ਕੋਰੋਨਾ ਵਾਇਰਸ ਲਾਕ ਡਾਊਨ : ਕੱਲ੍ਹ ਤੋਂ ਮੁੜ ਸ਼ੁਰੂ ਹੋਵੇਗਾ ਰਾਮਾਯਣ ਦਾ ਪ੍ਰਸਾਰਣ !

TeamGlobalPunjab
1 Min Read

ਨਵੀ ਦਿੱਲੀ : ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਲਾਕ ਡਾਊਨ ਕੀਤਾ ਗਿਆ ਹੈ। ਪਰ ਇਸ ਦੌਰਾਨ ਇਕ ਅਨੋਖੀ ਗੱਲ ਸਾਹਮਣੇ ਆਈ ਹੈ। ਦਰਅਸਲ ਪਤਾ ਲਗਾ ਹੈ ਕਿ ਸੋਸ਼ਲ ਮੀਡੀਆ ਤੇ ਦਰਸ਼ਕਾਂ ਵਲੋਂ ਅਚਾਨਕ ਰਾਮਾਨੰਦ ਸਾਗਰ ਦੀ ਰਾਮਾਯਣ ਦੀ ਮੰਗ ਕੀਤੀ ਜਾਣ ਲਗ ਪਈ ਹੈ । ਇਸ ਨੂੰ ਦੇਖਦਿਆਂ ਹੁਣ ਇਕ ਵਾਰ ਫਿਰ ਦੂਰਦਰਸ਼ਨ ਟੀਵੀ 28 ਮਾਰਚ ਤੋਂ ਰਾਮਾਯਣ ਦਾ ਪ੍ਰਸ਼ਾਰਣ ਸ਼ੁਰੂ ਹੋਣ ਜਾ ਰਿਹਾ ਹੈ।

- Advertisement -

ਇਸ ਦੀ ਪੁਸ਼ਟੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵਲੋਂ ਵੀ ਕੀਤੀ ਗਈ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਦਰਸ਼ਕਾਂ ਦੀ ਮੰਗ ਤੇ ਇਕ ਵਾਰ ਫਿਰ ਤੋਂ ਦੂਰਦਰਸ਼ਨ ਨੈਸ਼ਨਲ ਚੈਨਲ ਤੇ ਰਾਮਾਯਣ ਦਾ ਪ੍ਰਸਾਰਣ ਹੋਣ ਜਾ ਰਿਹਾ ਹੈ। ਇਸ ਦੇ ਨਾਲ ਜਾਵਡੇਕਰ ਨੇ ਪ੍ਰੋਗਰਾਮ ਦੀ ਸਮਾਂ ਸਾਰਣੀ ਦਸਦਿਆਂ ਲਿਖਿਆ ਕਿ ਇਹ ਪ੍ਰੋਗਰਾਮ ਸਵੇਰੇ ਅਤੇ ਸਾਹਮ 9 ਵਜੇ ਚਲਿਆ ਕਰੇਗਾ ।
ਦੱਸ ਦੇਈਏ ਇਸ ਮਹਾਮਾਰੀ ਕਾਰਨ ਮਰੀਜ਼ਾਂ ਦੀ ਗਿਣਤੀ 5,32,237 ਤਕ ਪਹੁੰਚ ਗਈ ਹੈ ਅਤੇ ਜੇਕਰ ਗੱਲ ਮੌਤਾਂ ਦੀ ਕਰੀਏ ਤਾਂ ਪੂਰੀ ਦੁਨੀਆ ਵਿਚ ਇਸ ਕਾਰਨ 24,089 ਮੌਤਾਂ ਹੋ ਗਈਆਂ ਹਨ।

Share this Article
Leave a comment