ਕੋਰੋਨਾ ਖ਼ਿਲਾਫ਼ ਭਾਰਤ ਦੀ ਜੰਗ ਵਿੱਚ ਅਮਰੀਕੀ-ਭਾਰਤੀਆਂ ਦਾ ਯੋਗਦਾਨ ਸ਼ਲਾਘਾਯੋਗ: ਤਰਨਜੀਤ ਸਿੰਘ ਸੰਧੂ

TeamGlobalPunjab
2 Min Read

ਵਾਸ਼ਿੰਗਟਨ  : ਭਾਰਤ ਵਿੱਚ ਕੋਰੋਨਾ ਦੀ ਗੰਭੀਰ ਸਥਿਤੀ ਦਰਮਿਆਨ ਪ੍ਰਵਾਸੀ ਭਾਰਤੀ ਖੁੱਲ੍ਹ ਕੇ ਭਾਰਤੀ ਲੋਕਾਂ ਦੀ ਮਦਦ ਕਰ ਰਹੇ ਹਨ। ਅਮਰੀਕਾ ‘ਚ ਵੱਸਦੇ ਭਾਰਤੀਆਂ ਵੱਲੋਂ ਕਈ ਤਰ੍ਹਾਂ ਦਾ ਮੈਡੀਕਲ ਸਾਜੋ ਸਮਾਨ ਭਾਰਤ ਭੇਜਿਆ ਜਾ ਰਿਹਾ ਹੈ। ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਮਹਾਮਾਰੀ ਖ਼ਿਲਾਫ਼ ਭਾਰਤੀ ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਲਡ਼ਾਈ ’ਚ ਭਾਰਤੀ-ਅਮਰੀਕੀ ਇੱਕ ਪਿੱਲਰ ਦੀ ਤਰ੍ਹਾਂ ਹਨ। ਭਾਰਤੀ ਰਾਜਦੂਤ ਨੇ ਅਮਰੀਕਾ ਦੇ ਭਾਰਤੀ ਭਾਈਚਾਰੇ ਦੇ ਮੁੱਖ ਆਗੂਆਂ ਨਾਲ ਆਨਲਾਈਨ ਗੱਲਬਾਤ ਕੀਤੀ। ਇਸ ਦੌਰਾਨ ਸੰਧੂ ਨੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।

ਸੰਧੂ ਨੇ ਟਵੀਟ ਕੀਤਾ, ‘ਦੁਪਹਿਰ ਤੋਂ ਬਾਅਦ ਅਮਰੀਕਾ ’ਚ ਫੈਲੇ ਭਾਰਤੀ-ਅਮਰੀਕੀ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕੀਤੀ। ਮਹਾਮਾਰੀ ਖ਼ਿਲਾਫ਼ ਸਾਡੀ ਲੜਾਈ ’ਚ ਪ੍ਰਵਾਸੀ ਭਾਰਤੀ ਭਾਈਚਾਰਾ ਮਜ਼ਬੂਤ ਪਿੱਲਰ ਦੀ ਤਰ੍ਹਾਂ ਹੈ। ਮੈਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਜਿਸ ਤਰ੍ਹਾਂ ਨਾਲ ਸਾਨੂੰ ਮਦਦ ਮਿਲ ਰਹੀ ਹੈ, ਉਸ ਤੋਂ ਪਤਾ ਲੱਗਾ ਹੈ ਕਿ ਦੋਵੇਂ ਦੇਸ਼ਾਂ ਦੇ ਸਬੰਧ ਕਿੰਨੇ ਮਜ਼ਬੂਤ ਹਨ।’

 

ਅਮਰੀਕੀ ਫੌਜ ਵੀ ਭਾਰਤ ਦੀ ਮਦਦ ਲਈ ਮੈਡੀਕਲ ਉਪਕਰਣ ਭੇਜ ਰਹੀ ਹੈ। ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਕਿਹਾ ਕਿ ਅਮਰੀਕਾ ਦਾ ਫ਼ੌਜੀ ਬਲ 159 ਆਕਸੀਜਨ ਕੰਸੈਂਟ੍ਰੇਟਰ ਭਾਰਤ ਭੇਜਣ ਦੀ ਤਿਆਰੀ ਕਰ ਰਿਹਾ ਹੈ। ਇਹ ਕੰਸੈਂਟ੍ਰੇਟਰ ਕਾਰੋਬਾਰੀ ਉਡਾਣ ਨਾਲ ਭਾਰਤ ਭੇਜੇ ਜਾਣਗੇ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਅਨੁਸਾਰ 17 ਮਈ ਨੂੰ ਕੰਸੈਂਟ੍ਰੇਟਰ ਭਾਰਤ ਭੇਜ ਦਿੱਤੇ ਜਾਣਗੇ। ਅਸੀਂ ਭਾਰਤ ਸਰਕਾਰ ’ਚ ਆਪਣੇ ਸਹਿਯੋਗੀਆਂ ਨਾਲ ਸੰਪਰਕ ’ਚ ਬਣੇ ਹੋਏ ਹਾਂ।

Share this Article
Leave a comment