਖਿਲਾੜੀ ਕੁਮਾਰ ਨੇ ਇਸ ਵਿਸ਼ੇ ‘ਤੇ ਆਪਣੀ ਚੁੱਪੀ ਤੋੜੀ ਹੈ।

ਅਕਸ਼ੇ ਕੁਮਾਰ ਨੇ ਇੰਟਰਵਿਊ ‘ਚ  ਕਿਹਾ, ਮੇਰੇ ਲਈ ਭਾਰਤ ਹੀ ਸਭ ਕੁਝ ਹੈ। ਜੋ ਵੀ ਮੈਂ ਕਮਾਇਆ,  ਮੈਨੂੰ ਇਥੋਂ ਹੀ ਮਿਲਿਆ ਹੈ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਭਾਰਤ ਨੂੰ ਇਹ ਸਭ ਵਾਪਸ ਦੇਣ ਦਾ ਮੌਕਾ ਮਿਲ ਰਿਹਾ ਹੈ ਜਦੋਂ ਲੋਕ ਕੁਝ ਵੀ ਜਾਣੇ ਬਿਨਾਂ ਕੁਝ ਕਹਿੰਦੇ ਹਨ । “ਅਕਸ਼ੈ ਕੁਮਾਰ ਦਾ ਕਹਿਣਾ ਹੈ, “ਜਦੋਂ ਮੈਂ 15 ਤੋਂ ਵੱਧ ਫਲਾਪ ਫਿਲਮਾਂ ਦਿੱਤੀਆਂ ਸਨ। ਇਹ 1990 ਦੇ ਦਹਾਕੇ ਦੀ ਗੱਲ ਹੈ। ਮੇਰੀਆਂ ਫਿਲਮਾਂ ਦੇ ਖਰਾਬ ਬਾਕਸ ਆਫਿਸ ਪ੍ਰਦਰਸ਼ਨ ਨੇ ਮੈਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣ ਲਈ ਪ੍ਰੇਰਿਤ ਕੀਤਾ। ਦਰਅਸਲ ਮੈਂ ਪ੍ਰੇਸ਼ਾਨ ਸੀ। ਮੇਰੀਆਂ ਫਿਲਮਾਂ ਚੱਲ ਨਹੀਂ ਰਹੀਆਂ ਸਨ ਤੇ ਮੈਂ ਕੰਮ ਕਰਨਾ ਸੀ। ਉਦੋਂ ਮੈਂ ਸਲਾਹ ਲੈਣ ਲਈ ਆਪਣੇ ਦੋਸਤ ਕੋਲ ਗਿਆ। ਮੇਰਾ ਦੋਸਤ ਕੈਨੇਡਾ ਵਿੱਚ ਰਹਿੰਦਾ ਹੈ। ਉਸ ਨੇ ਕਿਹਾ, ‘ਇਥੇ ਆ ਜਾ’। ਮੈਂ ਨਾਗਰਿਕਤਾ ਲਈ ਅਪਲਾਈ ਕੀਤੀ ਤੇ ਮੈਨੂੰ ਮਿਲ ਗਈ।ਅਕਸ਼ੈ ਨੇ ਅੱਗੇ ਕਿਹਾ ਕਿ ਮੇਰੀ ਕਿਸਮਤ ਚੰਗੀ ਸੀ। 15 ਫਿਲਮਾਂ ਫਲਾਪ ਮਗਰੋਂ ਦੋ ਫਿਲਮਾਂ ਸੁਪਰਹਿਟ ਹੋ ਗਈਆਂ। ਮੇਰੇ ਦੋਸਤ ਨੇ ਕਿਹਾ ਕਿ ਵਾਪਸ ਜਾ, ਫਿਰ ਕੰਮ ਕਰ। ਮੈਨੂੰ ਕੁਝ ਹੋਰ ਫਿਲਮਾਂ ਮਿਲਣ ਲੱਗੀਆਂ। ਮੈਂ ਭੁਲ ਗਿਆ ਕਿ ਮੇਰੇ ਕੋਲ ਪਾਸਪੋਰਟ ਕਿੱਥੇ ਦਾ ਹੈ? ਮੈਂ ਕਦੇ ਇਸ ਬਾਰੇ ਸੋਚਿਆ ਹੀ ਨਹੀਂ। ਪਰ ਹਾਂ ਹੁਣ ਮੈਂ ਆਪਣੇ ਪਾਸਪੋਰਟ ਨੂੰ ਬਦਲਵਾਉਣ ਲਈ ਦੇ ਦਿੱਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment