ਲੀਚੀ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਫਾਇਦਿਆਂ ਦੇ ਨਾਲ ਹੋ ਸਕਦੇ ਨੇ ਇਹ ਵੱਡੇ ਨੁਕਸਾਨ

TeamGlobalPunjab
2 Min Read

ਨਿਊਜ਼ ਡੈਸਕ : ਲੀਚੀ ਨੂੰ ਗਰਮੀਆਂ ਦਾ ਫਲ ਕਿਹਾ ਜਾਂਦਾ ਹੈ। ਲੀਚੀ ਵਿੱਚ ਵਿਟਾਮਿਨ ਸੀ, ਵਿਟਾਮਿਨ ਬੀ6, ਨਿਆਸਿਨ, ਰਾਈਬੋਫਲੇਵਿਨ, ਫੋਲੇਟ, ਆਇਰਨ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਅਤੇ ਮੈਗਨੀਜ਼ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜਿੱਥੇ ਇੱਕ ਪਾਸੇ ਲੀਚੀ ਖਾਣ ਦੇ ਕਈ ਫ਼ਾਇਦੇ ਹਨ, ਉੱਥੇ ਹੀ ਇਸ ਦੇ ਸਰੀਰ ਨੂੰ ਕਈ ਨੁਕਸਾਨ ਵੀ ਹਨ। ਜਿਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

ਲੀਚੀ ਖਾਣ ਦੇ ਫਾਇਦੇ

ਮਿਲਦੀ ਹੈ ਤਾਕਤ

ਹਰ ਰੋਜ਼ 4 ਤੋਂ 5 ਲੀਚੀਆਂ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਗਰਮੀਆਂ ਵਿੱਚ ਲੀਚੀ ਸਰੀਰ ਨੂੰ ਹਾਈਡ੍ਰੇਟ ਰੱਖਦੀ ਹੈ, ਜੇਕਰ ਤੁਸੀਂ ਘਰ ਤੋਂ ਬਾਹਰ ਜਾ ਰਹੇ ਤਾਂ ਲੀਚੀ ਖਾ ਕੇ ਜਾ ਸਕਦੇ ਹੋ।

ਟਾਕਸਿਨ ਬਾਹਰ ਕੱਢਣ ‘ਚ ਕਰਦੀ ਹੈ ਮਦਦ

- Advertisement -

ਲੀਚੀ ‘ਚ ਫਾਈਬਰ, ਆਲਿਗਨਾਲ ਅਤੇ ਪਾਣੀ ਹੋਣ ਕਾਰਨ, ਇਹ ਸਰੀਰ ‘ਚੋਂ ਟਾਕਸਿਨ ਨੂੰ ਬਾਹਰ ਕੱਢਣ ‘ਚ ਮਦਦ ਕਰਦੀ ਹੈ।

ਬਿਮਾਰੀਆਂ ਰੋਕਣ ਦੀ ਸਮਰੱਥਾ

ਲੀਚੀ ਦਾ ਫਲ ਅਤੇ ਉਸ ਦੀਆਂ ਪੱਤੀਆਂ  ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦ ਕਰਦੀ ਹੈ। ਇਹ ਕੈਂਸਰ ਨਾਲ ਨਜਿੱਠਣ ‘ਚ ਮਦਦਗਾਰ ਹੁੰਦੀ ਹੈ।

ਲੀਚੀ ਖਾਣ ਦੇ ਨੁਕਸਾਨ

ਭਾਰ ਵਧਣਾ

ਜੇਕਰ ਤੁਸੀਂ ਵੀ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਲੀਚੀ ਖਾਣਾ ਘੱਟ ਕਰ ਦਵੋ। ਲੀਚੀ ਵਿੱਚ ਸ਼ੂਗਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ, ਜਿਸ ਕਾਰਨ ਤੁਹਾਡਾ ਭਾਰ ਵੱਧ ਸਕਦਾ ਹੈ। ਇਸ ਦੇ ਨਾਲ ਹੀ ਲੀਚੀ ‘ਚ ਕੈਲਰੀ ਵੀ ਹੁੰਦੀ ਹੈ, ਜਿਸ ਕਾਰਨ ਸਰੀਰ ਵਿੱਚ ਫੈਟ ਇਕੱਠੀ ਹੁੰਦੀ ਹੈ।

- Advertisement -

ਗਲੇ ‘ਚ ਖਰਾਸ਼

ਲੀਚੀ ਬਹੁਤ ਗਰਮ ਹੁੰਦੀ ਹੈ, ਜਿਸ ਕਾਰਨ ਇਸ ਨਾਲ ਗਲੇ ‘ਚ ਖਰਾਸ਼ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਜ਼ਰੂਰਤ ਤੋਂ ਜ਼ਿਆਦਾ ਲੀਚੀ ਖਾਣ ਨਾਲ ਤੁਹਾਡੇ ਗਲੇ ਵਿੱਚ ਖਰਾਸ਼ ਦੇ ਨਾਲ-ਨਾਲ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ।

ਆਟੋ ਇਮਿਊਨ ਨਾਲ ਸਬੰਧਤ ਬਿਮਾਰੀਆਂ

ਬਹੁਤ ਜ਼ਿਆਦਾ ਲੀਚੀ ਖਾਣ ਨਾਲ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਇਸ ਦੇ ਨਾਲ ਹੀ ਇਮਿਊਨ ਸਿਸਟਮ ਹਾਈਪਰ ਐਕਟਿਵ ਹੋ ਜਾਂਦਾ ਹੈ। ਜਿਸ ਕਾਰਨ ਇਮਿਊਨ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਖਦਸ਼ਾ ਹੁੰਦਾ ਹੈ।

ਪੇਟ ਦੀ ਸਮੱਸਿਆ

ਲੀਚੀ ਖਾਣ ਕਾਰਨ ਕਬਜ਼ ਅਤੇ ਦਸਤ ਵਰਗੀਆਂ ਪੇਟ ਸਬੰਧੀ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ।

Share this Article
Leave a comment