BREAKING : JJP ਵਿਧਾਇਕ ਦਵਿੰਦਰ ਬਬਲੀ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ (VIDEO)

TeamGlobalPunjab
2 Min Read

ਟੋਹਾਣਾ/ ਚੰਡੀਗੜ੍ਹ : ਇਸ ਸਮੇਂ ਦੀ ਵੱਡੀ ਖ਼ਬਰ JJP ਵਿਧਾਇਕ ਅਤੇ ਕਿਸਾਨਾਂ ਦਰਮਿਆਨ ਚੱਲ ਰਹੇ ਰੇੜਕੇ ਨਾਲ ਸਬੰਧਤ ਹੈ। ਟੋਹਾਣਾ ਦੇ ਵਿਧਾਇਕ ਦਵਿੰਦਰ ਸਿੰਘ ਬਬਲੀ ਨੇ ਆਪਣੇ ਕੀਤੇ ਮਾੜੇ ਵਿਹਾਰ ਲਈ ਕਿਸਾਨਾਂ ਤੋਂ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ।

ਟੋਹਾਣਾ ਵਿਖੇ ਬੀਤੇ ਕੁਝ ਦਿਨਾਂ ਤੋਂ ਵਿਧਾਇਕ ਦਵਿੰਦਰ ਬਬਲੀ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਜਤਾਇਆ ਜਾ ਰਿਹਾ ਸੀ। ਅੱਜ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਕਿਸਾਨਾਂ ਦੀ ਹਮਾਇਤ ਵਿਚ ਟੋਹਾਣਾ ਵਿਖੇ ਗ੍ਰਿਫਤਾਰੀਆਂ ਦੇਣ ਪਹੁੰਚੇ ਸਨ। ਇਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ, ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ, ਯੋਗਿੰਦਰ ਯਾਦਵ ਅਤੇ ਕੁਝ ਹੋਰ ਆਗੂ ਸ਼ਾਮਲ ਸਨ।

 

- Advertisement -

     ਦੱਸਣਯੋਗ ਹੈ ਕਿ ਬੀਤੇ ਦਿਨੀਂ ਟੋਹਾਣਾ ਵਿਖੇ ਵਿਧਾਇਕ ਬਬਲੀ ਵਲੋਂ ਵਿਰੋਧ ਜਤਾ ਰਹੇ ਕਿਸਾਨਾਂ ਨਾਲ ਮਾੜਾ ਵਿਹਾਰ ਕਰਦੇ ਹੋਏ ਉਨ੍ਹਾਂ ਨੂੰ ਅਪਸ਼ਬਦ ਵੀ ਕਹੇ ਸਨ। ਇਸ ਤੋਂ ਬਾਅਦ ਕੁਝ ਕਿਸਾਨ ਆਗੂਆਂ ਨੂੰ ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਵੀ ਕੀਤਾ ਗਿਆ, ਜਿਸ ਤੋਂ ਬਾਅਦ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਤਿੱਖਾ ਵਿਰੋਧ ਜਤਾਇਆ ਸੀ।

     ਸ਼ਨੀਵਾਰ ਨੂੰ ਟੋਹਾਣਾ ਦੇ ਬਲਿਆਲਾ ਰੇਸਟ ਹਾਊਸ ਵਿਖੇ ਕਿਸਾਨ ਆਗੂਆਂ ਅਤੇ ਵਿਧਾਇਕ ਦਵਿੰਦਰ ਬਬਲੀ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਵਿਧਾਇਕ ਨੇ ਕਿਸਾਨਾਂ ਤੋਂ ਮੁਆਫੀ ਮੰਗਕੇ ਆਪਣਾ ਖਹਿੜਾ ਛੁਡਾਇਆ। ਦਵਿੰਦਰ ਬਬਲੀ ਨੇ ਆਪਣੀ ਮੁਆਫ਼ੀ ਲਈ ਕੁਝ ਕਿਹਾ ਵੇਖੋ ਵੀਡੀਓ:-

 

ਉਧਰ ਕਿਸਾਨ ਆਗੂ ਰਕੇਸ਼ ਟਿਕੈਤ ਨੇ ਵਿਧਾਇਕ ਦਵਿੰਦਰ ਬਬਲੀ ਵੱਲੋਂ ਮੁਆਫੀ ਮੰਗੇ ਜਾਨ ਨੂੰ ਚੰਗਾ ਉਪਰਾਲਾ ਦੱਸਿਆ ਹੈ। ਵੇਖੋ ਕਿਸ ਤਰ੍ਹਾਂ ਰਕੇਸ਼ ਟਿਕੈਤ ਨੇ ਆਪਣੀ ਪ੍ਰਤੀਕਿਰਿਆ ਦਿੱਤੀ।

Share this Article
Leave a comment