ਭਜਨ ਗਾਇਕ ਨਰੇਂਦਰ ਚੰਚਲ ਦਾ ਦੇਹਾਂਤ, ਪੀਐੱਮ ਮੋਦੀ ਨੇ ਜਤਾਇਆ ਦੁੱਖ

TeamGlobalPunjab
3 Min Read

ਨਵੀਂ ਦਿੱਲੀ: ਨਾਮੀ ਭਜਨ ਗਾਇਕ ਨਰੇਂਦਰ ਚੰਚਲ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਆਖਰੀ ਸਾਹ ਲਏ। ਚੰਚਲ ਪਿਛਲੇ 3 ਮਹੀਨਿਆਂ ਤੋਂ ਬਿਮਾਰ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਨਰੇਂਦਰ ਚੰਚਲ ਦਾ ਸੁਪਰਹਿੱਟ ਭਜਨ ‘ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ” ਅੱਜ ਵੀ ਹਰ ਜਗਰਾਤੇ ਜਾਂ ਧਾਰਮਿਕ ਪ੍ਰੋਗਰਾਮ ‘ਚ ਵਜਾਇਆ ਜਾਂਦਾ ਹੈ। ਇਸ ਦੇ ਨਾਲ ਹੀ ਨਰੇਂਦਰ ਚੰਚਲ ਨੇ ਫ਼ਿਲਮਾਂ ਲਈ ਵੀ ਕਾਫੀ ਭਜਨ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਜਨ ਗਾਇਕ ਦੇ ਦੇਹਾਂਤ ‘ਤੇ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਲਿਖਿਆ, ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਜੀ ਦੇ ਦੇਹਾਂਤ ਦੀ ਖ਼ਬਰ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਨੇ ਭਜਨ ਗਾਇਕੀ ਦੀ ਦੁਨੀਆਂ ਵਿੱਚ ਆਪਣੀ ਆਵਾਜ਼ ਨਾਲ ਚੰਗੀ ਪਛਾਣ ਬਣਾਈ। ਸੋਗ ਦੀ ਘੜੀ ਵਿੱਚ ਮੇਰੀ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਸੰਵੇਦਨਾ ਹੈ। ਓਮ ਸ਼ਾਂਤੀ!

ਨਰਿੰਦਰ ਚੰਚਲ ਦੇ ਦੇਹਾਂਤ ਤੋਂ ਬਾਅਦ ਸੰਗੀਤ ਜਗਤ ‘ਚ ਸੋਗ ਦੀ ਲਹਿਰ ਦੌੜ ਗਈ।

Share this Article
Leave a comment