ਕੋਰੋਨਾ ਵਾਇਰਸ : ਟਿਕ ਟਾਕ ਦੀ ਅਨੋਖੀ ਪਹਿਲ ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ

TeamGlobalPunjab
1 Min Read

ਨਵੀ ਦਿੱਲੀ : ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਮਦਦ ਲਈ ਅਪੀਲ ਕੀਤੀ ਗਈ ਹੈ। ਦੇਸ਼ ਦੇ ਸਾਰੇ ਖੇਤਰਾਂ ਦੇ ਨਾਮਵਰ ਲੋਕ ਦਾਨ ਲਈ ਅੱਗੇ ਆ ਰਹੇ ਹਨ। ਅਕਸ਼ੈ ਕੁਮਾਰ, ਸਲਮਾਨ ਖਾਨ, ਅਮਿਤਾਭ ਬੱਚਨ, ਆਨੰਦ ਮਹਿੰਦਰਾ, ਮੁਕੇਸ਼ ਅੰਬਾਨੀ, ਅਜੀਮ ਪ੍ਰੇਮਜੀ, ਸਚਿਨ, ਕੋਹਲੀ ਅਤੇ ਰੋਹਿਤ ਸ਼ਰਮਾ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਲਈ ਦਿਲ ਖੋਲ ਕੇ ਦਾਨ ਦਿੱਤਾ ਹੈ। ਦਾਨ ਦੇਣ ਦੇ ਇਸੇ ਸਿਲਸਿਲੇ ਵਿੱਚ ਹੁਣ ਸੋਸ਼ਲ ਐਪ ਟਿਕ ਟਾਕ ਨੇ ਐਂਟਰੀ ਕੀਤੀ ਹੈ।
ਇਸ ਦੀ ਜਾਣਕਾਰੀ ਟਿਕ ਟਾਕ ਵਲੋਂ ਟਵੀਟ ਕਰ ਕੇ ਦਿਤੀ ਗਈ ਹੈ।

- Advertisement -

ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ “ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਨੂੰ ਰੋਕਣ ਲਈ ਲੜਾਈ ਵਿੱਚ ਅਸੀਂ 100 ਕਰੋੜ ਰੁਪਏ ਦੇ 4 ਲੱਖ ਮੈਡੀਕਲ ਪ੍ਰੋਟੈਕਟਿਵ ਸੂਟ ਅਤੇ ਡਾਕਟਰ, ਮੈਡੀਕਲ ਸਟਾਫ ਦੇ ਲਈ 2 ਲੱਖ ਮਾਸਕ ਡੋਨੇਟ ਕੇ ਰਹੇ ਹਾਂ। ” ਦੱਸ ਦਈਏ ਕਿ ਵੀਰਵਾਰ ਨੂੰ ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਵਧ ਕੇ 1,965 ਹੋ ਗਏ ਹਨ ਅਤੇ ਹੁਣ ਤਕ 50 ਜਾਨਾਂ ਗਈਆਂ ਹਨ। ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿੱਚ 335, ਫਿਰ ਕੇਰਲ ਵਿੱਚ 265 ਅਤੇ ਤਾਮਿਲਨਾਡੂ ਵਿੱਚ 234 ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਵੀ ਇਸ ਨਾਲ 5 ਮੌਤਾਂ ਹੋ ਗਈਆਂ ਹਨ ਅਤੇ 47 ਮਾਮਲੇ ਸਾਹਮਣੇ ਆਏ ਹਨ।

Share this Article
Leave a comment